ਜਲਦ ਖੁੱਲ੍ਹੇਗਾ ਮੁੜ ਸ਼ੰਭੂ ਰੇਲਵੇ ਸਟੇਸ਼ਨ ਦਾ ਰਾਹ! ਡੀਸੀ ਪਟਿਆਲਾ ਨੂੰ ਲਿਖਿਆ ਮੰਗ ਪੱਤਰ

ਜਥੇਦਾਰ ਬਘੋਰਾ ਨੇ ਸ਼ੰਭੂ ਰੇਲਵੇ ਲਾਈਨ ਸ਼ੁਰੂ ਕਰਵਾਉਣ ਲਈ ਡੀਸੀ ਪਟਿਆਲਾ ਨੂੰ ਲਿਖਿਆ ਮੰਗ ਪੱਤਰ

ਘਨੌਰ 19 ਮਈ (ਮਨਦੀਪ ਸਿੰਘ ਬੱਲੋਪੁਰ) ਤਕਰੀਬਨ 1 ਮਹੀਨੇ ਦੇ ਸਮੇਂ ਤੋਂ ਵੱਧ ਦਿਨ ਹੋ ਗਏ ਹਨ ਸ਼ੰਭੂ ਰੇਲਵੇ ਟਰੈਕ ਕਿਸਾਨਾਂ ਵਲੋਂ ਬੰਦ ਕੀਤੇ ਨੂੰ, ਜਿਸ ਕਾਰਨ ਹੁਣ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਇਸ ਮਸਲ ਨੂੰ ਜਲਦ ਹੱਲ ਕਰਵਾਉਣ ਲਈ ਡੀਸੀ ਪਟਿਆਲਾ ਨੂੰ ਇਕ ਮੰਗ ਪੱਤਰ ਲਿਖਿਆ ਤਾਂਕਿ ਬੰਦ ਕੀਤੇ ਗਏ ਟਰੈਕ ਨਾਲ ਆ ਰਹੀਆਂ ਭਾਰੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ‘ਪੁਆਧ ਟੀਵੀ ਪੰਜਾਬ’ ਨਾਲ ਗੱਲਬਾਤ ਕਰਦਿਆ ਕਿਹਾ ਕਿ “ਰੇਲਵੇ ਲਾਈਨ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਨਾਲ ਜਿੱਥੇ ਗੁਰੂ ਘਰ ਨੂੰ ਜਾਣ ਵਾਲੀਆਂ ਸੰਗਤਾਂ ਅਤੇ ਹਰ ਵਰਗ ਦੇ ਯਾਤਰੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਆਮ ਲੋਕਾਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਕ ਪਾਸੇ ਤਾਂ ਨੈਸ਼ਨਲ ਹਾਈਵੇ ਰੋਡ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਰੇਲਵੇ ਟਰੈਕ ਕਿਸਾਨਾਂ ਵਲੋਂ ਬੰਦ ਕਰ ਦਿੱਤਾ ਗਿਆ। ਜਿਸ ਕਰਕੇ ਰਾਹਗੀਰਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚ ਰਹੀਆਂ ਹਨ।” ਇਸ ਦੇ ਸਬੰਧ ‘ਚ ਉਨ੍ਹਾਂ ਨੇ ਦੱਸਿਆ ਕਿ ਮੈਂ ਅੱਜ ਡਿਪਟੀ ਕਮਿਸ਼ਨਰ, ਪਟਿਆਲਾ ਤੇ ਮੁੱਖ ਚੋਣ ਕਮਿਸ਼ਨਰ, ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਨਾਲ ਹੀ ਉਹਨਾਂ ਕਿਹਾ ਤੇ ਇਸ ਵਕਤ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਵਾਲੀ ਹੈ ਇਸ ਦੇ ਨਾਲ ਜਿਵੇਂ ਕਿ ਬਿਜਲੀ ਦੀ ਮੰਗ ਇਸ ਗਰਮੀ ਕਾਰਨ ਜ਼ੋਰ ਫੜਿਆ ਹੈ ਉਸ ਨਾਲ ਕੋਲੇ ਦੀ ਕਮੀ ਵੀ ਆ ਸਕਦੀ ਹੈ ਉਹ ਵੀ ਥਰਮਲ ਪਲਾਂਟਾਂ ਨੂੰ ਜੇ ਨਾ ਕੋਲੇ ਦੀ ਸਪਲਾਈ ਨਾ ਪਹੁੰਚੀ ਤਾਂ ਬਿਜਲੀ ਸੰਕਟ ਵੀ ਆ ਸਕਦਾ ਹੈ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆ ਕਿਹਾ, ਕਿ ਕਿਰਪਾ ਕਰਕੇ ਇਹ ਰੇਲਵੇ ਟਰੈਕ ਜਿਹੜਾ ਹੈ ਸ਼ੰਭੂ ਬਾਰਡਰ ਤੇ ਧਰਨਾ ਚੁੱਕਿਆ ਜਾਵੇ, ਤਾਂ ਕਿ ਗੁਰਦੁਆਰਾ ਪਟਨਾ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਜਿੰਨੇ ਵੀ ਧਾਰਮਿਕ ਸਥਾਨਾਂ ਲਈ ਸੰਗਤ ਨਤਮਸਤਕ ਹੋਣ ਲਈ ਜਾਂਦੀ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਾਲ ਹੀ ਜਥੇਦਾਰ ਬਘੌਰਾ ਨੇ ਦੱਸਿਆ ਕਿ ਹੁਣ ਜਿਹੜੀ ਸੱਚਖੰਡ ਟਰੇਨ ਹੈ ਉਹ ਦਿੱਲੀ ਤੋਂ ਰੂਟ ਬਦਲ ਕੇ ਜਾਖਲ, ਹਿਸਾਰ, ਸੰਗਰੂਰ, ਧੂਰੀ ਦੇ ਰਾਹੀਂ ਲੁਧਿਆਣਾ ਪਹੁੰਚ ਰਹੀ ਹੈ ਜਿੱਥੇ ਉਹ 32 ਘੰਟੇ ਦਾ ਉਹਦਾ ਸਫਰ ਹੈ ਹੁਣ ਉਹ 40-45 ਘੰਟਿਆਂ ਦੇ ਵਿੱਚ ਪਹੁੰਚਦੀ ਹੈ ਬਾਕੀ ਹੋਰ ਕੁਝ ਟਰੇਨਾਂ ਦਾ ਰੂਟ ਵਾਇਆ ਚੰਡੀਗੜ੍ਹ ਹੋਣ ਕਰਕੇ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ। ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਦੇ ਰੂਟ ਲੁਧਿਆਣਾ ਤੋਂ ਡਾਈਵਰਟ ਕੀਤੇ ਗਏ ਹਨ ਇਸ ਦੇ ਨਾਲ ਜਿਹੜੀਆਂ ਟ੍ਰੇਨਾਂ ਅੰਮ੍ਰਿਤਸਰ ਤੋਂ ਸਿੱਧੀਆਂ ਲੁਧਿਆਣਾ, ਸਰਹੰਦ, ਖੰਨਾ, ਰਾਜਪੁਰਾ, ਅੰਬਾਲਾ ਕੈਂਟ ਪਹੁੰਚ ਕਰਦੀਆਂ ਸਨ ਉਹਨਾਂ ਨੂੰ ਨਵੇਂ ਰਸਤੇ ਬਦਲਣ ਕਰਕੇ ਲੁਧਿਆਣੇ ਤੋਂ ਅੰਬਾਲਾ ਕੈਂਟ ਲੁਧਿਆਣਾ ਤੋਂ ਨਵੀਂ ਦਿੱਲੀ ਦਾ ਜੋ ਸਫਰ ਹੈ ਉਸ ਵਿੱਚ ਵੀ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਆ ਰਹੀ ਹੈ

