ਇਹਨੂੰ ਕਹਿੰਦੇ ਨੇ ਹਿੱਕ ‘ਤੇ ਦੀਵਾ ਬਾਲਣਾ, ਸਮਾਂ ਬੜਾ ਬਲਵਾਨ ਹੁੰਦੈ | Harmanpreet Kaur

ਪਿਆਰੇ ਦੋੋਸਤੋ ਅੱਜ ਤੁਹਾਨੂੰ ਇਕ ਮਿਹਨਤੀ ਤੇ ਸਿਰੜੀ ਨੌਜਵਾਨ ਬਾਈ ਗੋਲਡੀ ਸਰਵਾਰਾ ਦੀ ਕਹਾਣੀ ਦੱਸਣ ਲੱਗੇ ਹਾਂ, ਬਾਈ ਗੋਲਡੀ ਸਰਵਾਰਾ, ਪੁਆਧ ਦੇ ਪਿੰਡ ਸੰਧਾਰਸੀ ਦਾ ਜੰਮਪਾਲ ਹੈ, ਇਹ ਪਿੰਡ ਪਟਿਆਲਾ ਜਿਲ੍ਹੇ ਦੇ ਹਲਕਾ ਘਨੌਰ ਦੇ ਅਧੀਨ ਆਉਂਦਾ ਹੈ  ਬਾਈ ਗੋਲਡੀ ਦੀ ਇਕ ਕਮਾਲ ਦੀ ਕਹਾਣੀ ਹੈ ਦੋੋਸਤੋ, ਬਾਈ ਕਹਿੰਦਾ ਮੈਂ ਝੋਨਾ ਵੇਚਕੇ ਕ੍ਰਿਕਟ ਖੇਡਣ ਲਈ ਬੈਟ ਲੈ ਕੇ ਆਇਆ ਸੀ ਪਰ ਬੈਟ ਖਰਾਬ ਨਿਕਲਿਆ, ਦੁਕਾਨਦਾਰ ਨੇ ਵਾਪਸ ਨੇ ਕੀਤਾ, ਬੜਾ ਉਦਾਸ ਹੋਇਆ, ਫਿਰ ਮਨ ‘ਚ ਧਾਰ ਲਿਆ ਕਿ ਮੈਂ ਖੁਦ ਇਕ ਦੁਕਾਨ ਖੋਲ੍ਹਾਂਗਾ ਕਿ ਜਿੱਥੇ ਲੋੜਵੰਦ ਖਿਡਾਰੀ ਨਾਲ ਅਜਿਹਾ ਧੋਖਾ ਨਾ ਹੋਵੇ, ਬਸ ਫਿਰ ਕੀ ਸੀ ਫਿਰ ਬਾਈ ਨੇ ਪਟਿਆਲੇ ‘ਚ ਸਰਵਾਰਾ ਸਪੋਰਟਸ ਨਾਂ ਦੀ ਦੁਕਾਨ ਖੋਲ੍ਹ ਲਈ ਜਿੱਥੇ ਅੱਜ ਵੱਡੇ-ਵੱਡੇ ਕ੍ਰਿਕਟ ਖਿਡਾਰੀ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਚੋਟੀ ਦੇ ਖਿਡਾਰੀ ਬੈਟ ਲੈਣ ਆਉਂਦੇ ਨੇ, ਰੋਚਕ ਗੱਲ ਤਾਂ ਦੋਸਤੋ ਇਹ ਹੈ ਓਹੀ ਦੁਕਾਨਦਾਰ ਜਿਸ ਨੇ ਬਾਈ ਗੋਲਡੀ ਦਾ ਬੈਟ ਵਾਪਸ ਨਹੀਂ ਕੀਤਾ ਸੀ ਓਹ ਵੀ ਅੱਜ ਬਾਈ ਗੋਲਡੀ ਤੋਂ ਸਪੋਰਟਸ ਦਾ ਸਮਾਨ ਖਰੀਦਦਾ ਹੈ, ਪੁਆਧ ਟੀਵੀ ਪੰਜਾਬ ਦੀ ਟੀਮ ਨੇ ਬਾਈ ਗੋਲਡੀ ਸਰਵਾਰਾ ਨਾਲ ਖਾਸ ਗੱਲਬਾਤ ਕੀਤੀ ਆਓ ਤੁਸੀਂ ਵੀ ਸੁਣੋ ਹੇਠਾ ਦਿੱਤੇ ਗਏ ਲਿੰਕ ਤੇ ਕਲਿਕ ਕਰਕੇ

ਇਹਨੂੰ ਕਹਿੰਦੇ ਨੇ ਹਿੱਕ ‘ਤੇ ਦੀਵਾ ਬਾਲਣਾ, ਸਮਾਂ ਬੜਾ ਬਲਵਾਨ ਹੁੰਦੈ | Harmanpreet Kaur | Puadh Tv Punjab

See also  CM ਮਾਨ ਨੇ ਪਟਵਾਰੀਆਂ ਨੂੰ ਲੈ ਕੇ ਕਰਤਾ ਵੱਡਾ ਐਲਾਨ, ਹੁਣ ਮਿਲਣਗੇ ਇਨ੍ਹੇ...