ਤੜਕੇ ਹੀ ਪੰਜਾਬ ਦੀ ਧਰਤੀ ‘ਤੇ ਕੌਮੀ ਜਾਂਚ ਏਜੰਸੀ (NIA) ਦੀ ਵੱਡੀ ਕਾਰਵਾਈ

ਚੰਡੀਗੜ੍ਹ 12 ਮਾਰਚ (ਮਨਦੀਪ ਸਿੰਘ ਬੱਲੋਪੁਰ) ਇਸ ਵੇਲੇ ਦੀ ਵੱਡੀ ਖਬਰ ਅੱਜ ਤੜਕੇ ਹੀ ਪੰਜਾਬ ਦੀ ਧਰਤੀ ‘ਤੇ ਕੌਮੀ ਜਾਂਚ ਏਜੰਸੀ (NIA) ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਅਨੁਸਾਰ ਕਿ ਪੰਜਾਬ ਵਿਚ ਕਈ ਥਾਵਾਂ ‘ਤੇ NIA ਦੀਆਂ ਟੀਮਾਂ ਪਹੁੰਚੀਆਂ ਹਨ ਤੇ ਉਨ੍ਹਾਂ ਵੱਲੋਂ ਵੱਖ-ਵੱਖ ਜਗ੍ਹਾ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਚੰਡੀਗੜ੍ਹ, ਮੋਗਾ ਅਤੇ ਕੋਟਕਪੂਰਾ ਸ਼ਾਮਲ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ NIA ਦੀ ਟੀਮ ਮੋਗਾ ਦੇ ਪਿੰਡ ਬਿਲਾਸਪੁਰ ਵਿਚ ਪਹੁੰਚੀ ਹੈ। ਉੱਥੇ 22-23 ਸਾਲਾ ਨੌਜਵਾਨ ਰਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਉਕਤ ਵਿਅਕਤੀ ਆਟੇ ਦੀ ਚੱਕੀ ਚਲਾਉਂਦਾ ਹੈ। ਉਸ ‘ਤੇ ਕਿਸੇ ਰਿਸ਼ਤੇਦਾਰ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕਰੀਬ ਤਿੰਨ ਘੰਟੇ ਦੀ ਪੁਛ ਪੜਤਾਲ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਵਾਪਿਸ ਰਵਾਨਾ ਹੋਈ ।ਕੋਟਕਪੁਰਾ ਦੇ ਇਕ ਕਾਰੋਬਾਰੀ ਦੇ ਘਰ ਵਿਚ ਸਵੇਰ ਤੋਂ ਚੱਲੀ ਰੇਡ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ  ਤੋਂ ਪੁਛ ਪੜਤਾਲ ਹੋਈ ਪੁਛਤਾਸ਼। ਸੂਤਰਾਂ ਦੇ ਮੁਤਾਬਿਕ ਨਰੇਸ਼ ਕੁਮਾਰ ਦੇ ਕਿਸੀ ਰਿਸ਼ੇਤਦਾਰ ਦੀ ਵਜ੍ਹਾ ਕਰਕੇ ਉਨ੍ਹਾਂ ਨਾਲ ਪੁਛਤਾਸ਼ ਕੀਤੀ ਗਈ। ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ

See also  ਪਿੰਡ ਘੜਾਮਾ ਕਲਾਂ ਦੀ ਪੰਚਾਇਤ 'ਆਪ' 'ਚ ਸ਼ਾਮਲ