ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਮੇਤ ਕਈ ਗ੍ਰਿਫ਼ਤਾਰ

ਅੱਜ ਦੀ ਸਭ ਤੋਂ ਵੱਡੀ ਤੇ ਤਰਸਯੋਗ ਖਬਰ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਪੁਲਿਸ ਨੇ ਘਰੋਂ ਹਿਰਾਸਤ ’ਚ ਲੈ ਲਿਆ ਹੈ। ਕਿਉਂਕਿ ਅੰਮ੍ਰਿਤਸਰ ‘ਚ ਹੋਣ ਵਾਲੇ ਰਾਜ ਪੱਧਰੀ ਸਮਾਗਮ ‘ਚ ਭੀੜ ਕਰਨ ਤੇ ‘ਆਪ’ ਵਰਕਰਾਂ ਨੂੰ ਪਹੁੰਚਾਉਣ ਲਈ ਪ੍ਰਿੰਸੀਪਲਾਂ ਤੇ ਪੀਆਰਟੀਸੀ ਇੰਸਪੈਕਟਰਾਂ ਨੂੰ ਜਿੱਥੇ ਹੁਕਮ ਚਾੜ੍ਹੇ ਗਏ ਹਨ, ਉੱਥੇ ਹੀ ਪ੍ਰੋਗਰਾਮ ’ਚ ਕੋਈ ਖਲਲ ਨਾ ਪੈ ਜਾਵੇ, ਦੇ ਡਰੋਂ ਪੰਜਾਬ ’ਚ ਬੁੱਧਵਾਰ ਸਵੇਰ ਤੋਂ ਹੀ ਲਗਾਤਾਰ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਨਿੰਦਿਆਂ ਕਰਦਿਆਂ ਕਾਂਗਰਸ ਦੇ ਬੁਲਾਰਾ ਟੀਨਾ ਚੌਧਰੀ ਨੇ ਆਪ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਈ ਸਵਾਲ ਖੜੇ ਕੀਤੇ ਨੇ ਕਿ ਕੋਈ ਆਪਣੀ ਭੈਣ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਰ ਸਕਦਾ ਹੈ, ਇਸ ਬਾਰੇ ਟੀਨਾ ਚੌਧਰੀ ਨੇ ਹੋਰ ਕੀ ਕੁਝ ਕਿਹਾ ਤੁਸੀਂ ਹੇਠਾ ਦਿੱਤੇ ਲਿੰਕ ‘ਚ ਸੁਣ ਸਕਦੇ ਹੋ
ਹੁਣੇ ਹੁਣੇ ਲੱਗਿਆ ਪਤਾ ! Kejriwal ਦੀ ਭੈਣ ਗ੍ਰਿਫ਼ਤਾਰ ? ਮਾਂ ਹੋਈ ਲਾਇਵ ! Puadh TV Punjab

ਟੀਨਾ ਚੌਧਰੀ ਨੇ ਕਿਹਾ ਕਿ 646 ਪੀਟੀਆਈ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਲਾਭ ਸਿੰਘ ਨੂੰ ਪੁਲਿਸ ਨੇ ਜਿੱਥੇ ਗ੍ਰਿਫ਼ਤਾਰ ਕੀਤਾ ਹੈ, ਉਥੇ ਹੀ ਮਾਨਸਾ ’ਚੋਂ ਸਿੱਪੀ ਸ਼ਰਮਾ ਨੂੰ ਹਿਰਾਸਤ ‘ਚ ਲਿਆ ਹੈ। ਸਿੱਪੀ ਸ਼ਰਮਾ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਉਸ ਕੋਲ ਆਈ ਹੋਈ ਸੀ ਤੇ ਅੱਜ ਜਦ ਉਹ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ,

ਦੌਰਾਨ 8 ਤੋਂ 10 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਤੇ ਉਸ ਨੂੰ ਨਾਲ ਲੈ ਗਏ। ਉਸ ਨੂੰ ਕਿੱਥੇ ਲੈ ਕੇ ਗਏ ਹਨ, ਇਹ ਤਾਂ ਅਜੇ ਪਤਾ ਨਹੀਂ ਹੈ ਪਰ ਉਹ ਉਸ ਨੂੰ ਲੱਭਣ ਜਾ ਰਹੇ ਹਨ।

See also  Patiala COngress ‘ਚ ਬਗਾਵਤ ? ਡਾ. ਗਾਂਧੀ ਨਾਲ ਫਸੀ ਕਾਂਗਰਸੀਆਂ ਦੀ ਗਰਾਰੀ!

Kejriwal ਦੀ ਭੈਣ ਗ੍ਰਿਫ਼ਤਾਰ ! ਪੁਲਿਸ ਦਾ ਵੱਡਾ ਐਕਸ਼ਨ ! ਚਾਰੇ ਪਾਸੇ ਮਚੀ ਹਾਹਾਕਾਰ | HM TV PUNJAB