ਸ਼ਾਨਦਾਰ ਖੇਡ ਸੇਵਾਵਾਂ ਬਦਲੇ ਲੈਕਚਰਾਰ ਪ੍ਰਸ਼ੋਤਮ ਸੰਧੂ ਬੈਸਟ ਸਪੋਰਟਸ ਟੀਚਰ ਐਵਾਰਡ ਨਾਲ ਸਨਮਾਨਿਤ

ਬਨੂੜ 11 ਮਾਰਚ (ਹਰਵਿੰਦਰ ਸਿੰਘ) ਕੈਪਟਨ ਐਮਪੀ ਸਿੰਘ ਸਪੋਰਟਸ ਟਰੱਸਟ (ਰਜਿ.) ਦਿੱਲੀ ਵੱਲੋਂ ਸ਼ਰੀਰਕ ਸਿੱਖਿਆ ਖੇਡ ਟੀਚਰ ਐਵਾਰਡ ਦਾ ਆਯੋਜਨ ਦਿੱਲੀ ਵਰਲਡ ਪਬਲਿਕ ਸਕੂਲ ਗ੍ਰੇਟਰ ਨੋਇਡਾ ਵਿਚ ਕੀਤਾ ਗਿਆ।
ਜਿਸ ਵਿਚ ਦੇਸ਼ ਭਰ ਦੇ ਵੱਖ ਵੱਖ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸ਼ੋਤਮ ਸਿੰਘ ਸੰਧੂ ਲੈਕਚਰਾਰ ਸ਼ਰੀਰਕ ਸਿੱਖਿਆ ਸਰਕਾਰੀ ਸੀਨੀਅਰ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਮੋਹਾਲੀ (ਪੰਜਾਬ) ਨੂੰ ਸ਼ਾਨਦਾਰ ਖੇਡ ਸੇਵਾਵਾਂ ਕਰਕੇ ਬੈਸਟ ਸਪੋਰਟਸ ਟੀਚਰ ਦੇ ਐਵਾਰਡ ਨਾਲ ਸਤਿਕਾਰਯੋਗ ਬਾਕਸਰ ਕੈਪਟਨ ਐਮਪੀ ਸਿੰਘ ਏਸ਼ੀਅਨ ਮੈਡਲਿਸਟ ਨੇ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।

ਵੋਟਾਂ ਤੋਂ ਪਹਿਲਾਂ CM ਮਾਨ ਦਾ ਇਕ ਹੋਰ ਐਲਾਨ ! ਮਾਰਚ ਮਹੀਨੇ ਸੁਣਾਈ ਖੁਸ਼ਖ਼ਬਰੀ | Puadh TV Punjab

ਜਿਕਰਯੋਗ ਹੈ ਕਿ ਸਸਸਸਸ ਬੂਟਾ ਸਿੰਘ ਵਾਲਾ ਦੇ ਹੁਣ ਤੱਕ 39 ਖਿਡਾਰੀ ਰਾਸ਼ਟਰੀ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਕੇ 31 ਮੈਡਲ ਜਿੱਤ ਚੁੱਕੇ ਹਨ। ਇਹ ਪ੍ਰਭਾਵਸ਼ਾਲੀ ਸਮਾਗਮ ਦਿੱਲੀ ਵਰਲਡ ਪਬਲਿਕ ਸਕੂਲ, ਗ੍ਰੇਟਰ ਨੋਇਡਾ (ਉੱਤਰਪ੍ਰਦੇਸ਼) ਵਿਚ ਆਯੋਜਿਤ ਕੀਤਾ ਗਿਆ।

ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ ਕੈਪਟਨ ਐਮ.ਪੀ ਸਿੰਘ ਸਪੋਰਟਸ ਟਰੱਸਟ ,ਮਨਦੀਪ ਸਿੰਘ ਸੁਨਾਮ , ਐਡਵੋਕੇਟ ਮੁਸ਼ੀਰ ਖਾਨ , ਓ.ਐਨ ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ ਨਵੀਂ ਦਿੱਲੀ, ਸ਼੍ਰੀਮਤੀ ਕੰਚਨ ਕੁਮਾਰੀ ਡਾਇਰੈਕਟਰ ਦਿੱਲੀ ਵਰਲਡ ਪਬਲਿਕ ਸਕੂਲ ਗ੍ਰੇਟਰ ਨੋਇਡਾ ਆਦਿ ਹਾਜ਼ਰ ਸਨ।


ਫੋਟੋ ਕੈਪਸ਼ਨ- ਲੈਕਚਰਾਰ ਪ੍ਰਸ਼ੋਤਮ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

See also  ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