ਸ਼ਹੀਦ ਭਗਤ ਸਿੰਘ ਕਲੱਬ ਨੱਗਲ ਨੇ ਐਨਐਫਸੀਸੀ ਕਲੱਬ ਲਾਲੜੂ ਨੂੰ ਹਰਾ ਕੇ ਜਿੱਤਿਆ ਕ੍ਰਿਕਟ ਟੂਰਨਾਮੈਂਟ

ਬਨੂੜ 11 ਮਾਰਚ (ਹਰਵਿੰਦਰ ਸਿੰਘ) ਸ਼ਹੀਦ ਭਗਤ ਸਿੰਘ ਯੂਥ ਕਲੱਬ ਸਲੇਮਪੁਰ ਨੱਗਲ ਅਤੇ ਮਨੋਲੀ ਸੂਰਤ ਵੱਲੋਂ ਸਵ ਜਗਦੀਪ ਸਿੰਘ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ 8 ਟੀਮਾਂ ਨੇ ਭਾਗ ਲਿਆ।ਜਿਸ ਦਾ ਫਾਈਨਲ ਮੈਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੱਗਲ ਸਲੇਮਪੁਰ ਅਤੇ ਐਨਐਫਸੀਸੀ ਕਲੱਬ ਲਾਲੜੂ ਵਿਚਕਾਰ ਹੋਇਆ। ਜਿਸ ਵਿੱਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੱਗਲ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰ ਵਿੱਚ 180 ਰਨ ਬਣਾਏ।

ਵੋਟਾਂ ਤੋਂ ਪਹਿਲਾਂ CM ਮਾਨ ਦਾ ਇਕ ਹੋਰ ਐਲਾਨ ! ਮਾਰਚ ਮਹੀਨੇ ਸੁਣਾਈ ਖੁਸ਼ਖ਼ਬਰੀ | Puadh TV Punjab

ਜਿਸ ਵਿੱਚ ਗੁਰਪ੍ਰੀਤ ਬਾਜਵਾ ਨੇ 50 ਸਕੋਰ ਦਾ ਯੋਗਦਾਨ ਪਾਇਆ। ਜਵਾਬ ਵਿੱਚ ਐਨਐਫਸੀਸੀ ਕਲੱਬ ਲਾਲੜੂ ਦੀ ਟੀਮ 16.2 ਓਵਰਾਂ ਵਿੱਚ 105 ਸਕੋਰ ਬਣਾ ਕੇ ਆਲ ਆਊਟ ਹੋ ਗਈ। ਇਸ ਟੂਰਨਾਮੈਂਟ ਵਿੱਚ ਕੁਲਬੀਰ ਸਿੰਘ ਅਤੇ ਕਰਨਵੀਰ ਸਿੰਘ ਨੇ 4-4 ਵਿਕਟਾਂ ਪ੍ਰਪਤ ਕੀਤੀਆਂ। ਮੈਨ ਆਫ਼ ਦਾ ਮੈਚ ਗੁਰਪ੍ਰੀਤ ਬਾਜਵਾ ਨੂੰ ਚੁਣਿਆ ਗਿਆ ਅਤੇ ਮੈਨ ਆਫ ਦਾ ਸੀਰੀਜ਼ ਕਰਨਵੀਰ ਸਿੰਘ ਨੂੰ ਚੁਣਿਆ ਗਿਆ, ਨੱਗਲ ਦੀ ਟੀਮ ਜੇਤੂ ਰਹੀ ਤੇ ਜੇਤੂ ਟੀਮ ਨੂੰ ਸਰਪੰਚ ਨੈਬ ਸਿੰਘ ਨੇ ਟਰਾਫੀ ਦਿੱਤੀ ਤੇ ਆਏ ਹੋਏ ਵਿਅਕਤੀਆ ਦਾ ਸਰਪੰਚ ਰਿਸ਼ੀਪਾਲ ਅਤੇ ਕਲੱਬ ਦੇ ਮੈਬਰਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ।
ਵੇਖੋ! 21ਵੀਂ ਸਦੀ ਚ ਵਜ਼ੀਰ ਖਾਨ ਦੀ ਹਵੇਲੀ ਵਾਲੀ ਜਗ੍ਹਾ ਦੀਆਂ ਤਸਵੀਰਾਂ | ਸਮਾਂ ਬੜਾ ਬਲਵਾਨ ਹੁੰਦੈ | Puadh TV Punjab
ਇਸ ਮੌਕੇ ਨੰਬਰਦਾਰ ਸੁਖਵੰਤ ਸਿੰਘ, ਅਸ਼ੋਕ ਕੁਮਾਰ, ਇਕਬਾਲ ਸਿੰਘ ਲਾਡੀ, ਰਣਜੀਤ ਸਿੰਘ ਪੰਚ, ਬੀਰ ਸਿੰਘ, ਸ਼ੈਲੀ ਝੂਰਮਾਜਰਾ, ਸੰਦੀਪ ਸਿੰਘ, ਮਿੰਟੂ ਸਰਪੰਚ, ਜਤਿੰਦਰ ਸਿੰਘ, ਮਨਿੰਦਰ ਸਿੰਘ, ਗੁਰਦਿਆਲ ਸਿੰਘ, ਭਾਜਪਾ ਆਗੂ ਰਾਜੀਵ ਕੁਮਾਰ ਰਿੰਕੂ ਸਲੇਮਪੁਰ, ਰਣ ਸਿੰਘ ਮੋਜੂਦ ਸਨ।
ਫੋਟੋ ਕੈਪਸ਼ਨ- ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਨੈਬ ਸਿੰਘ, ਰਿਸ਼ੀ ਪਾਲ ਤੇ ਪ੍ਰਬੰਧਕ।

See also  ਚੇਅਰਮੈਨ ਗੋਲਡੀ ਨੇ ਮਨਾਲੀ ਵਿਖੇ ਦੂਜੇ ਐਡਵੈਂਚਰ ਅਤੇ ਟ੍ਰੈਕਿੰਗ ਕੈਂਪ ਲਈ 115 ਨੌਜਵਾਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Related posts: