ਪੰਜਾਬ ਦੇ ਹੱਕਾਂ ਲਈ ਸਿਰਫ਼ ਬਸਪਾ ਅਗਵਾਈ ਕਰ ਸਕਦੀ ਹੈ: ਜਗਜੀਤ ਸਿੰਘ ਛੜਬੜ

ਪਟਿਆਲਾ 23 ਅਪ੍ਰੈਲ (ਪੁਆਧ ਟੀਵੀ ਪੰਜਾਬ) ਪੰਜਾਬ ‘ਚ ਜਿੱਥੇ ਇਕ ਪਾਸੇ ਵਾਢੀ ਦਾ ਸੀਜ਼ਨ ਪੂਰੇ ਸਿਖਰਾਂ ‘ਤੇ ਚੱਲ ਰਿਹਾ ਹੈ ਉਥੇ ਹੀ ਹੁਣ ਚੋਣ ਪ੍ਰਚਾਰ ਦੀ ਗੂੰਜ ਵੀ ਗੂੰਜਣ ਲੱਗ ਪਈ ਹੈ। ਜਿਸ ‘ਤੇ ਚੱਲਦਿਆਂ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਵਿਚਾਲੇ ਬਸਪਾ ਪਾਰਟੀ ਨੇ ਵੀ ਚੋਣਾਂ ਦੇ ਮੱਦੇਨਜ਼ਰ ਹਲਕਾਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ‘ਚ ਨਾ ਸਿਰਫ ਚੋਣਾਂ ਸਬੰਧੀ ਰਣਨੀਤੀ ਬਣਾਈ ਜਾ ਰਹੀ ਹੈ, ਸਗੋਂ ਪਾਰਟੀ ਦੇ ਅਹੁਦੇਦਾਰਾਂ ਤੋਂ ਪਾਰਟੀ ਬਾਰੇ ਫੀਡਬੈਕ ਵੀ ਲਿਆ ਜਾ ਰਿਹਾ ਹੈ। ਉਥੇ ਹੀ ਪਟਿਆਲਾ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸ਼ਤਰਾਣਾ ਦੀ ਮੀਟਿੰਗ ਕਸਬਾ ਪਾਤੜਾਂ ‘ਚ ਬਸਪਾ ਪਾਰਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ ਇਸ ਦੌਰਾਨ ਲੋਕ ਸਭਾ ਚੋਣਾਂ ਤਿਆਰੀ ਲਈ ਹਲਕਾ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਚੋਣਾਂ ਲਈ ਪ੍ਰਚਾਰ ਕਰਨ ਲਈ ਲਗਾਈਆਂ ਗਈਆਂ।

ਮੀਟਿੰਗ ਦੌਰਾਨ ਪਹੁੰਚੇ ਲੋਕ ਸਭਾ ਪਟਿਆਲਾ ਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸਰਦਾਰ ਜਗਜੀਤ ਸਿੰਘ ਛੜਬੜ ਅਤੇ ਸਰਦਾਰ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਬਸਪਾ ਪੰਜਾਬ ਲੋਕ ਸਭਾ ਇੰਚਾਰਜ ਪਟਿਆਲਾ ਤੇ ਜਸਪਾਲ ਸਿੰਘ ਐਡਵੋਕੇਟ ਕਾਮੀ ਇੰਚਾਰਜ ਹਲਕਾ ਘਨੌਰ ਗੁਰਦਾਸ ਸਿੰਘ ਘੜਾਮਾ ਸਕੱਤਰ ਬਸਪਾ ਘਨੋਰ ਸਾਰਿਆਂ ਨੇ ਬਸਪਾ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਕੇ ਜਿਤਾਉਣ ਲਈ ਅਪੀਲ ਕੀਤੀ ਗਈ

