ਘਨੌਰ ਹਲਕੇ ਦੇ 38 ਪਿੰਡਾਂ ‘ਚ ਪਹਿਲੀ ਵਾਰ ਪਹੁੰਚੇਗਾ ਸਿੰਜਾਈ ਲਈ ਨਹਿਰੀ ਪਾਣੀ : ਵਿਧਾਇਕ ਗੁਰਲਾਲ ਘਨੌਰ

ਘਨੌਰ, 12 ਸਤੰਬਰ (ਮਨਦੀਪ ਸਿੰਘ ਬੱਲੋਪੁਰ) ਲੰਮੇਂ ਸਮੇਂ ਤੋਂ ਘਨੌਰ ਹਲਕੇ ਦੇ ਕਿਸਾਨਾਂ ਦੀ ਮੰਗ ਸੀ ਕਿ ਸਾਨੂੰ ਸਿੰਜਾਈ ਲਈ ਨਹਿਰੀ ਪਾਣੀ ਦਿੱਤਾ ਜਾਵੇਗਾ, ਕਿਉਂਕਿ ਘਨੌਰ ਹਲਕੇ ਦੇ ਕੁਝ ਪਿੰਡਾਂ ਨੂੰ ਪਹਿਲਾਂ ਹੀ ਸਿੰਜਾਈ ਲਈ ਨਹਿਰੀ ਪਾਣੀ ਘਨੌਰ ਵਿੱਚੋਂ ਗੁਜ਼ਰਦੀ ਭਾਖੜਾ- ਨਰਵਾਣਾ ਬਰਾਂਚ ‘ਚੋਂ ਦਿੱਤਾ ਜਾ ਰਿਹਾ ਸੀ, ਪਰ ਸਰਾਲਾਂ ਹੈੱਡ ਤੋਂ ਆਪਣਾ ਘਨੌਰ ਨੂੰ ਆਈਏ ਤਾਂ ਖੱਬੇ ਪਾਸੇ ਪਹਿਲਾਂ ਹੀ ਨਹਿਰੀ ਪਾਣੀ ਦੀ ਸਹੂਲਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਸੀ ਪਰ ਸੱਜੇ ਪਾਸੇ ਕਿਸਾਨ ਨਹਿਰੀ ਪਾਣੀ ਦੀ ਸਹੂਲਤ ਤੋਂ ਵਾਝੇ ਸੀ ਜਿਸ ਦੇ ਕਰਕੇ ਕਿਸਾਨਾਂ ਵਲੋਂ ਸਮੇਂ-ਸਮੇਂ ਤੇ ਰਹੀਆਂ ਸਰਕਾਰਾਂ ਤੇ ਵਿਧਾਇਕਾਂ ਤੋਂ ਇਹ ਮੰਗ ਕੀਤੀ ਕਿ ਉਨ੍ਹਾਂ ਨੂੰ ਖੇਤੀ ਲਈ ਨਹਿਰੀ ਪਾਣੀ ਦਿੱਤਾ ਜਾਵੇਗਾ, ਪਰ ਕਿਸਾਨਾਂ ਦੀ ਮੰਗ ਜਿਉਂ ਦੀ ਤਿਉਂ ਹੀ ਰਹੀ ਪਰ ਹੁਣ ਘਨੌਰ ਹਲਕੇ ਦੇ 38 ਪਿੰਡਾਂ ਨੂੰ ਪੰਜਾਬ ਸਰਕਾਰ ਨਹਿਰੀ ਪਾਣੀ ਦੇਣ ਜਾ ਰਹੀ ਹੈ।

ਨਹੀਂ ਟਲਦਾ Parminder Jhota! CM Mann ਸਣੇ SSP ਬਾਰੇ ਆਖੀ ਵੱਡੀ ਗੱਲ! HM TV PUNJAB

“ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਹਰ ਖੇਤ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਘਨੌਰ ਹਲਕੇ ਦੇ ਵਿਧਾਇਕ ਤੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਪੁਆਧ ਟੀਵੀ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੇ ਹਲਕੇ ਘਨੌਰ ਦੇ ਮਿਹਨਤੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਹਲਕਾ ਘਨੌਰ ਦੇ ਖੇਤਾਂ ‘ਚ ਨਹਿਰੀ ਪਾਣੀ ਪਹੁੰਚਵਾਂਗਾ। ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਲਦ ਹੀ ਘਨੌਰ ਹਲਕੇ ਦੇ 38 ਪਿੰਡਾਂ ਨੂੰ ਜਲਦ ਹੀ ਘਨੌਰ ਵਿੱਚੋਂ ਗੁਜ਼ਰਦੀ ਭਾਖੜਾ- ਨਰਵਾਣਾ ਬਰਾਂਚ ਚੋਂ ਨਹਿਰੀ ਪਾਣੀ ਦਿੱਤਾ ਜਾਵੇਗਾ।

See also  ਮੈਰਿਟ ਅਤੇ ਪਾਰਦਰਸ਼ਤਾ ਨਾਲ ਭਰਤੀ ਹੋਣ ਕਰਕੇ ਵਿਦੇਸ਼ਾਂ ਤੋਂ ਨੌਜਵਾਨ ਦੀ ਵਤਨ ਵਾਪਸੀ ਦਾ ਦੌਰ ਸ਼ੁਰੂ ਹੋਇਆ: CM ਮਾਨ

