ਪੰਜਾਬ ਦੀ ਸਿਆਸਤ ‘ਚ ਦਲ-ਬਦਲੂਆਂ ਦੀ ਬੱਲੇ-ਬੱਲੇ

ਚੰਡੀਗੜ੍ਹ 15 ਮਾਰਚ (ਮਨਦੀਪ ਸਿੰਘ ਬੱਲੋਪੁਰ)
“ਕੁੱਤੀ ਰਲ ਗਈ ਚੋਰਾਂ ਨਾਲ, ਕਾਂਹਦਾ ਸ਼ਿਕਵਾ ਹੋਰਾਂ ਨਾਲ” ਇਹ ਸ਼ਬਦ ਕਾਂਗਰਸੀ ਤੋਂ ਝਾੜੂ ਵਾਲੇ ਵਿਧਾਇਕ ਬਣੇ ਡਾ. ਰਾਜ ਕੁਮਾਰ ਵੇਰਕਾ ਨੇ 21 ਦਸੰਬਰ 2023 ਨੂੰ ਪੰਜਾਬ ਕਾਂਗਰਸ ਵੱਲੋਂ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਜਗਰਾਉਂ ਵਿਖੇ ਲਗਾਏ ਗਏ ਧਰਨੇ ਦੌਰਾਨ ਕਹੇ ਸਨ।

ਆਹ ਕੀ ਬੋਲ ਗਏ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ

ਵਾਹ ਦਲ-ਬਦਲੂਆਂ ਦੇ ਰੰਗ ਨਿਆਰੇ, ਪੰਜਾਬ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਦਲ ਬਦਲੂਆਂ ਨੇ ਪੰਜਾਬ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਮੌਜੂਦਾ ਸਮੇਂ ਬਹੁਤ ਹੀ ਚਰਚਿਤ ਸੂਬਾ ਪੰਜਾਬ ‘ਚ ਦਲ ਬਦਲੂ ਪੂਰੇ ਚੌਕੇ-ਛੱਕੇ ਛੱਡ ਰਹੇ ਹਨ। ਭਾਂਵੇ ਓਹ ਸ਼੍ਰੋਮਣੀ ਅਕਾਲੀ ਦਲ ‘ਚ ਘਰ ਵਾਪਸੀ ਹੋਵੇ ਜਾਂ ਫਿਰ ਕਾਂਗਰਸ ਤੋਂ ‘ਆਪ’ ਦੇ ਬਨੇਰੇ ‘ਤੇ ਜਾਂ ਫਿਰ ਕਾਂਗਰਸ ਤੋਂ ਬੀਜੇਪੀ ਦੇ ਬਨੇਰੇ ‘ਤੇ ਕਹਿਣ ਦਾ ਮਤਬਲ ਇੱਕ ਬੰਨਿਓਂ ਦੂਜੇ ਬੰਨੇ ‘ਤੇ ਸਿਆਸੀ ਛਾਲ,। ਹਾਲੇ ਤਾਂ ਪਰਨੀਤ ਕੌਰ ਕਾਂਗਰਸ ਛੱਡ ਬੀਜੇਪੀ ਤੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।

