ਜਦੋਂ ਦੇਸ਼ ‘ਚ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾਵਾਂ ਦੀ ਇਕੱਠੀਆਂ ਚੋਣਾਂ ਹੋਈਆਂ ਸੀ? ਵਿਰੋਧੀ ਧਿਰ ਹੋਗੀ ਸੀ ਠੁੱਸ

ਭਾਰਤ ਦੀ ਰਾਜਨੀਤੀ ਦੀ ਗੱਲ ਕਰਨ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਕਿ ਭਾਰਤੀ ਸੰਵਿਧਾਨ ਨੂੰ ਸੰਵਿਧਾਨ ਸਭਾ ਨੇ 26 ਜਨਵਰੀ 1949 ਨੂੰ ਅਪਣਾਇਆ ਅਤੇ 26 ਜਨਵਰੀ 1950 ਨੂੰ ਇਸ ਸੰਵਿਧਾਨ ਨੂੰ ਲਾਗੂ ਕਰਕੇ ਭਾਰਤ ਇਕ ਪ਼੍ਰਭੂਸਤਾਵਾਲਾ, ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਦੀ ਰਾਜਨੀਤੀ ‘ਚ ‘ਇਕ ਦੇਸ਼ ਇਕ ਚੋਣ’ ਦੀ ਚਰਚਾ ਨੇ ਸਿਆਸੀ ਹਲਚਲ ਮਚਾਈ ਹੋਈ ਹੈ। ਬੀਜੇਪੀ ਯਾਨਿਕਿ ਮੌਜੂਦਾ ਕੇਂਦਰ ਸਰਕਾਰ ਚਾਹੁੰਦੀ ਹੈ ਕਿ 2024 ‘ਚ ਇਕੋ ਸਮੇਂ ਪੂਰੇ ਭਾਰਤ ‘ਚ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਈਆਂ ਜਾਣ, ਜਿਸ ਦੇ ਲਈ ਕੇਂਦਰ ਸਰਕਾਰ ਨੇ ਕਥਿਤ ਤੌਰ ਤੇ ‘ਇਕ ਰਾਸ਼ਟਰ, ਇਕ ਚੋਣ’ ਦੀ ਚਰਚਾ ਦੀ ਸੰਭਾਵਨਾ ਪਤਾ ਲਾਉਣ ਲਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ।

ਅੱਜ ਬੇਅੰਤ ਸਿੰਘ ਜਿਉਂਦਾ ਹੁੰਦਾ ਤਾਂ ਕਾਂਗਰਸ ਦਾ ਇਹ ਹਾਲ ਨਾ ਹੁੰਦਾ” ਟਕਸਾਲੀ ਕਾਂਗਰਸੀ ਦੇ ਖੁਲਾਸੇ! HM TV PUNJAB