ਪਹਿਲੀ ਵਾਰ ਕਿਸੇ ਸਾਬਕਾ DSP ਨੇ ਸੱਚ ਬੋਲਿਆ! ਪੰਜਾਬ ‘ਤੇ ਮੰਡਰਾਇਆ ਖਤਰਾ! HM TV PUNJAB
ਗੁਰਲਾਲ ਘਨੌਰ ਨੇ ਕਿਹਾ ਕਿ ਕੁਦਰਤੀ ਸੋਮਿਆਂ ਬਾਰੇ ਸੰਜੀਦਗੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਅੰਨ ਭੰਡਾਰ ਦੀ ਲਾਲਸਾ ਲਈ ਕੁਦਰਤੀ ਸੋਮਿਆਂ ਨਾਲ ਖਿਲਵਾੜ ਜਾਰੀ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕੁਦਰਤੀ ਸੋਮੇ ਸਾਡੀ ਪਹੁੰਚ ਤੋਂ ਦੂਰ ਹੋ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਬੇਸ਼ੱਕ ਫ਼ਸਲਾਂ ਦੇ ਉਤਪਾਦਨ ਵਿਚ ਹੈਰਾਨੀਜਨਕ ਪ੍ਰਾਪਤੀ ਦਰਜ ਕੀਤੀ ਪਰ ਇਸ ਨੇ ਧਰਤੀ, ਹਵਾ ਅਤੇ ਪਾਣੀ ਪ੍ਰਦੂਸ਼ਿਤ ਕਰ ਦਿੱਤੇ।

ਧਰਤੀ ਹੇਠਲੇ ਪੀਣ ਯੋਗ ਪਾਣੀ ਦੀ ਮਹੱਤਤਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫ਼ਸਲਾਂ ਦੀ ਸਿੰਜਾਈ ਲਈ ਧਰਤੀ ਹੇਠੋਂ ਵੱਡੀ ਮਾਤਰਾ ਵਿਚ ਪਾਣੀ ਕੱਢਿਆ ਜਾ ਰਿਹਾ ਹੈ। ਭਵਿੱਖ ਵਿਚ ਵਾਤਾਵਰਨ ਸੰਕਟ ਤੋਂ ਸੂਬੇ ਦੇ ਆਮ ਲੋਕ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੀਆਂ ਹਨ। ਹਾਲ ਹੀ ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਸਾਥ ਨਾਲ ਮੁਹਿੰਮ ਦਾ ਆਗਾਜ਼ ਹੋਇਆ ਹੈ। ਇਸ ਦੀ ਮੁੱਖ ਮੰਗ ਨਹਿਰੀ ਪਾਣੀ ਨੂੰ ਵਾਹੀਯੋਗ ਜ਼ਮੀਨਾਂ ਤਕ ਪੁੱਜਦਾ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਘਨੌਰ ਹਲਕੇ ਦੇ ਉਹ 38 ਪਿੰਡਾਂ ਦੀ ਸੂਚੀ ਤੇ ਨਕਸ਼ਾ ਹੇਠ ਲਿਖੇ ਅਨੁਸਾਰ ਹੈ :


ਖੇੜੀ ਗੰਡਿਆ, ਮੰਡੋਲੀ, ਨੱਥੂਮਾਜਰਾ, ਸੁਲਤਾਨਪੁਰ, ਹਰਪਾਲਪੁਰ, ਘੁੰਗਰਾ, ਸੇਖਪੁਰ ਰਾਜਪੂਤਾਂ, ਬਘੋਰਾ, ਸਾਹਪੁਰ ਰਾਈਆ, ਬੂਰਮਾਜਰਾ, ਸੋਗਲਪੁਰ, ਸੋਨੇਮਾਜਰਾ, ਲਾਛੜੂ ਕਲਾਂ ਲਾਛੜੂ ਖੁਰਦ, ਕਾਂਮੀ ਕਲਾਂ, ਉਲਾਣਾ ਪੰਡਤਾਂ, ਸਨੌਲੀਆਂ, ਲੋਚਮਾਂ, ਧਰਮਗੜ੍ਹ, ਨੌਗਾਵਾ, ਕਬੂਲਪੁਰ, ਹਸਨਪੁਰ, ਫਰੀਦਪੁਰ ਜੱਟਾਂ, ਸਾਹਲ, ਮੰਡਿਆਣਾ, ਕੁੱਥਾ ਖੇੜੀ, ਪਹਾੜੀਪੁਰ, ਸੂਹਰੋਂ, ਮਹਿਮਾ, ਖੈਰਪੁਰ ਜੱਟਾਂ, ਲੋਹਾਖੇੜੀ, ਮਹਿਮੂਦਪੁਰ, ਅਲਾਲ ਮਾਜਰਾ, ਖਾਨਪੁਰ ਗੰਡਿਆ, ਕੋਹਲੇਮਾਜਰਾ, ਨਰੜੂ, ਸੈਦਖੇੜੀ, ਸਲੇਮਪੁਰ ਸੇਖਾਂ

See also  ਵੱਡੀ ਖ਼ਬਰ : ਚਰਨਜੀਤ ਚੰਨੀ ਫਤਹਿਗੜ੍ਹ ਤੋਂ ਲੜਨਗੇ ਚੋਣ!