ਕੌਮੀ ਇਨਸਾਫ਼ ਮੋਰਚੇ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਵਿਰੋਧ `ਚ ਰੋਸ਼ ਪ੍ਰਦਰਸ਼ਨ

ਮੋਰਚੇ ਵੱਲੋਂ ‘ਦਾਸਤਾਨ ਏ ਸਰਹੰਦ’ ਫ਼ਿਲਮ ਤੇ ਮੁਹਾਲੀ ਤੇ ਚੰਡੀਗੜ੍ਹ ਪਾਬੰਦੀ ਲਗਵਾਈ 

ਚੰਡੀਗੜ੍ਹ: ਜਸਵਿੰਦਰ ਸਿੰਘ ਰਾਜਪੁਰਾ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਲੀ ਸਿੱਖ ਕਤਲੇਆਮ ਦੇ ਵਿਰੋਧ `ਚ ਰੋਸ਼ ਦਾ ਪ੍ਰਗਟਾਵਾਂ ਕੀਤਾ ਗਿਆ। ਇਸ ਸਬੰਧੀ ਮੋਹਾਲੀ- ਚੰਡੀਗੜ੍ਹ ਬਾਰਡਰ ਤੇ ਵਾਈ ਪੀ ਐਸ ਚੌਂਕ ਤੇ ਰੋਸ਼ ਪ੍ਰਗਟ ਕਰਦਿਆਂ ਮੋਰਚਾ ਕਨਵੀਨਰ ਭਾਈ ਪਾਲ ਸਿੰਘ ਫ਼ਰਾਂਸ ਨੇ ਕਿਹਾ ਕਿ ਸਿਆਸੀ ਸ਼ਹਿ ਤੇ ਦੰਗਈਆਂ ਵੱਲੋਂ ਦਿੱਲੀ, ਕਾਨਪੁਰ, ਬੁਕਾਰੋ, ਹੋਂਦ ਚਿੱਲੜ ਤੇ ਕਈ ਹੋਰ ਸ਼ਹਿਰਾਂ `ਚ ਨਿਹੱਥੇ ਸਿੱਖਾਂ ਨੂੰ ਬੱਚਿਆਂ ਸਮੇਤ ਕੋਹ ਕੋਹ ਕੇ ਸ਼ਹੀਦ ਕੀਤਾ ਤੇ ਗਲਾ `ਚ ਟਾਇਰ ਪਾ ਕੇ ਜਿਉਂਦੇ ਸਾੜਿਆ ਤੇ ਧੀਆਂ ਭੈਣਾਂ ਨੂੰ ਬੇਪਤ ਕੀਤਾ। ਸੰਸਾਰ ਭਰ ਨੂੰ ਪ੍ਰਭਾਵਿਤ ਕੀਤੇ ਇਸ ਕਾਰੇ ਦੇ ਦੋਸ਼ੀਆਂ ਖਿਲਾਫ਼ ਨਾ ਹੀ ਕੋਈ ਸਰਕਾਰ ਤੇ ਨਾ ਹੀ 39 ਸਾਲਾਂ `ਚ ਕਿਸੇ ਇੱਕ ਵੀ ਦੋਸ਼ੀ ਤੇ ਕਾਰਵਾਈ ਕਰਕੇ ਪੀੜ੍ਹਤਾਂ ਨੂੰ ਇਨਸਾਫ਼ ਨਹੀਂ ਦਿੱਤਾ।

ਲਓ! ਲੱਖਾ ਸਿਧਾਣਾ ਨੇ ਕੱਢੇ ਵੱਟ, ਰਾਜਾ ਵੜਿੰਗ ਦੀ ਬਣਾਈ ਰੇਲ, ਜਥੇਦਾਰ ਨਾਲੋਂ ਪਹਿਲਾਂ ਹੀ ਪਾਇਆ ਘੇਰਾ | HM TV PUNJAB

ਇਸ ਲਈ ਕੌਮ ਲਈ ਇਹ 84 ਦੀ ਪੀੜ੍ਹ ਸਦਾ ਰੜ੍ਹਕਦੀ ਰਹੇਗੀ। ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਜਿਮੇਂਵਾਰ ਸਰਕਾਰ ਤੇ ਇਹ ਸਦਾ ਕਲੰਕ ਰਹੇਗਾ ਕਿ ਦੋਸ਼ੀਆਂ ਤੇ ਕਾਰਵਾਈ ਦੀ ਬਜਾਇ ਉਲਟਾ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ ਤੇ ਸਿੱਖਾਂ ਦੇ ਜ਼ਖ਼ਮਾਂ ਨੂੰ ਮੁੜ ਮੁੜ ਉਧੇੜਿਆਂ ਜਾ ਰਿਹਾ ਹੈ। ਇਸੇ ਦੌਰਾਨ ਮੋਰਚਾ ਪ੍ਰਬੰਧਕਾਂ ਨੇ ਐਸ ਐਸ ਪੀ ਚੰਡੀਗੜ੍ਹ ਨੂੰ ਮਿਲਕੇ ਲਿਖਤੀ ਪੱਤਰ ਰਾਹੀਂ ਸਾਹਿਬਜਾਦਿਆਂ ਦਾ ਰੋਲ ਦਿਖਾਕੇ ਬਣਾਈ ਐਮੀਨੇਸ਼ਨ ਫ਼ਿਲਮ ‘ਦਾਸਤਾਨ ਏ ਸਰਹੰਦ’ ਤੇ ਸਿਨੇਮਿਆਂ `ਚ ਪਾਬੰਦੀ ਲਗਾਉਣ ਦੀ ਮੰਗ ਕੀਤੀ। ਜਿਸ ਉਪਰੰਤ ਪ੍ਰਸ਼ਾਸਨ ਨੇ ਚੰਡੀਗੜ ਤੇ ਪੰਜਾਬ ਸਥਿਤ ਸੀ ਪੀ 67, ਪੀ ਵੀ ਆਰ, ਬੈਸਟੈਕ, ਐਲਾਂਟੇ, ਸੈਂਟਰਾਂ, ਏਕਰਦਾਲੀ ਆਦਿ ਮੌਲਾਂ `ਚ ਫ਼ਿਲਮ ਦੇ ਸ਼ੋਅ ਬੰਦ ਕਰ ਦਿੱਤੇ। ਇਸ ਦੌਰਾਨ ਵਕੀਲ ਦਿਲਸ਼ੇਰ ਸਿੰਘ, ਵਕੀਲ ਅਮਰ ਸਿੰਘ ਚਾਹਲ, ਇੰਦਰਬੀਰ ਸਿੰਘ, ਜੱਥੇਦਾਰ ਰਾਜਾ ਰਾਜ ਸਿੰਘ, ਜੱਥੇਦਾਰ ਕੁਲਵਿੰਦਰ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਭਾਈ ਪਰਮਜੀਤ ਸਿੰਘ ਅਤੇ ਹੋਰ ਸਿੱਖ ਆਗੂ ਵੀ ਹਾਜ਼ਰ ਸਨ।

See also  ਸੁਨੀਲ ਜਾਖੜ ਨੇ ਪੰਜ ਆਗੂਆਂ ਨੂੰ ਪਾਰਟੀ 'ਚੋਂ ਕੱਢੀਆ ਬਾਹਰ, ਅਨੁਸ਼ਾਸਨੀ ਕਮੇਟੀ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਫ਼ੈਸਲਾਂ