ਪੰਜਾਬ ‘ਚ ਦਲ ਬਦਲੂਆਂ ਦੀ ਬੱਲੇ-ਬੱਲੇ

ਸ਼ਾਈਦ ਤੁਸੀਂ ਸੁਣਿਆ ਤਾਂ ਹੋਏਗਾ ‘ਆਇਆ ਰਾਮ ਗਿਆ ਰਾਮ’ ਮੁਹਾਵਰਾ। ਹਰ ਕੋਈ ਵਰਤਦਾ ਹੈ ਪਰ ਇਸ ਮੁਹਾਵਰੇ ਬਾਰੇ ਪਤਾ ਬਹੁਤ ਘੱਟ ਲੋਕਾਂ ਨੂੰ ਹੈ ਕਿ ਇਹ ਮੁਹਾਵਰਾ ਵਰਤਿਆਂ ਕਿਉਂ ਜਾਂਦੈ।
ਦਰਅਸਲ ਇਸ ਮੁਹਾਵਰੇ ਦਾ ਸੰਬੰਧ ਭਾਰਤ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ। 1967 ਦੀਆਂ ਚੋਣਾਂ ਚ ਹਰਿਆਣਾ ਦੇ ਇਕ ਵਿਧਾਇਕ ਨੇ ਇਕ ਦਿਨ ‘ਚ 3 ਵਾਰ ਪਾਰਟੀ ਬਦਲੀ। ਜਿਸ ਦਾ ਨਾਂ ‘ਗਿਆ ਲਾਲ’ ਸੀ। ਅੱਜ ਉਹ ‘ਗਿਆ ਲਾਲ’ ਪੰਜਾਬ ਦੀ ਰਾਜਨੀਤੀ ‘ਚ ਵੀ ਕਈ ਆ ਗਏ ਹਨ ਜਿਨ੍ਹਾਂ ਨੇ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ‘ਚ ਟਿਕਟਾਂ ਦੇ ਲਾਲਚ ਜਾ ਅਹੁਦੇਦਾਰਾਂ ਜਾਂ ਫਿਰ ਨਿੱਜੀ ਸਵਾਰਥਾਂ ਲਈ ਪਾਰਟੀ ਬਦਲ ਲਈਆ ਹਨ। ਭਾਵੇਂ ਓਹ ਲੁਧਿਆਣਾ ਤੋਂ ਰਵਨੀਤ ਬਿੱਟੂ ਹੋਣ, ਭਾਂਵੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਹੋਣ ਜਾਂ ਫਿਰ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਹੋਣ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਹੋਣ, ਜਾਂ ਫਿਰ ਸਭ ਤੋਂ ਪਹਿਲਾ ਆਪ ਦੀ ਟਿਕਟ ਛੱਡਕੇ ਬੀਜੇਪੀ ‘ਚ ਸ਼ਾਮਲ ਹੋਏ ਸੁਸ਼ੀਲ ਰਿੰਕ ਹੋਣ ਆਦਿ ਹੋਰ ਵੀ ਬਥੇਰੇ ਹਨ ਪਹਿਲਾਂ ਉਹ ਕਾਂਗਰਸ ਦੇ ਵਿੱਚ ਸਨ ਪਰ ਜਦੋਂ ਜਲੰਧਰ ਜ਼ਿਮਨੀ ਚੋਣ ਹੋਈ ਤਾਂ ਓਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ, ਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ‘ਚ ਹੁਣ ਉਨ੍ਹਾਂ ਨੇ ਬੀਜੇਪੀ ਦੇ ਫੁੱਲ ਨੂੰ ਗਲਵੱਕੜੀ ਪਾ ਲਈ।