ਹੁਣ ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਸ਼ੁਰੂ ਹੋ ਗਈ ਹੈ ਕੀ ਕੋਈ ਲੋਕ ਸਭਾ, ਵਿਧਾਨ ਸਭਾਵਾਂ ਅਤੇ ਪੰਚਾਇਤਾਂ ਲਈ ਇਕੱਠੀ ਚੋਣ ਕਰਵਾ ਸਕਦਾ ਹੈ ? ਜੇਕਰ ਅਜਿਹਾ ਹੋ ਸਕਦਾ ਹੈ ਕੀ ਇਹ ਰਾਸ਼ਟਰ ਹਿੱਤ ’ਚ ਸਹੀ ਹੋਵੇਗਾ? ਪਰ ਇਕ ਬੀਜੇਪੀ ਜ਼ਰੂਰ ਇਸ ਇਕੱਠੀ ਚੋਣ ਦੀ ਹਮਾਇਤ ਕਰ ਰਹੀ ਹੈ, ਪਰ ਕਾਂਗਰਸ, ਖੱਬੇਪੱਖੀ ਪਾਰਟੀਆਂ, ਤਿ੍ਰਣਮੂਲ ਕਾਂਗਰਸ ਤੇ ਵਿਰੋਧੀ ਪਾਰਟੀਆਂ ਬੀਜੇਪੀ ਦੇ ਇਸ ਏਜੰਡੇ ਨੂੰ ਗੈਰ-ਵਿਹਾਰਕ ਤੇ ਗੈਰ-ਲੋਕਤੰਤਰਿਕ ਦੱਸਦੇ ਹਨ। ਇੱਕ ਰਾਸ਼ਟਰ, ਇੱਕ ਚੋਣ ਦੇ ਹਿਮਾਇਤੀ ਲੋਕਾਂ ਦਾ ਤਰਕ ਹੈ ਕਿ ਸੂਬਿਆਂ ’ਚ ਹਰੇਕ ਸਾਲ ਚੋਣਾਂ ਹੁੰਦੀਆਂ ਹਨ ਜਿਸ ਦੇ ਚੱਲਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਲਾਉਣਾ ਚੁਣੌਤੀਪੂਰਨ ਬਣਦਾ ਜਾ ਰਿਹਾ ਹੈ, ਪਰ ਨਾਲ ਹੀ ਇੱਥੇ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਇਹ ਸਾਰੀਆਂ ਚੋਣਾਂ ਇਕੱਠੀਆਂ ਕਰਨ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ? ਕਿ ਸਰਕਾਰ ਇਹ ਦੱਸਣ ਦੀ ਪਹਿਲ ਵੀ ਕਰੇਗੀ ਕਿ ਜਦੋਂ ਕੋਈ ਲੀਡਰ ਵਿਧਾਨ ਸਭਾ ਦੀ ਚੋਣ ਜਿੱਤਿਆ ਹੋਵੇ ਤਾਂ ਉਹ ਅਸਤੀਫ਼ਾ ਦੇ ਕੇ ਲੋਕ ਸਭਾ ਦੀ ਚੋਣ ਨਹੀਂ ਲੜ ਸਕਦਾ? ਕਿ ਉਂਦੋ ਦੁਬਾਰਾ ਜ਼ਿਮਨੀ ਚੋਣ ਕਰਵਾਉਣ ਨਾਲ ਕਰੋੜਾਂ ਰੁਪਏ ਦਾ ਖਰਚ ਨਹੀਂ ਹੁੰਦਾ ਹੈ?  ਜਦੋਂ ਲੋਕ ਸਭਾ ਜਾ ਵਿਧਾਨ ਸਭਾ ਦੀ ਚੋਣ ਦੌਰਾਨ ਇਕ ਲੀਡਰ ਦੋ ਥਾਵਾਂ ‘ਤੇ ਚੋਣ ਮੈਦਾਨ ‘ਚ ਉਤਰਦਾ ਹੈ ਕਿ ਉਹ ਵਾਜਿਬ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਵੋਟਰ ਇਨ੍ਹਾਂ ਲੀਡਰਾਂ ਤੋਂ ਪੁੱਛਣਾ ਚਾਹੁੰਦਾ ਹੈ ਜਿਹੜੇ ਕਹਿੰਦੇ ਨੇ, ਕਿ ਵਾਰ-ਵਾਰ ਚੋਣਾਂ ਕਰਵਾਉਣ ਨਾਲ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ।

Navjot Sidhu ਨੇ ਪਾਈ ਧੱਕ ! ਡਰੇ ਵਿਰੋਧੀ ਕਾਂਗਰਸੀ ! ਹਾਈਕਮਾਨ ਹੋਈ ਖੁਸ਼ !

ਇੱਥੇ ਅਸੀਂ ਜ਼ਿਕਰ ਜ਼ਰੂਰ ਕਰਾਂਗੇ ਜਦੋਂ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਦੇਸ਼ ‘ਚ 1952 ‘ਚ ਇਕੋ ਸਮੇਂ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾਵਾਂ ਦੀ ਇਕੋ ਸਮੇਂ ਚੋਣਾਂ ਹੋਈਆਂ ਸੀ ਉਦੋਂ 489 ਸੀਟਾਂ ‘ਤੇ ਦੇਸ਼ ‘ਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ। ਕਾਂਗਰਸ ਨੇ 469, ਸਮਾਜਵਾਦੀ ਦਲ ਨੇ 256, ਕਿਸਾਨ ਅਤੇ ਮਜ਼ਦੂਰ ਦਲ ਨੇ 146, ਸਾਮਵਾਦੀ ਦਲ ਨੇ 49, ਜਨ ਸੰਘ ਨੇ 91 ਅਤੇ ਅਜ਼ਾਦ ਉਮੀਦਵਾਰਾਂ ਨੇ 851 ਸਥਾਨਾਂ ਤੋਂ 1952 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਜਿਸ ‘ਚ ਕਾਂਗਰਸ ਨੇ 364 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਦੇਸ਼ ‘ਚ ਹੁੰਝਾਫੇਰ ਜਿੱਤ ਪ੍ਰਾਪਤ ਕੀਤੀ ਦੂਜੇ ਨੰਬਰ ‘ਤੇ ਭਾਰਤੀ ਸਾਮਵਾਦੀ ਦਲ ਨੇ 26 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਤੇ ਤੀਜੇ ਨੰਬਰ ‘ਤੇ ਸਮਾਜਵਾਦੀ ਦਲ ਨੇ 12 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਕਿਸਾਨ-ਮਜ਼ਦੂਰ ਦਲ ਨੇ  9 ਸੀਟਾਂ ਜਿੱਤ ਕੇ ਦੇਸ਼ ‘ਚ ਚੌਥਾ ਸਥਾਨ ਪ੍ਰਾਪਤ ਕੀਤਾ ਸੀ

