ਰਾਜਪੁਰਾ ਪੁਲਿਸ ਵੱਲੋ ਦਾਤ ਦਿਖਾ ਕੇ ਮੋਬਾਇਲ ਫੋਨ ਖੋਹ ਕਰਨ ਵਾਲੇ 02 ਵਿਅਕਤੀ ਗ੍ਰਿਫ਼ਤਾਰ ਅਤੇ 07 ਖੋਹ ਕੀਤੇ ਫੋਨ ਬਰਾਮਦ

ਰਾਜਪੁਰਾ 11 ਮਾਰਚ (ਸੋਨੀ ਕਬੂਲਪੁਰ) ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸਪ੍ਰੀਤ ਸਿੰਘ ਭੱਟੀ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਜੀ, ਸ੍ਰੀ ਯੋਗੇਸ਼ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਪੀ ਪੀ ਐਸ. ਡੀ ਐਸ ਪੀ ਰਾਜਪੁਰਾ ਜੀ ਦੀ ਯੋਗ ਅਗਵਾਈ ਹੇਠ ਖੋਹ ਦੀਆ ਵਾਰਦਾਤਾਂ ਨੂੰ ਰੋਕਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਏ.ਐਸ.ਆਈ ਜਗਦੀਸ ਕੁਮਾਰ ਵੱਲੋ ਮੁਕੱਦਮਾ ਨੰਬਰ 35 ਮਿਤੀ 08.03.2024 ਅ/ਧ 382,34 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕਰਕੇ ਦੋਸ਼ੀ ਰਵੀ ਕੁਮਾਰ ਪੁੱਤਰ ਸਤਪਾਲ ਵਾਸੀ ਮਕਾਨ ਨੰਬਰੀ ਬੀ-1/2739 ਗਾਧੀ ਕਲੋਨੀ ਪੁਰਾਣਾ ਰਾਜਪੁਰਾ ਅਤੇ ਦੋਸ਼ੀ ਈਸੂ ਪੁੱਤਰ ਸੰਮੀ ਕੁਮਾਰ ਵਾਸੀ ਮਕਾਨ ਨੰਬਰ ਬੀ-1/2344 ਪੁਰਾਣੀ ਬਾਲਮਿਕ ਬਸਤੀ ਪੁਰਾਣਾ ਰਾਜਪੁਰਾ(ਜਿਸ ਪਰ ਪਹਿਲਾਂ) ਵੀ 02 ਮੁਕੱਦਮੇ ਦਰਜ ਹਨ) ਨੂੰ ਮਿਤੀ 08.03.2024 ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਖੋਹ ਸਮੇਂ ਵਰਤਿਆ ਮੋਟਰਸਾਇਕਲ ਨੰਬਰ PB.39.J- 3515 ਮਾਰਕ ਹੀਰੋ ਸਪਲੈਡਰ ਅਤੇ ਵਾਰਦਾਤ ਸਮੇਂ ਵਰਤਿਆ ਦਾਤ ਅਤੇ ਖੋਹ ਕੀਤੇ ਮੋਬਾਇਲ ਫੋਨ ਕੁੱਲ 07 ਬਰਾਮਦ ਕੀਤੇ ਗਏ ਹਨ ਤਫ਼ਤੀਸ਼ ਜਾਰੀ ਹੈ।

ਵੇਖੋ! 21ਵੀਂ ਸਦੀ ਚ ਵਜ਼ੀਰ ਖਾਨ ਦੀ ਹਵੇਲੀ ਵਾਲੀ ਜਗ੍ਹਾ ਦੀਆਂ ਤਸਵੀਰਾਂ | ਸਮਾਂ ਬੜਾ ਬਲਵਾਨ ਹੁੰਦੈ | Puadh TV Punjab

ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਸਮਾਜ ‘ਤੇ ਮਾੜਾ ਪ੍ਰਭਾਵ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਨੱਥ ਪਾਈ ਜਾਵੇ।

See also  ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਰਾਜਾ ਵੜਿੰਗ ਨੇ ਬਜਰ ਗੁਨਾਹ ਕੀਤਾ:-ਸੁਖਦੇਵ ਸਿੰਘ ਢੀਂਡਸਾ