ਕੇਂਦਰੀ ਕੈਬਨਿਟ ‘ਚ ਰਵਨੀਤ ਸਿੰਘ ਬਿੱਟੂ ਦੀ ਐਂਟਰੀ, ਕੇਂਦਰੀ ਰਾਜ ਮੰਤਰੀ ਵਜੋਂ ਚੁੱਕਣਗੇ ਸਹੁੰ

ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ ਹੋਵੇ ਪਰ ਇਸ ਦੇ ਬਾਵਜੂਦ ਵੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਜੱਗ੍ਹਾਂ ਦੇ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਰਵਨੀਤ ਬਿੱਟੂ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ।

ਵੱਡੀ ਜਿੱਤ : 10 ਲੱਖ ਤੋਂ ਵੱਧ ਵੋਟਾਂ ਨਾਲ ਹੋਈ ਜਿੱਤ

ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ। ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ‘ਮੈਂ ਹੁਣ ਪੰਜਾਬ ਲਈ ਪੁਲ ਦਾ ਕੰਮ ਕਰਾਂਗਾ। ਪਾਰਟੀ ਅਤੇ ਲੀਡਰਸ਼ਿਪ ਨੇ ਤਾਂ ਆਪਣਾ ਕੰਮ ਕਰਤਾ। ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਪਰਿਵਾਰ ਬਹੁਤ ਉਦਾਸ ਸੀ’ ਅਤੇ ਹੁਣ ਪਰਿਵਾਰ ਬਹੁਤ ਖੁਸ਼ ਹੈ।

See also  ਘਨੌਰ ‘ਚ 3 ਮਈ ਨੂੰ ਖੁੱਲ੍ਹੇਗਾ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਚੋਣ ਦਫ਼ਤਰ