ਕੌਮੀ ਇਨਸਾਫ਼ ਮੋਰਚੇ ਦੀ ਹਾਈ ਕੋਰਟ ਚ ਤਰੀਕ, ਪਰ ਬੰਦੀ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ – ਭਾਈ ਪਾਲ ਸਿੰਘ

ਚੰਡੀਗੜ੍ਹ: ਕੌਮੀ ਇਨਸਾਫ਼ ਮੋਰਚੇ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਜਿੱਥੇ ਮੋਰਚੇ ਵਿੱਚ ਦਿਨ ਰਾਤ ਰਹਿ ਕਿ ਕੀਤਾ ਜਾ ਰਿਹਾ ਹੈ ਉੱਥੇ ਪਿੰਡਾਂ ਵਿੱਚ ਜਾਕੇ ਵੀ ਸੰਗਤਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਅੱਜ ਹਾਈ ਕੋਰਟ ਵਿੱਚ ਕੌਮੀ ਇਨਸਾਫ਼ ਮੋਰਚੇ ਦੀ ਤਰੀਕ ਸੀ ਜਿਕਰ ਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਇੱਕ ਸੰਸਥਾ ਵੱਲੋਂ ਮੋਰਚੇ ਨੂੰ ਚੁਕਵਾਉਣ ਲਈ ਕੋਰਟ ਚ ਪਟੀਸ਼ਨ ਪਾਈ ਗਈ ਸੀ ਜਿਸ ਸਬੰਧੀ ਅੱਜ ਕੋਰਟ ਦੇ ਵਿੱਚ ਕੌਮੀ ਇਨਸਾਫ਼ ਮੋਰਚੇ ਦੇ ਤਰੀਕ ਸੀ , ਇਸ ਮੌਕੇ ਵਕੀਲ ਗਗਨਪ੍ਰਦੀਪ ਸਿੰਘ ਬੱਲ,ਵਕੀਲ ਗੁਰਸ਼ਰਨ ਸਿੰਘ , ਵਕੀਲ ਦਿਲਸ਼ੇਰ ਸਿੰਘ ਹਾਜਰ ਸਨ , ਹਾਈ ਕੋਰਟ ਵੱਲੋਂ 2 ਰਾਜਾਂ ਦਾ ਮਾਮਲਾ ਹੋਣ ਕਾਰਨ ਯੂਨੀਅਨ ਆਫ ਇੰਡੀਆ ਨੂੰ ਪਾਰਟੀ ਬਣਾਇਆ ਗਿਆ ਜਿਸ ਸਬੰਧੀ ਯੂਨੀਅਨ ਆਫ ਇੰਡੀਆ ਦੇ ਸਰਕਾਰੀ ਵਕੀਲ ਸਤਪਾਲ ਜੈਨ ਨੂੰ ਸਰਕਾਰ ਤੱਕ ਆਪਣਾਂ ਨੋਟੀਫਿਕੇਸ਼ਨ ਪਹੁੰਚਾਉਣ ਦਾ ਜਿੰਮਾ ਦਿੱਤਾ ਗਿਆ , ਹਾਈ ਕੋਰਟ ਵੱਲੋ ਇਸ ਮਾਮਲੇ ਦੀ ਅਗਲੀ ਸੁਣਵਾਈ 15/11/2023 ਨੂੰ ਕੀਤੀ ਜਾਵੇਗੀ।

ਫਸ ਗਿਆ ਕੇਜਰੀਵਾਲ, ਕਾਂਗਰਸੀ ਲੀਡਰ ਦੇ ਤਿੱਖੇ ਸਵਾਲ | Puadh TV Punjab

ਇਸ ਮਾਮਲੇ ਸਬੰਧੀ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਅਸੀ ਮੋਰਚੇ ਵਿੱਚ ਡੱਟੇ ਹੋਏ ਹਾਂ। ਉੱਥੇ ਸਾਡੇ ਵਕੀਲਾਂ ਦੀ ਟੀਮ ਬੰਦੀ ਸਿੰਘਾਂ ਦੀ ਰਿਹਾਈ ਲਈ ‌‌ਜ‌ੱਦੋਂ ਜਹਿਦ ਕਰ ਰਹੀ ਹੈ ਓਹਨਾਂ ਕਿਹਾ ਕਿ ਠੀਕ ਹੈ ਹਾਈ ਕੋਰਟ ਵਿੱਚ ਮੋਰਚੇ ਸਬੰਧੀ ਸੁਣਵਾਈ ਚੱਲ ਰਹੀ ਹੈ ਪਰ ਸਾਡਾ ਸੰਘਰਸ਼ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ।

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ! Puadh TV Punjab

ਰੋਜਾਨਾ ਦੀ ਤਰ੍ਹਾਂ ਮੁੱਖ ਮੰਤਰੀ ਦੀ ਕੋਠੀ ਵੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰਦਾ 31 ਮੈਂਬਰੀ ਜੱਥਾ ਗਿਆ। ਇਸ ਮੌਕੇ ਤੇ ਭਾਈ ਇੰਦਰਬੀਰ ਸਿੰਘ,ਜਥੇਦਾਰ ਰਾਜਾ ਰਾਜ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ ਭਾਊ, ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਗੁਰਮੀਤ ਸਿੰਘ ਸ਼ੰਟੀ, ਭਾਈ ਸੁਖਜਿੰਦਰ ਸਿੰਘ ਸੁੱਖਾ ਕੰਸਾਲਾਂ ਅਤੇ ਹੋਰ ਵੱਡੀ ਗਿਣਤੀ ਚ ਸਿੱਖ ਨੌਜਵਾਨ ਹਾਜਰ ਸਨ ।

See also  ਸਰਬ ਭਾਰਤੀ ਕਾਂਗਰਸ : ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