ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਤਿਆਰ

ਚੰਡੀਗੜ੍ਹ 24 ਅਪ੍ਰੈਲ (ਪੁਆਧ ਟੀਵੀ ਪੰਜਾਬ) ਪੰਜਾਬ ‘ਚ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ‘ਚ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਪੇਚ ਫਸੇ ਹੋਏ ਹਨ। ਕਾਂਗਰਸ ਨੇ ਹੁਣ ਤੱਕ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਬਾਕੀ ਰਹਿੰਦੇ 5 ਉਮੀਦਵਾਰ ਹਾਲੇ ਐਲਾਨ ਕਰਨੇ ਬਾਕੀ ਨੇ, ਜਿਸ ‘ਤੇ ਚੱਲਦਿਆਂ ਕੇਂਦਰੀ ਚੋਣ ਕਮੇਟੀ ਨੇ ਦੋ ਦਿਨ ਪਹਿਲਾਂ ਦਿੱਲੀ ‘ਚ ਇਕ ਮੀਟਿੰਗ ਦੌਰਾਨ ਉਮੀਦਵਾਰਾਂ ਤੇ ਮੰਥਨ ਕੀਤਾ ਸੀ ਜਿਸ ‘ਚ ਕਾਂਗਰਸ ਪਾਰਟੀ ਦੇ 5 ਸੀਟਾਂ ਤੇ ਪੇਚ ਫਸ ਗਿਆ ਸੀ ਹੁਣ ਓਹ ਤੀਜੀ ਲਿਸਟ 72 ਘੰਟਿਆਂ ਦੇ ਲੱਗਪਗ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਰਾਣਾ ਗੁਰਜੀਤ ਸਿੰਘ ਜਾ ਉਸ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਖਡੂਰ ਸਾਹਿਬ ਜਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਰਾਣਾ ਗੁਰਜੀਤ ਸਿੰਘ ਜ਼ਿਆਦਾਤਰ ਸਿਆਸੀ ਦਿਲਚਸਪੀ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਖਾ ਰਹੇ ਹਨ। ਜੇਕਰ ਪਾਰਟੀ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਪਹਿਲਾ ਉਨ੍ਹਾਂ ਨੂੰ ਅਜ਼ਾਦ ਉਮੀਦਵਾਰ ਦੇ ਤੌਰ ਤੇ ਵਿਧਾਇਕੀ ਛੱਡਣੀ ਪਏਗੀ ਦੂਜੇ ਪਾਸੇ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਮਜਬੂਤ ਦਾਅਵੇਦਾਰ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ (ਸਾਬਕਾ ਮੰਤਰੀ) ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਪ੍ਰਮੁੱਖ ਦਾਅਵੇਦਾਰ ਮੰਨੇ ਜਾਂ ਰਹੇ ਹਨ। ਸੀਟ ਗੁਰਦਾਸਪੁਰ ਦੀ ਵੀ ਬੜੀ ਰੋਚਕ ਹੈ ਕਿਉਂਕਿ ਗੁਰਦਾਸਪੁਰ ਹਲਕੇ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਮ ਦੀ ਵੀ ਚਰਚਾ ਸਿਖਰ ਤੇ ਚੱਲ ਰਹੀ ਹੈ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ ਨਾਲ ਹੀ ਫਿਰੋਜ਼ਪੁਰ ਸੀਟ ਤੇ ਸਾਬਕਾ ਸੰਸਦ ਮੈਂਸ਼ਰ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਬਣਾਉਣ ਦੀ ਜ਼ਿਆਦਾ ਸੰਭਾਵਨਾ ਹੈ ਨਾਲ ਹੀ ਇਹ ਚਰਚਾ ਵੀ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਜਾਂ ਸਕਦੀ ਹੈ।

See also  Canada New : ਭਾਰਤ ਨੇ ਮੁੜ ਸ਼ੁਰੂ ਕੀਤੀ ਕੈਨੇਡੀਆਂ ਲਈ ਵੀਜ਼ਾ ਸੇਵਾ

ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਕਦੋਂ ਤੱਕ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ ਦੱਸ ਦੇਈਏ ਕਿ ਕਾਂਗਰਸ ਨੇ ਪਹਿਲੀ ਲਿਸਟ ‘ਚ 6 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਦੂਜੀ ਲਿਸਟ ‘ਚ 2 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਹੁਣ ਵੇਖਣਾ ਹੋਵੇਗਾ ਕਿ ਤੀਜੀ ਲਿਸਟ ‘ਚ 5 ਉਮੀਦਵਾਰਾਂ ਦਾ ਐਲਾਨ ਹੁੰਦਾ ਜਾਂ ਫਿਰ ਨਹੀਂ।