ਸ਼ਾਇਦ ਤੁਹਾਨੂੰ ਚੇਤੇ ਹੋਵੇ ਜਦੋਂ ਪੰਜਾਬ ਕਾਂਗਰਸ ਵਲੋਂ ਲੁਧਿਆਣਾ ‘ਚ ਪੰਜਾਬ ਕਾਂਗਰਸ ਵੱਲੋਂ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਜਗਰਾਉਂ ਵਿਖੇ ਲਗਾਏ ਗਏ ਧਰਨੇ ਦੌਰਾਨ ਜਦੋਂ ਵਿਧਾਇਕ ਚੱਬੇਵਾਲ ਨੇ ਕਿਹਾ ਸੀ ਕਿ ਜੇਕਰ ਪੰਜਾਬ ‘ਚ ਗਠਜੋੜ ਕੀਤਾ ਤਾਂ ਪੰਜਾਬ ਕਾਂਗਰਸ ਦੀ ਹਾਲਤ ਦਿੱਲੀ ਕਾਂਗਰਸ ਵਰਗੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਸੀ “ਕਿ ਨਸ਼ੇ ਦੇ ਮਾਮਲੇ ਤੇ ਕੇਂਦਰ ਤੇ ਪੰਜਾਬ ਸਰਕਾਰ ਮਿਲੀ ਹੋਈ ਹੈ। ਕਿਉਂਕਿ ਨਸ਼ਾ ਪਹਿਲਾਂ ਕਿਲੋਆਂ ‘ਚ ਫੜਿਆ ਜਾਂਦਾ ਸੀ ਹੁਣ ਕੁਇੰਟਲਾਂ ‘ਚ ਫੜਿਆ ਜਾਂਦੈ” ਨਾਲ ਹੀ ਵਿਧਾਇਕ ਚੱਬੇਵਾਲ ਨੇ ਪੰਜਾਬ ਤੇ ਕੇਂਦਰ ਸਰਕਾਰ ਤੇ ਤੰਜ ਕਸਦਿਆਂ ਕਿਹਾ ਸੀ ਕਿ “ਕੁੱਤੀ ਰਲ ਗਈ ਚੋਰਾਂ ਨਾਲ, ਕਾਂਹਦਾ ਸ਼ਿਕਵਾ ਹੋਰਾਂ ਨਾਲ” ਪਰ ਹਾਲੇ ਬਸ ਨਹੀਂ ਭਰਾਵੋਂ, ਕਹਿੰਦੇ ਤਿੰਨ ਹੋਰ ਕਾਂਗਰਸ ਦੇ ਚੋਟੀ ਦੇ ਲੀਡਰ ਕੁਝ ਦਿਨਾਂ ਤੱਕ ਯਾਨਿਕ ਚੋਣਾਂ ਤੋਂ ਪਹਿਲਾਂ-ਪਹਿਲਾਂ ਭਗਵੰਤ ਮਾਨ ਦੇ ਪਾਲੇ ‘ਚ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਪੰਜਾਬ ਦਾ ਰਾਜ-ਭਾਗ ਸੰਭਾਲ ਰਹੀ ਮਾਨ ਸਰਕਾਰ ਇਸ ਸਮੇਂ ਦੂਜੀਆਂ ਸਿਆਸੀ ਪਾਰਟੀਆਂ ‘ਤੇ ਭਾਰੀ ਪੈ ਰਹੀ ਹੈ। ਪਰ ਸਵਾਲ ਜ਼ਰੂਰ ਖੜਾ ਹੁੰਦੈ ਕਿ 92 ਵਿਧਾਇਕਾਂ ਦੇ ਭਾਰੀ ਬਹੁਮਤ ਨਾਲ ਬਣੀ ਸਰਕਾਰ ਕੋਲ ਮੌਜੂਦਾ ਮੰਤਰੀਆਂ ਨੂੰ ਉਮੀਦਵਾਰ ਬਣਾਕੇ ਚੋਣ ਮੈਦਾਨ ‘ਚ ਕਿਉਂ ਉਤਾਰਿਆ ਗਿਆ ? ਇਕੱਲੇ ਪੰਜਾਬ ‘ਚ ਹੀ ਨਹੀਂ ਸਗੋਂ ਸਿਆਸੀ ਦਲ ਬਦਲ ਨੇ ਦੇਸ਼ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਵੱਡੀ ਢਾਅ ਲਾਈ ਹੈ। ਦੇਸ਼ ‘ਚ ਰਾਜਨੀਤੀ ਦਾ ਨੈਤਿਕ ਪਤਨ ਹੋਇਆ ਹੈ। ਦੇਸ਼ ਅਤੇ ਦੇਸ਼ ਦੀ ਰਾਜਨੀਤੀ ਅਸਾਨੀ ਨਾਲ ਸੁਧਰਨ ਯੋਗ ਨਹੀਂ ਰਹੀ। ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ਼ ਟੁੱਟਦਾ ਜਾ ਰਿਹਾ ਹੈ। ਲੋਕ ਮੌਜੂਦਾ ਸਿਆਸੀ ਧਿਰਾਂ ਅਤੇ ਸਿਆਸਤਦਾਨਾਂ ਤੋਂ ਕਿਸੇ ਸੁਧਾਰ ਦੀ ਆਸ ਲਾਹ ਬੈਠੇ ਹਨ। ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਥਾਂ-ਸਿਰ ਕਰਨ ਲਈ ਮੁਸ਼ਕਲ ਭਰੇ ਸਖ਼ਤ ਫ਼ੈਸਲੇ, ਸਮੇਂ ਦੀ ਲੋੜ ਹਨ।

See also  ਕਵਿਤਾ : ਹਿੰਦੂ ਪਾਣੀ ਮੁਸਲਿਮ ਪਾਣੀ