Ghanaur News : ਸ਼੍ਰੋਮਣੀ ਅਕਾਲੀ ਦਲ ਨੇ ਅਨੂੰ ਰੰਧਾਵਾ ਤੇ ਕੁਲਦੀਪ ਸਿੰਘ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਘਨੌਰ 24 ਅਪ੍ਰੈਲ (ਮਨਦੀਪ ਸਿੰਘ ਬੱਲੋਪੁਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਚੇ ਨੂੰ ਮਜਬੂਤ ਕਰਨ ਦੇ ਮਨੋਰਥ ਨਾਲ ਪਾਰਟੀ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੌਰਾਨ ਘਨੌਰ ਹਲਕੇ ਤੋਂ ਅਨੂੰ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਕੁਲਦੀਪ ਸਿੰਘ (ਸਾਬਕਾ OSD ਜਸਜੀਤ ਸਿੰਘ ਰੰਧਾਵਾ) ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਲਗਾਇਆ ਗਿਆ। ਅਨੂੰ ਰੰਧਾਵਾ ਤੇ ਕੁਲਦੀਪ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ “ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾ ਤੱਤਪਰ ਰਹਿਣਗੇ।” ਨਾਲ ਹੀ ਉਨ੍ਹਾਂ ਨੇ ਕਿਹਾ,“ ਕਿ ਅਸੀਂ ਪਟਿਆਲਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਕੇ ਲੋਕ ਸਭਾ ‘ਚ ਭੇਜਾਂਗੇ।” ਅਨੂੰ ਰੰਧਾਵਾ ਨੇ ਕਿਹਾ, “ਕਿ ਮੈਂ ਪੂਰੇ ਯਕੀਨ ਨਾਲ ਕਹਿੰਦੀ ਹਾਂ ਐਂਤਕੀ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਮੁੱਦੇ ਬੇਬਾਕੀ ਤੇ ਨਿਡਰਤਾ ਨਾਲ ਚੁੱਕ ਸਕਦੀ ।” ਨਾਲ ਹੀ ਉਨ੍ਹਾਂ ਨੇ ਕਿਹਾ,“ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਪੰਜਾਬ ਦੀ ਅਵਾਜ਼ ਸੰਸਦ ਵਿੱਚ ਪਹੁੰਚਾਉਣ ਲਈ ਸ਼੍ਰੋ੍ਮਣੀ ਅਕਾਲੀ ਦਲ ਦੀ ਜਿੱਤ ਹੋਣੀ ਲਾਜ਼ਮੀ ਹੈ।”

ਇਹ ਵੀ ਸੁਣੋ : Patiala News : ਮਦਨ ਲਾਲ ਜਲਾਲਪੁਰ ਦੀ ਚੁੱਪ ਨੇ ਡਰਾਈ ਕਾਂਗਰਸ ! Puadh TV Punjab

ਦੱਸ ਦੇਈਏ ਕਿ ਅਨੂੰ ਰੰਧਾਵਾ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਮਰਹੂਮ ਸ. ਜਸਜੀਤ ਸਿੰਘ ਰੰਧਾਵਾ ਦੀ ਸਪੁੱਤਰੀ ਹਨ। ਸੰਨ 2021 ‘ਚ ਅਨੂੰ ਰੰਧਾਵਾ ‘ਆਪ’ ਨੂੰ ਅਲਵਿਦਾ ਕਹਿ ਦਰਜਨਾਂ ਪਰਿਵਾਰਾਂ ਸਮੇਤ ਅਕਾਲੀ ਦਲ ‘ਚ ਸ਼ਾਮਿਲ ਹੋਏ ਸਨ। ਅਨੂ ਰੰਧਾਵਾ ਨ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਘਨੌਰ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਸਨ ਜਿਸ ‘ਚ ਉਨ੍ਹਾਂ ਨੂੰ ਤਕਰੀਬਨ 28,000 ਵੋਟ ਮਿਲੇ ਸਨ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੁਆਰਾ ਅਨੂ ਰੰਧਾਵਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਘੋਸ਼ਿਤ ਕੀਤਾ ਗਿਆ।

See also  ਭੇਦਭਰੀ ਬਿਮਾਰੀ ਕਾਰਨ 7 ਪਸ਼ੂਆਂ ਦੀ ਮੌਤ ਤੇ ਦਰਜ਼ਨ ਤੋਂ ਵੱਧ ਦੀ ਹਾਲਤ ਗੰਭੀਰ