ਵਿਧਾਇਕ ਗੁਰਲਾਲ ਘਨੌਰ ਨੇ ਕੀਤਾ ਪਿੰਡ ਖਾਨਪੁਰ ਗੰਡਿਆਂ ਦੀ ਧਰਮਸ਼ਾਲਾ ਦਾ ਉਦਘਾਟਨ

ਘਨੌਰ 17 ਦਸੰਬਰ (ਰਛਪਾਲ ਸਿੰਘ ਬੱਲੋਪੁਰ) ਅੱਜ ਹਲਕਾ ਘਨੌਰ ਦੇ ਪਿੰਡ ਖਾਨਪੁਰ ਗੰਡਿਆ ਵਿਖੇ ਵਿਧਾਇਕ ਗੁਰਲਾਲ ਘਨੌਰ ਨੇ ਧਰਮਸ਼ਾਲਾ ਤਰਫ ਗੜੀ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਸਰਕਾਰੀ ਮਿਡਲ ਸਕੂਲ, ਖਾਨਪੁਰ ਗੰਡਿਆਂ (ਰੇਲੂ) ‘ਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਸਮਰਪਿਤ 11 ਵਾਂ ਖੂਨਦਾਨ ਤੇ ਮੈਡੀਕਲ ਚੈਕਅੱਪ ਕੈਂਪ ‘ਚ ਸ਼ਿਰਕਤ ਕੀਤੀ।

ਵਾਹਿਗੁਰੂ ਜੀਓ ! ਦਰਸ਼ਨ ਕਰੋ ! ਪਵਿੱਤਰ ਸੋਨੇ ਦੇ ਗੁਟਕਾ ਸਾਹਿਬ ਜੀ ਦੇ ! Japji Sahib | Puadh TV Punjab

ਜਿਸ ‘ਚ ਵਿਧਾਇਕ ਗੁਰਲਾਲ ਘਨੌਰ ਨੇ ਖੂਨਦਾਨ ਕਰਨ ਵਾਲਿਆਂ ਦੀ ਹੌਸ਼ਲਾ ਅਫ਼ਜਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ । ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ । ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਆਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ ।


ਵਿਧਾਇਕ ਗੁਰਲਾਲ ਘਨੌਰ ਨੇ ਖ਼ੂਨਦਾਨੀਆਂ ਅਤੇ ਖ਼ੂਨਦਾਨ ਕੈਂਪ ਲਗਾਉਣ ਵਾਲੀਆਂ ਦਾ ਧੰਨਵਾਦ ਕਰਦਿਆਂ ਕਿਹਾ ਸੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਭਵਿੱਖ ਵਿੱਚ ਬਲੱਡ ਬੈਂਕਾਂ ਦੀ ਲੋੜ ਅਨੁਸਾਰ ਖ਼ੂਨਦਾਨ ਕਰਨ ਅਤੇ ਖ਼ੂਨਦਾਨ ਕੈਂਪ ਲਗਾਏ ਜਾਣ।

See also  ਕਾਂਗਰਸ ਨੇ ਮੈਨੀਫੈਸਟੋ 'ਚ ਕੀਤੇ ਵੱਡੇ ਐਲਾਨ ! ਜਾਣੋ MSP ਸਮੇਤ ਕੀ ਹੋਏ ਐਲਾਨ !