ਬਿਨਾ ਮਿਲਵਟ ਤੋਂ ਬਲਦਾਂ ਨਾਲ ਕੋਹਲੂ ਰਾਹੀ ਸਰੋਂ ਦਾ ਤੇਲ ਤੇ ਨਾਰੀਅਲ ਦੇ ਤੇਲ ਨੂੰ ਵੀ ਤਿਆਰ ਕਰ ਆਹ ਨੌਜਵਾਨ

ਇਹ ਨੇ ਜਨਾਬ ਤਰਨਜੀਤ ਸਿੰਘ ਬੈਦਵਾਣ, ਪੁਆਧ ਦੀ ਧਰਤੀ ਦੇ ਜੰਮਪਲ ਨੇ ਅੱਜ ਕੱਲ੍ਹ ਇਹ ਨੌਜਵਾਨ ਪਹਾੜਾਂ ਦੀ ਗੋਦ ‘ਚ ਸ਼ੌਂਕ ਨਾਲ BHR Natural Farms ‘ਚ ਔਰਗੈਨਿਕ ਖੇਤੀ ਕਰ ਰਿਹਾ ਹੈ ਜਿਥੇ ਉਹ ਵੈਸਟਅੱਪ ਰਾਹੀ ਹੀ ਸਾਰੀਆਂ ਔਰਗੈਨਿਕ ਸ਼ਬਜੀਆਂ ਦੀ ਖੁਦ ਡਲਿਵਰੀ ਕਰਦਾ ਹੈ। ਐਨਾ ਹੀ ਬਸ ਨਹੀਂ ਸਗੋਂ ਬੈਦਵਾਣ ਸਾਬ੍ਹ ਇਥੇ ਬਿਨਾ ਮਿਲਵਟ ਤੋਂ ਬਲਦਾਂ ਨਾਲ ਕੋਹਲੂ ਰਾਹੀ ਸਰੋਂ ਦਾ ਤੇਲ ਤੇ ਨਾਰੀਅਲ ਦੇ ਤੇਲ ਨੂੰ ਵੀ ਤਿਆਰ ਕਰ ਰਿਹਾ ਹੈ, ਬੈਦਵਾਣ ਦਾ ਕਹਿਣਾ ਹੈ ਕਿ ਔਰਗੈਨਿਕ ਮੰਡੀ ਵਿੱਚ ਪੜਾਅ ਵਾਰ ਵਾਧਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੌਸ਼ਟਿਕ ਅਤੇ ਕੀ.ਟਨਾ.ਸ਼ਕ ਰਹਿਤ ਸਬਜੀਆਂ ਮੁੱਹਈਆ ਕਰਵਾਈਆਂ ਜਾ ਸਕਣ। ਦੱਸ ਦੇਈਏ ਕਿ ਬੈਦਵਾਣ ਦਾ ਜਨਮ ਰਾਏਪੁਰ ਕਲਾਂ ‘ਚ ਹੋਇਆ, ਪਰ ਉਨ੍ਹਾਂ ਦਾ ਜੱਦੀ ਪਿੰਡ ਰੁੜਕੀ ਪੜਾਓ ਸੀ ਜਿਸ ਨੂੰ ਅੱਜ ਕੱਲ੍ਹ 17 ਸੈਕਟਰ ਦੇ ਨਾਮ ਨਾਲ ਜਾਣਿਆ ਜਾਂਦੈ, 1952 ‘ਚ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ 17 ਪਿੰਡਾਂ ‘ਚੋਂ ਇਕ ਪਿੰਡ ਤਰਨਜੀਤ ਸਿੰਘ ਬੈਦਵਾਣ ਦਾ ਪਿੰਡ ਰੁੜਕੀ ਪੜਾਓ ਵੀ ਸੀ, ਬੈਦਵਾਣ ਸਾਬ੍ਹ ਦੇ ਦੱਸਣ ਮੁਤਾਬਿਕ 17 ਸੈਕਟਰ ਵਾਲਾ ਬੱਸ ਸਟੈਂਡ ਉਨ੍ਹਾਂ ਦੀ ਜ਼ਮੀਨ ‘ਚ ਬਣਿਆ ਹੋਇਆ ਹੈ। ਜੇਕਰ ਤੁਸੀਂ ਇਨ੍ਹਾਂ ਨਾਲ ਪੁਆਧ ਟੀਵੀ ਪੰਜਾਬ ਨਾਲ ਕੀਤੀ ਇੰਟਰਵਿਊ ਸੁਣਨਾ ਚਾਹੁੰਦੇ ਹੋ ਤਾਂ ਕਮੈਟ ਬਾਕਸ ‘ਚ ਵੀਡੀਓ ਦਾ ਪੂਰਾ ਲਿੰਕ ਰਾਹੀ ਸੁਣ ਸਕਦੇ ਹੋ।
ਆਹ ਨੌਜਵਾਨ ਬਲਦ ਤੋਂ ਛਾਪ ਰਿਹਾ ਲੱਖਾਂ ਨੋਟ | ਛੱਡ ਦਿਓ ਵਿਦੇਸ਼ ਵੱਲ ਭੱਜਣਾ | Puadh TV Punjab

See also  Patiala COngress ‘ਚ ਬਗਾਵਤ ? ਡਾ. ਗਾਂਧੀ ਨਾਲ ਫਸੀ ਕਾਂਗਰਸੀਆਂ ਦੀ ਗਰਾਰੀ!