ਵਿਧਾਇਕ ਗੁਰਲਾਲ ਘਨੌਰ ਦੇ ਕੰਮਾਂ ਤੋ ਪ੍ਰਭਾਵਿਤ ਖਜ਼ੂਰ ਪੀਰ ਕਲੋਨੀ ਸੈਦਖੇੜੀ ਦੀ ਪੰਚਾਇਤ ‘ਆਪ’ ਸ਼ਾਮਲ

Gurlal Ghanur ਨੇ ਗ੍ਰਾਮ ਪੰਚਾਇਤ ਅਤੇ ਸਰਪੰਚ ਕਸ਼ਮੀਰ ਸਿੰਘ ਦੇ ਸੈਕੜੇ ਸਾਥੀਆਂ ਨੂੰ ਕੀਤਾ ਸਨਮਾਨਿਤ

ਰਾਜਪੁਰਾ/ਘਨੌਰ,4 ਦਸੰਬਰ (ਗੁਰਸ਼ਰਨ ਵਿਰਕ): ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਅਤੇ ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ ਵੱਲੋ ਹਲਕੇ ਚ ਕਰਵਾਏ ਜਾ ਰਹੇ ਵਿਕਾਸ ਕਾਰਜ ਅਤੇ ਹੋਰ ਲੋਕ ਹਿੱਤ ਦੇ ਕੰਮਾ ਤੋ ਪ੍ਰਭਾਵਿਤ ਹੋਕੇ ਘਨੌਰ ਚ ਪੈਂਦੇ ਪਿੰਡ ਖਜ਼ੂਰ ਪੀਰ ਕਲੋਨੀ (ਸੈਦਖੇੜੀ) ਦੀ ਪੰਚਾਇਤ ਸਰਪੰਚ ਕਸ਼ਮੀਰ ਸਿੰਘ ਖਜੂਰ ਪੀਰ ਕਲੋਨੀ ਦੀ ਅਗਵਾਈ ਹੇਠ ਧਰਮਵੀਰ ਸਿੰਘ ਪੰਚ, ਹਰਜਿੰਦਰ ਸਿੰਘ ਜਿੰਦਾ ਪੰਚ, ਸਾਹਿਬ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਨਰਿੰਦਰ ਸਿੰਘ ਸੈਟੀ ਪੰਚ, ਰਣਜੀਤ ਸਿੰਘ ਨਾਗਰਾ ਪੰਚ, ਸਤਬੀਰ ਕੌਰ ਪੰਚ ਸਮੇਤ ਆਪਣੇ ਸੈਕੜੇ ਸਾਥੀਆਂ ਤਰਲੋਕ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ, ਗੁਰਦੇਵ ਸਿੰਘ ਲਗੋਟੀਆ, ਗੁਰਨਾਮ ਸਿੰਘ, ਬਿੱਲੂ ਬੁਰਜੀਵਾਲਾ, ਸਵਰਨ ਸਿੰਘ ਫੌਜੀ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਮਾਸਟਰ ਜੀ, ਗੁਰਬਖਸ਼ ਸਿੰਘ, ਅਨੂਪ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ, ਕੰਵਲਜੀਤ ਸਿੰਘ, ਪ੍ਰੀਤਮ ਸਿੰਘ, ਰਾਮਕਰਨ, ਰੁੱਲਿਆ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ ਫੌਜੀ, ਚਮਕੌਰ ਸਿੰਘ, ਮਲਕੀਤ ਸਿੰਘ, ਨਾਜਰ ਸਿੰਘ, ਮਹੇਸ਼ ਗੁਰਪ੍ਰੀਤ ਸਿੰਘ, ਸੋਨੂੰ, ਗੁਰਦਿੱਤ ਸਿੰਘ, ਬੂਟਾ ਸਿੰਘ ਆਦਿ ਨਾਲ ਜੋ ਵੱਖ-ਵੱਖ ਰਵਾਇਤੀ ਪਾਰਟੀਆਂ ਅਕਾਲੀ ਅਤੇ ਕਾਂਗਰਸ ਨੂੰ ਛੱਡ ਕੇ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਸ਼ਮਿਲ ਹੋ ਗਏ ਹਨ।