See also  ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ. ਜੇਈ 5,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਇਸ ਪੁਆਧਣ ਕੋਲ ਹੈ ਪੁਆਧ ਦਾ ਅਨਮੋਲ ਖ਼ਜ਼ਾਨਾ | Puadh TV Punjab

1952 ਦੀ ਲੋਕ ਸਭਾ  ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸੀਟਾਂ ‘ਤੇ ਵੋਟਾਂ ਦਾ ਵੇਰਵਾਂ ਹੇਠ ਲਿਖੇ ਅਨੁਸਾਰ ਹੈ।

ਪਾਰਟੀਆਂ                                                                       ਸੀਟਾਂ

ਕਾਂਗਰਸ                                                                         364

ਸਾਮਵਾਦੀ                                                                       26

ਸਮਾਜਵਾਦੀ                                                                     12

ਕਿਸਾਨ ਅਤੇ ਮਜ਼ਦੂਰ ਦਲ                                                   9

ਜਨ ਸੰਘ                                                                        3

ਰਾਮ ਰਾਜਿਆਂ ਪ੍ਰੀਸ਼ਦ                                                         3

ਹਿੰਦੂ ਮਹਾਂ ਸਭਾ                                                                4

ਮੁਸਲਮ ਲੀਗ                                                                1

ਅਕਾਲੀ ਦਲ                                                                  4

ਝਾਰਖੰਡ ਦਲ                                                                  3

ਗਣਰਾਜੀ  ਦਲ                                                                2

ਆਰ.ਐੱਸ.ਪੀ.                                                                  3

ਫਾਰਵਰਡ ਬਲਾਕ                                                             1

See also  ਪੰਜਾਬੀ ਗਾਇਕ ਤੇਜਵੀਰ ਸ਼ੇਰਗਿੱਲ ਚਿੱਲਾ ਦਾ ਗੀਤ ਰਿਲੀਜ਼ ‘ਬਾਬਾ ਹਨੂੰਮਾਨ ਸਿੰਘ ਜੀ’

ਲੋਕ ਸੇਵਕ ਸੰਘ                                                               2

ਗਣਤੰਤਰਾ ਪ੍ਰੀਸ਼ਦ                                                            5

ਜਨਤਾ ਪਾਰਟੀ                                                                 1

ਕਰਿਸ਼ਕਰ ਲੋਕ ਦਲ                                                         1

ਟਰਾਵਨ ਕੌਰ ਤਾਮਿਲਨਾਡੂ ਕਾਂਗਰਸ                                       1

ਕਮਾਨ ਵੈਲਥ ਦਲ                                                             3

ਤਾਮਿਲਨਾਡੂ ਟਾਇਲਰਜ ਦਲ                                                4

ਅਜ਼ਾਦ                                                                            35

ਦੱਸ ਦੇਈਏ ਕਿ ਦੇਸ਼ ‘ਚ ਪਹਿਲੀ ਵਾਰ 1952 ਤੋਂ 1957 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਕੇਂਦਰ ਵਿੱਚ ਮਜ਼ਬੂਤੀ ਤੇ ਸ਼ਕਤੀਸਾਲੀ ਵਾਲੀ ਸਰਕਾਰ ਬਣੀ। ਜਿਸ ‘ਚ ਵਿਰੋਧੀ ਧਿਰ ਬਹੁਤ ਕਮਜ਼ੋਰ ਸੀ ਕਿਉਂਕਿ ਵਿਰੋਧੀ ਦਲ ਦੇ ਕੁਲ ਅਜ਼ਾਦ ਲੋਕ ਸਭਾ ਮੈਂਬਰ ਨਾਲ 125 ਸਨ। ਵਿਰੋਧੀ ਦਲ ਦੇ ਸਾਰੇ ਲੀਡਰਾਂ ਦੀ ਵਿਚਾਰਧਰਾਵਾਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਭਿੰਨਤਾ ਹੋਣ ਕਾਰਨ ਉਹ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਹੀਂ ਨਿਭਾ ਸਕੇ।