Breaking News : ਫਸਿਆ ਅਰਵਿੰਦ ਕੇਜਰੀਵਾਲ, ED ਨੇ ਕੀਤਾ ਨੋਟਿਸ ਜਾਰੀ ! ਸੱਦ ਲਿਆ ਦਫ਼ਤਰ !

Breaking News : ਫਸਿਆ ਅਰਵਿੰਦ ਕੇਜਰੀਵਾਲ, ED ਨੇ ਕੀਤਾ ਨੋਟਿਸ ਜਾਰੀ ! ਸੱਦ ਲਿਆ ਦਫ਼ਤਰ !

30 ਅਕਤੂਬਰ ( ਮਨਦੀਪ ਸਿੰਘ ਬੱਲੋਪੁਰ) ਅਰਵਿੰਦ ਕੇਜਰੀਵਾਲ ਨੂੰ ਈਡੀ ਵਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ, ਇਸ ਵੇਲੇ ਦੀ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ED ਵੱਲੋਂ ਉਨ੍ਹਾਂ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਜੇਕਰ ਪੁੱਛਗਿੱਛ ਦੌਰਾਨ ਕੋਈ ਸਬੂਤ ਈਡੀ ਦੇ ਹੱਥ ਲੱਗਦਾ ਤਾਂ ਕਿਸੇ ਵੀ ਸਮੇਂ ਈਡੀ ਵਲੋਂ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਦੱਸ ਦੇਈਏ ਕਿ ਕੇਜਰੀਵਾਲ ਤੋਂ ਇਹ ਪੁੱਛਗਿੱਛ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਬਾਰੇ ਕੀਤੀ ਜਾਵੇਗੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਇਸੇ ਮਾਮਲੇ ਵਿਚ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

Excise policy case : ਫਸਿਆ Arvind Kejriwal ! ED ਦਾ ਵੱਡਾ ਐਕਸ਼ਨ! ਹੋਵੇਗੀ ਗ੍ਰਿਫ਼ਤਾਰੀ? HM TV PUNJAB

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਵੀ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਿਆ ਹੈ। ਅਪ੍ਰੈਲ ਮਹੀਨੇ ਵਿਚ ਸੀ.ਬੀ.ਆਈ. ਵੱਲੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸੇ ਮਾਮਲੇ ਵਿਚ ਹੀ ਜੇਲ੍ਹ ‘ਚ ਹਨ। ਅੱਜ ਹੀ ਸੁਪਰੀਮ ਕੋਰਟ ਵੱਲੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜੀ ਰੱਦ ਕੀਤੀ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ਚ ਈਡੀ ਵਲੋਂ ਅਰਵਿੰਦ ਕੇਜਰੀਵਾਲ ਤੇ ਵੀ ਸਖਤ ਐਕਸ਼ਨ ਕੀਤਾ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਚ ਦੇਸ਼ ਦੇ ਪੰਜ ਸੂਬਿਆਂ ਚ ਵੀ ਚੋਣਾਂ ਪੈਣੀਆ ਨੇ ਤੇ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਵੀ ਨੇ, ਕਿਤੇ ਨਾ ਕਿਤੇ ਇਹ ਮੁਸੀਬਤ ਇੰਡੀਆ ਗਠਜੋੜ ਲਈ ਵੀ ਖੜੀ ਹੋ ਸਕਦੀ ਹੈ,

See also  ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ 'ਤੇ ਮੁਕੰਮਲ ਪਾਬੰਦੀ ਦਾ ਐਲਾਨ