Bhai Balwant Singh Rajoana ਦੀ ਭੁੱਖ ਹੜਤਾਲ ! ਫਸਿਆ ਭਗਵੰਤ ਮਾਨ ! Puadh TV Punjab

ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਗ੍ਰਾਮ ਪੰਚਾਇਤ ਖਜੂਰ ਪੀਰ ਕਲੋਨੀ ਸਮੇਤ ਆਪ ਚ ਸ਼ਮੂਲੀਅਤ ਕਰਨ ਵਾਲੇ ਸਾਰੇ ਵਿਆਕਤੀਆਂ ਨੂੰ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕਰਦੇ ਹੋਏ ਕਿਹਾ ਕਿ ਆਪ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਨਾਲ ਹੀ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ਹੇਠ ਹਲਕੇ ਦਾ ਬਹੁ-ਪੱਖੀ ਵਿਕਾਸ ਹੋ ਰਿਹਾ ਹੈ, ਜਿਸ ਵਿਚ ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਹਲਕੇ ਦੀ ਬਿਹਤਰੀ ਲਈ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੰਦਿਆ ਕਿਹਾ ਕਿ ਸੈਦਖੇੜੀ ਸਮੇਤ ਆਉਣ ਵਾਲੇ ਦਿਨਾਂ ‘ਚ ਪੂਰੇ ਹਲਕੇ ਦੇ ਹਰ ਪਿੰਡ ਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕਰਵਾਏ ਜਾਣਗੇ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਿੰਡਾਂ ਚ ਕਿਸੇ ਵੀ ਵਿਕਾਸ ਦੇ ਕੰਮਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਜਦ ਕਿ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਨਵੇਂ ਵਿਕਾਸ ਕਾਰਜਾਂ ਲਈ ਵੀ ਗ੍ਰਾਂਟਾ ਦਾ ਪ੍ਰਬੰਧ ਕੀਤਾ ਜਾਵੇਗਾ।

See also  Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵੱਡੀ ਖਬਰ ! ਫਸਗੀ ਮਾਨ ਸਰਕਾਰ?

CM Bhagwant Mann ਨੇ ਫਿਰ ਰਗੜੇ ਚੋਟੀ ਦੇ ਲੀਡਰ ! ਕਰਤੀ ਇਕ ਹੋਰ ਭਵਿੱਖਬਾਣੀ ! HM TV PUNJAB

ਦੱਸ ਦੇਈਏ ਕਿ ਸਰਪੰਚ ਕਸ਼ਮੀਰ ਸਿੰਘ ਖਜੂਰ ਪੀਰ ਕਲੋਨੀ ਨੇ ਗ੍ਰਾਮ ਪੰਚਾਇਤ ਅਤੇ ਸੈਕੜੇ ਸਾਥੀਆਂ ਵੱਲੋ ਵਿਧਾਇਕ ਗੁਰਲਾਲ ਘਨੌਰ ਨੂੰ ਪਾਰਟੀ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ। ਇਸ ਮੌਕੇ ਨਰਿੰਦਰ ਪੰਧੇਰ, ਦਵਿੰਦਰ ਸਿੰਘ ਭੰਗੂ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਖੈਰਪੁਰ, ਗੁਰਤਾਜ ਸਿੰਘ ਸੰਧੂ, ਰਛਪਾਲ ਸਿੰਘ, ਹਰਮੇਲ ਸਿੰਘ, ਸੁਖਵਿੰਦਰ ਸਿੰਘ, ਭਾਨਰਾ, ਸੁੱਚਾ ਸਿੰਘ, ਜੋਗਾ ਸਿੰਘ, ਗੁਰਨਾਮ ਸਿੰਘ, ਸੱਜਣ ਸਿੰਘ, ਬਲਬੀਰ ਸਿੰਘ ਬੀਰਾ, ਨਵਜੋਤ ਸਿੰਘ ਜਸ਼ਨ ਸਮੇਤ ਹੋਰ ਵੀ ਆਪ ਵਲੰਟੀਅਰ ਅਤੇ ਮੋਹਤਬਰ ਵਿਆਕਤੀਆ ਮੌਜੂਦ ਸਨ।


ਖਜੂਰ ਪੀਰ ਕਲੋਨੀ ਸੈਦਖੇੜੀ ਦੀ ਗ੍ਰਾਮ ਪੰਚਾਇਤ ਨੂੰ ਆਪ ਸ਼ਾਮਲ ਕਰਨ ਉਪਰੰਤ ਵਿਧਾਇਕ ਗੁਰਲਾਲ ਘਨੌਰ ਯਾਦਗਾਰੀ ਤਸਵੀਰ ਨਾਲ।