ਬਸਪਾ ਉਮੀਦਵਾਰ ਸ. ਛੜਬੜ ਨੇ ਸੰਬੋਧਨ ਕਰਦਿਆਂ ਕਿਹਾ ਕਿ 4 ਜੂਨ ਨੂੰ ਹੋਣ ਵਾਲੀਆਂ ਆਗਾਮੀ ਚੋਣਾਂ ਨੂੰ ਦੇਖਦੇ ਹੋਏ, ਸਾਰੇ ਪਾਰਟੀ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਜੋ ਬਸਪਾ ਦੇ ਝੰਡੇ ਨਾਲ ਖੜੇ ਹਨ, ਬੂਥਾਂ ਦੀ ਰਾਖੀ ਕਰਦੇ ਹਨ ਅਤੇ ਲੋਕਤੰਤਰ ਦੀ ਪ੍ਰਾਪਤੀ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਪਾਰਟੀ ਦੇ ਅੰਦਰ ਏਕਤਾ ਅਤੇ ਭਾਈਚਾਰੇ ਲਈ ਵੀ ਅਪੀਲ ਕਰਦਿਆਂ ਤੇ ਆਪਣੇ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਸ. ਛੜਬੜ ਨੇ ਭਾਰਤ ਦੇ ਲੋਕਤੰਤਰ ਦੀ ਰਾਖੀ ਅਤੇ ਚੋਣਾਂ ਵਿੱਚ ਜਿੱਤ ਲਈ ਵਰਕਰਾਂ ਅਤੇ ਸਮਰਥਕਾਂ ਦੀ ਪਿੱਠ ਵੀ ਥੱਪ-ਥਪਾਈ।

See also  ਮੁੱਖ ਮੰਤਰੀ ਨੇ ਜਵਾਨ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਉਤੇ ਦੁੱਖ ਪ੍ਰਗਟਾਇਆ

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਸ. ਛੜਬੜ ਨੇ ਜ਼ੋਰ ਦੇ ਕੇ ਕਿਹਾ, “ਇਹ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੇ ਦੇਸ਼ ਵਿੱਚ ਬਸਪਾ ਦੀ ਜਿੱਤ ਯਕੀਨੀ ਬਣਾਈਏ। ਇਸ ਭਾਜਪਾ ਦੇ ਰਾਜ ਨੂੰ ਬਾਹਰ ਕੱਢਣ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਬਸਪਾ ਪਾਰਟੀ ਦੀ ਲੋੜ ਹੈ ਕਿ ਭਾਜਪਾ ਦੇ ਸ਼ਾਸਨ ਦੇ ਦੌਰਾਨ, ਪੰਜਾਬ ਆਪਣਾ ਪਾਣੀ, ਆਪਣੀ ਜ਼ਮੀਨ, ਆਪਣਾ ਸਭ ਕੁਝ ਗੁਆ ਬੈਠਾ ਹੈ ਤੇ ਅੱਗੇ ਵੀ ਸਾਡੇ ਕਿਸਾਨ ਦੁੱਖ ਝੱਲਣਗੇ।  ਦੇਸ਼ ਅਤੇ ਸਾਡੇ ਸੂਬੇ ਦੀ ਤਰੱਕੀ ਲਈ ਬਸਪਾ ਦੀ ਜਿੱਤ ਲਾਜ਼ਮੀ ਹੈ।”

ਮੀਟਿੰਗ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਸਤਵੀਰ ਸਿੰਘ ਨਾਈਵਾਲ ਹਲਕਾ ਇੰਚਾਰਜ ਕਿਸ਼ਨ ਬੁਰਜਕ ਹਲਕਾ ਪ੍ਰਧਾਨ ਸੁਖਜਿੰਦਰ ਸਿੰਘ ਕਕਰਾਲਾ ਜਰਨਲ ਸੈਕਟਰੀ ਕੁਲਦੀਪ ਸਿੰਘ ਮੋਮੀ ਆ ਕੈਸ਼ੀਅਰ ਧਰਮਪਾਲ ਸਿੰਘ ਸ਼ਤਰਾਣਾ ਵਿਧਾਨ ਸਭਾ ਸਕੱਤਰ ਕੁਲਦੀਪ ਸਿੰਘ ਹੁਲਾਰਾ, ਅਮਰ ਸਿੰਘ ਸ਼ਤਰਾਣਾ ਧਰਮ ਸਿੰਘ ਮਵੀ ਕਰਨੈਲ ਸਿੰਘ ਹਾਮਝੜੀ ਗੁਰਦਿਆਲ ਸਿੰਘ ਪਾਤੜਾਂ  ਅਤੇ ਹੋਰ ਵਰਕਰ ਅਹੁਦੇਦਾਰ ਆਦਿ ਹਾਜ਼ਰ ਹੋਏ

1 thought on “ਪੰਜਾਬ ਦੇ ਹੱਕਾਂ ਲਈ ਸਿਰਫ਼ ਬਸਪਾ ਅਗਵਾਈ ਕਰ ਸਕਦੀ ਹੈ: ਜਗਜੀਤ ਸਿੰਘ ਛੜਬੜ”

  1. I am Gurdas Singh from vill Gharama kalan,
    We are proud of you Jagjeet Singh Chharbarhh,
    I am with you for any type of help for you,
    BSP ZINDABAD 👍🏻

Comments are closed.