ਚੰਡੀਗੜ੍ਹ 25 ਫਰਵਰੀ (ਮਨਦੀਪ ਸਿੰਘ ਬੱਲੋਪੁਰ)
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਅਤੇ ਆਖ਼ਰੀ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਵਿਚਕਾਰ ਤਿੱਖੀ ਬਹਿਸ ਹੁੰਦੀ ਹੈ ਜਿਸ ‘ਚ ਇਕ ਅਖਬਾਰ ਦੀ ਖਬਰ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਨੇ ਉਸ ਸਮੇਂ ਦੇ ਈਡੀ ਦੇ ਡਰਾਇਕੈਟਰ ਨਿਰੰਜਣ ਸਿੰਘ ਨੇ ਨਿਰਮਲਾ ਸੀਤਾ ਰਮਨ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ ਤਰਨਤਾਰਨ ‘ਚ 130 ਮੌਤਾਂ ਹੋਈਆਂ ਸਨ ਨਕਲੀ ਸ਼ਰਾਬ ਕਰਕੇ ਉਸ ‘ਚ ਉਸ ਸਮੇਂ ਕਾਂਗਰਸ ਸਰਕਾਰ ਦਾ ਇਕ ਮੰਤਰੀ 10 ਵਿਧਾਇਕ ਤੇ ਮੁੱਖ ਮੰਤਰੀ ਦੇ ਕੁਝ ਖਾਸਮ ਖਾਸ ਉਸ ਦੇ ਵਿੱਚ ਸ਼ਾਮਲ ਸੀ। ਜਿਨ੍ਹਾਂ ਨੇ ਇਹ ਕਾਰਵਾਈ ਨਹੀਂ ਹੋਣ ਦਿੱਤੀ। ਜਾਅਲੀ ਸ਼ਰਾਬ ਮਾਮਲੇ ਦੀ ਕਾਰਵਾਈ ਤੁਹਾਡੀ ਸਰਕਾਰ ਸਮੇਂ ਸਰਕਾਰ ਨੇ ਅਫਸਰਾਂ ਤੇ ਦਬਾਅ ਪਾਕੇ ਹੋਣ ਨਹੀਂ ਦਿੱਤੀ। ਜਿਸ ਤੋਂ ਬਾਅਦ ਵਿਧਾਨ ਸਭਾ ‘ਚ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਾਂਗਰਸ ਸਰਕਾਰ ਸਮੇਂ ਜਾਅਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਬੇਬਾਕੀ ਦੇ ਨਾਲ ਉਠਾਇਆ। ਉਨ੍ਹਾਂ ਨੇ ਇਹ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਾਵਾਂ ਦੇ ਧਿਆਨ ‘ਚ ਲਿਆਉਣਾ ਤੇ ਕਿਹਾ “ਕਿ ਕੋਵਿਡ ਕੋਰਨਾ ਦੇ ਦੌਰਾਨ ਜਦੋਂ ਪੰਜਾਬ ਤੇ ਪੂਰਾ ਹਿੰਦੋਸਤਾਨ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਸੀ, ਉਸ ਸਮੇਂ ਘਨੌਰ ਤੇ ਰਾਜਪੁਰਾ ਦੇ ਵਿੱਚ ਜਾਅਲੀ ਸ਼ਰਾਬ ਬਣਾਉਣ ਦਾ ਇਕ ਮੁਕੱਦਮਾ ਦਰਜ ਹੋਇਆ ਸੀ। ਮੈਂ ਤੁਹਾਡੇ ਧਿਆਨ ‘ਚ ਲਿਆਉਣਾ ਚਾਹੁੰਦਾ ਹਾਂ 14 ਮਈ 2020 ਨੂੰ ਸ਼ੰਭੂ ਥਾਣੇ ਮੁਕੱਦਮਾ ਨੰਬਰ 54, 8 ਦਸੰਬਰ 2020 ਨੂੰ ਮੁਕੱਦਮਾ ਨੰਬਰ 274, ਜਦੋਂ ਪੰਜਾਬ ਬਹੁਤ ਵੱਡੀ ਬਿਮਾਰੀ ਦੇ ਨਾਲ ਹਿੰਦੋਸਤਾਨ ਜੂਝ ਰਿਹਾ ਸੀ ਉਸ ਸਮੇਂ ਉਸ ਸਮੇਂ ਦੀਆਂ ਸਰਕਾਰਾਂ ਦੇ ਸਾਬਕਾ ਵਿਧਾਇਕ ਵੀ ਇਸ ਵਿੱਚ, ਉਸ ਦਾ ਪਰਿਵਾਰ ਵੀ ਇਸ ਦੇ ਵਿੱਚ ਸ਼ਾਮਲ ਸੀ, ਸਾਰਾ ਆਨ ਰਿਕਾਰਡ ਹੈ। ਪਰ ਕੁਝ ਮਿਲੀ ਭੁਗਤ ਕਰਕੇ ਕਾਲੀਆਂ ਭੇਡਾਂ ਸਭ ਕਿਤੇ ਬੈਠੀਆਂ ਨੇ, ਇਹ ਜਿਹੜਾ ਕੇਸ ਹੈ ਮੈਂ ਚਾਹੁੰਦਾ, ਇਕ ਚੰਗੀ ਕਮੇਟੀ ਬਣਾਕੇ, ਚਾਹੇ ਵਿਧਾਨ ਸਭਾ ਦੀ ਸਪੀਕਰ ਸਾਬ੍ਹ! ਤੁਹਾਡੀ ਦੇਖ ਰੇਖ ਹੇਠ ਜਿਹੜਾ ਅੰਮ੍ਰਿਤਸਰ ‘ਚ, ਤਰਨਤਾਰਨ ‘ਚ ਮੌਤਾਂ ਹੋਈਆਂ ਸੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ ਮਿਲੇਗਾ। ਤਾਂ ਕਿ ਮਾਨ ਸਰਕਾਰ ਨੂੰ ਇਸ ਦਾ ਲਾਭ ਮਿਲੇਗਾ, ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤ ਕੀਤਾ ਸੀ ਜੋ ਇਨ੍ਹਾਂ ‘ਚ ਸ਼ਾਮਲ ਸੀ ਉਨ੍ਹਾਂ ਨੂੰ ਸਲਾਖਾ ਪਿਛੇ ਦਿੱਤਾ ਜਾਵੇ।”
ਦੱਸ ਦੇਈਏ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ 2020 ‘ਚ ਘਨੌਰ ਹਲਕੇ ‘ਚ ਸ਼ੰਭੂ ਦੇ ਨਜ਼ਦੀਕ ਇਹ ਜ਼ਾਅਲੀ ਸ਼ਰਾਬ ਫੈਕਟਰੀ ਫੜੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ ਸੀ। ਇਹ ਫੈਕਟਰੀ ਉਦੋਂ ਫੜੀ ਗਈ ਸੀ ਜਦੋਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕਿਆਂ ‘ਚ ਜਹਿਰੀਲੀ ਸ਼ਰਾਬ ਕਾਰਨ ਕਈ ਮੌਤਾਂ ਹੋ ਗਈਆਂ ਸਨ।