See also  Patiala COngress ‘ਚ ਬਗਾਵਤ ? ਡਾ. ਗਾਂਧੀ ਨਾਲ ਫਸੀ ਕਾਂਗਰਸੀਆਂ ਦੀ ਗਰਾਰੀ!

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨਾਲ ਜਦੋਂ ‘ਪੁਆਧ ਟੀਵੀ ਪੰਜਾਬ’ ਵਲੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸ਼ੰਭੂ ਰੇਵਲੇ ਸਟੇਸ਼ਨ ‘ਤੇ ਧਰਨਾ ਕੇਵਲ ਜਿਹੜੀ ਹਰਅਿਾਣੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਵੇੜਾ, ਗੁਰਕੀਰਤ ਸ਼ਾਹਪੁਰ, ਅਨੀਸ਼ ਖਟਕੜ ਨੂੰ ਹਰਿਆਣਾ ਪੁਲਿਸ ਨੇ ਗਲਤ ਢੰਗ ਨਾਲ ਗ੍ਰਿਫ਼ਤਾਰ ਕੀਤਾ ਸੀ ਉਨ੍ਹਾਂ ਰਿਹਾਅ ਕਰਵਾਉਣ ਲਈ ਚੱਲ ਰਿਹਾ ਹੈ। ਇਸ ਕਰਕੇ ਅਸੀਂ ਹਰਿਆਣਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇ। ਤਾਂਕਿ ਯਾਤਰੀਆਂ ਨੂੰ ਪ੍ਰੇਸ਼ਾਨੀ ਕੋਈ ਨਾ ਆਵੇ।