ਚੰਡੀਗੜ੍ਹ, ਪੁਆਧ ਟੀਵੀ ਪੰਜਾਬ (ਮਨਦੀਪ ਸਿੰਘ ਬੱਲੋਪੁਰ)
ਇਕ ਦਹਾਕੇ ਤੋਂ ਵੱਧ ਦਾ ਸਮਾਂ ਹੋਣ ਮਗਰੋਂ ਖੇਡ ਕੋਟੇ ਨਾਲ ਸਬੰਧਿਤ 24 ਇੰਸਪੈਕਟਰਾਂ ਨੂੰ ਪੰਜਾਬ ਸਰਕਾਰ ਨੇ ਤਰੱਕੀ ਦਿੰਦਿਆਂ ਨੂੰ DSP ਬਣਾਇਆ ਗਿਆ। ਇਹ ਤਰੱਕੀ ਪ੍ਰਾਪਤ ਸਾਰੇ ਅਧਿਕਾਰੀ ਖੇਡ ਕੋਟੇ ਨਾਲ ਸਬੰਧਤ ਹਨ। ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਹੈ। ਦੱਸ ਦੇਈਏ ਕਿ ਇਨ੍ਹਾਂ ਅਧਿਕਾਰੀਆਂ ਦੀ ਤਰੱਕੀ 2011 ਤੋਂ ਲਟਕ ਰਹੀ ਸੀ। ਜਦੋਂ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਤੋਂ ਬਾਅਦ 5 ਸਾਲ ਕਾਂਗਰਸ ਦੀ ਵੀ ਸਰਕਾਰ ਰਹੇ ਪਰ ਕਿਸੇ ਨੇ ਇਨ੍ਹਾਂ ਦੀ ਬਾਂਹ ਨਾ ਫੜੀ ਤਾਂ ਫਿਰ 7 ਫਰਵਰੀ 2025 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਾਰੇ ਪਦਉੱਨਤ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾਇਆ ਅਤੇ ਚਾਹ ਪਾਰਟੀ ਦਿੱਤੀ। ਸਾਰੇ ਅਧਿਕਾਰੀਆਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਤਰੱਕੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਫੋਟੋ ਵੀ ਖਿਚਵਾਈ।
ਕਾਬਲੇਗੌਰ ਹੈ ਕਿ ਜਦੋਂ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ‘ਚ ASI ਦੀ ਨੌਕਰੀ ਕਰ ਰਹੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਆਪਣੀ ਨੌਕਰੀ ਛੱਡਕੇ ਸਿਆਸਤ ਦੇ ਮੈਦਾਨ ‘ਚ ਆਏ ਤਾਂ ਉਨ੍ਹਾਂ ਨੇ ਘਨੌਰ ਹਲਕੇ ਤੋਂ ਜਿੱਤ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਜਿੱਤ ਪ੍ਰਾਪਤ ਕੀਤੀ ਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤਾਂ ਲੰਮੇ ਸਮੇਂ ਤੋਂ ਅਦਾਲਤ ‘ਚ ਲਟਕ ਰਹੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਕਿਉਂਕਿ ਉਹ ਖੁਦ ਵੀ ਅੰਤਰ-ਰਾਸ਼ਟਰੀ ਖਿਡਾਰੀ ਨੇ, ਉਸ ਨੇ ਵਿਧਾਨ ਸਭਾ ‘ਚ ਵੀ ‘ਖੇਡ ਨੀਤੀ’ (Sports Policy) ਦਾ ਮੁੱਦਾ ਬੇਬਾਕੀ ਨਾਲ ਚੁੱਕਿਆ। ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ‘ਚ ਲੈ ਕੇ ਆਉਂਦਾ ਜਿਸ ਤੋਂ ਬਾਅਦ ਆਖਰਕਾਰ ਉਸ ਇਨ੍ਹਾਂ 24 ਅਧਿਅਕਾਰੀਆਂ ਨੂੰ ਤਰੱਕੀ ਮਿਲੀ।
ਪਦਉਨਤ ਕੀਤੇ ਗਏ ਇਨ੍ਹਾਂ ਅਧਿਕਾਰੀਆਂ ਦੇ ਨਾਂ ਵੀ ਤੁਹਾਨੂੰ ਦੱਸ ਦੇਈਏ ਕਿ ਇੰਸਪੈਕਟਰ ਰਾਜੇਸ਼ ਕੁਮਾਰ, ਇੰਸਪੈਕਟਰ ਸੁਲੱਖਣ ਸਿੰਘ, ਇੰਸਪੈਕਟਰ ਉਪਕਾਰ ਸਿੰਘ, ਇੰਸਪੈਕਟਰ ਸਨੇਹ ਲਤਾ, ਇੰਸਪੈਕਟਰ ਕ੍ਰਿਪਾਲ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਸਤੀਸ਼ ਕੁਮਾਰ, ਇੰਸਪੈਕਟਰ ਹਰਪ੍ਰੀਤ ਕੌਰ, ਇੰਸਪੈਕਟਰ ਸੀਮਾ, ਇੰਸਪੈਕਟਰ ਤਜਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ, ਇੰਸਪੈਕਟਰ ਕਰਮਜੀਤ ਕੌਰ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਸੁਮਨ ਕੁਮਾਰੀ, ਇੰਸਪੈਕਟਰ ਰਾਜਵੰਤ ਸਿੰਘ, ਇੰਸਪੈਕਟਰ ਕਪਿਲ ਕੌਸ਼ਲ, ਇੰਸਪੈਕਟਰ ਰਮਲਾ ਦੇਵੀ, ਇੰਸਪੈਕਟਰ ਸੁਖਦੀਪ ਕੌਰ,ਇੰਸਪੈਕਟਰ ਸੁਪਿੰਦਰ ਕੌਰ, ਇੰਸਪੈਕਟਰ ਜੈਸਮੀਨ ਕੌਰ, ਇੰਸਪੈਕਟਰ ਹੇਮੰਤ ਕੁਮਾਰ,ਇੰਸਪੈਕਟਰ ਜਸਕਰਨ ਸਿੰਘ, ਇੰਸਪੈਕਟਰ ਸਿਕੰਦਰ ਸਿੰਘ ਤੇ ਇੰਸਪੈਕਟਰ ਨਿਸ਼ਾਨ ਸਿੰਘ ਹਨ।