Comedian Jaswinder Bhalla: ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਇਲ ਹੋਇਆ ਚੋਰੀ, ‘ਚੋਰ’ ਨੂੰ ਇਨਾਮ ਦੇਣ ਦਾ ਕੀਤਾ ਐਲਾਨ

Comedian Jaswinder Bhalla: ਉੱਘੇ ਕਾਮੇਡੀਅਨ ਅਤੇ ਪ੍ਰਸਿੱਧ ਹਾਸਰਾਸ ਫ਼ਿਲਮੀ ਕਲਾਕਾਰ ਜਸਵਿੰਦਰ ਭੱਲਾ ਦਾ ਚੋਰਾਂ ਨੇ ਮੋਬਾਇਲ ਚੋਰੀ ਕਰ ਲਿਆ ਗਿਆ। ਇਸ ਮੋਬਾਇਲ ਫ਼ੋਨ ’ਚ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ, ਜਰੂਰੀ ਦਸਤਾਵੇਜ਼ ਸਨ, ਜਿਸਦੇ ਚੱਲਦੇ ਉਨ੍ਹਾਂ ਚੋਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਉਹ ਉਨ੍ਹਾਂ ਦਾ ਮੋਬਾਇਲ ਫ਼ੋਨ ਰੱਖ ਲੈਣ ਪ੍ਰੰਤੂ ਉਸਦੇ ਵਿਚਲਾ ਡਾਟਾ ਜਰੂਰ ਉਸਨੂੰ ਵਾਪਸ ਕਰ ਦੇਣ। ਇਹੀ ਨਹੀਂ, ਭੱਲਾ ਨੇ ਅਜਿਹਾ ਕਰਨ ’ਤੇ ਚੋਰਾਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਇਹਨੂੰ ਕਹਿੰਦੇ ਨੇ ਹਿੱਕ ‘ਤੇ ਦੀਵਾ ਬਾਲਣਾ, ਸਮਾਂ ਬੜਾ ਬਲਵਾਨ ਹੁੰਦੈ | Harmanpreet Kaur | Puadh Tv Punjab

ਉਨ੍ਹਾਂ ਚੋਰਾਂ ਦੇ ਇਸ ਹੁਨਰ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਇੰਨੀਂ ਸੁਰੱਖਿਆ ਦੇ ਬਾਵਜੂਦ ਕਿਸੇ ਦਾ ਮੋਬਾਇਲ ਫ਼ੋਨ ਚੋਰੀ ਕਰ ਲੈਣਾ ਕਿਸੇ ਵੱਡੇ ਹੁਨਰ ਤੋਂ ਘੱਟ ਨਹੀਂ। ਦਸਣਾ ਬਣਦਾ ਹੈ ਕਿ ਕਾਮੇਡੀਅਨ ਭੱਲਾ ਸਾਥੀ ਕਲਾਕਾਰ ਨਾਲ ਸ਼ਹਿਰ ਦੇ ਇੱਕ ਮਾਲ ’ਚ ਪੰਜਾਬੀ ਫ਼ਿਲਮ ਦੀ ਪ੍ਰੋਮਸਨ ਕਰਨ ਲਈ ਪੁੱਜੇ ਹੋਏ ਸਨ, ਜਿੱਥੇ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਇਸ ਸਭ ਦੇ ਬਾਵਜੂਦ ਭੱਲਾ ਦਾ ਮੋਬਾਇਲ ਫ਼ੋਨ ਚੋਰੀ ਹੋ ਗਿਆ।

See also  AAP Punjab Candidates List: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਐਲਾਨੇ 4 ਉਮੀਦਵਾਰ