ਮਤਬਲ ਦਲ ਬਦਲੂਆਂ ਦੀ ਉਂਦੋ ਬੱਲੇ ਬੱਲੇ ਹੋਣ ਲੱਗੀ। ਭਾਵੇਂ ਉਸ ਤੋਂ ਪਹਿਲਾਂ ਵੀ ਦਲ ਬਦਲ ਦੀਆਂ ਉਦਾਹਰਣਾ ਮਿਲ ਜਾਂਦੀਆਂ ਹਨ। ਪਰ ਗਿਆ ਲਾਲ ਨੇ ਤਾਂ ਇਕ ਦਿਨ ਚ ਤਿੰਨ ਪਾਰਟੀਆਂ ਦੀ ਬੇੜੀ ਚ ਸਵਾਰ ਹੋ ਕੇ ‘ਆਇਆ ਰਾਮ ਗਿਆ ਰਾਮ’ ਦਾ ਮੁਹਾਵਰਾ ਦੇ ਗਏ।


ਇੱਥੇ ਹੀ ਬਸ ਨਹੀਂ ਰੁਕੋ ਹਾਲੇ ਤੁਹਾਨੂੰ ਹੋਰ ਵੀ ਦੱਸਦੇ ਹਾਂ ਕਿ ਭਾਰਤ ਚ ਜੋ 1967 ਦੀਆਂ ਚੋਣਾਂ ਹੋਈਆਂ ਸਨ ਇਕ ਇਤਿਹਾਸਕ ਘਟਨਾ ਸੀ, ਇਨ੍ਹਾਂ ਚੋਣਾਂ ਦੌਰਾਨ ਕਈ ਰਾਜਾਂ ਚ ਕਾਂਗਰਸ ਸਪੱਸ਼ਟ ਬਹੁਮਤ ਹਾਸਿਲ ਨਾ ਕਰ ਸਕੀ। ਗੈਰ ਕਾਂਗਰਸੀ ਦਲਾਂ ਨੇ ਇਨ੍ਹਾਂ ਰਾਜਾਂ ਚ ਸ਼ਾਸਨ ਦੀ ਵਾਗਡੋਰ ਆਪਣੇ ਹੱਥ ਚ ਲੈਣ ਲਈ ਆਪਣੀ ਵਿਚਾਰਧਾਰਾ ਤੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ। ਕਾਂਗਰਸ ਤੋਂ ਸੱਤਾ ਖੋਹਣ ਲਈ, ਸਾਰੇ ਦਲ ਇਕੱਠੇ ਹੋ ਗਏ। ਭਾਰਤ ਦੀ ਰਾਜਨੀਤੀ ਚ ਇੱਥੋਂ ਸ਼ੁਰੂ ਹੋਈ ‘ਆਇਆ ਰਾਮ ਗਿਆ ਰਾਮ’ ਦੀ ਰਾਜਨੀਤੀ। ਵੱਖ ਵੱਖ ਰਾਜਾਂ ਦੇ ਕੁਝ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਦਲ ਬਦਲ ਦੇ ਕਾਰਨ ਯੂ.ਪੀ. ਵਿਚ 3 ਅਪ੍ਰੈਲ 1967 ਤੋਂ 27 ਮਾਰਚ 1971 ਤੱਕ ਤਿੰਨ ਵਾਰ, ਪੰਜਾਬ ਚ 8 ਮਾਰਚ ਤੋਂ 1967 ਤੋਂ 13 ਜੂਨ 1971 ਤੱਕ ਚਾਰ ਵਾਰ, ਪੱਛਮੀ ਬੰਗਾਲ ਵਿਚ 2 ਮਾਰਚ 1967 ਤੋਂ 13 ਜੂਨ 1971 ਤੱਕ ਚਾਰ ਵਾਰ ਅਤੇ ਬਿਹਾਰ ਵਿਚ 5 ਮਾਰਚ 1967 ਤੋਂ 27 ਦਸੰਬਰ 1971 ਤੱਕ 8 ਵਾਰ ਸਰਕਾਰਾਂ ਟੁੱਟੀਆਂ ਅਤੇ ਬਣੀਆਂ। ਭਾਰਤ ਚ ਐਨੀ ਵਿਸ਼ਾਲ ਪੱਧਰ ਤੇ ਦਲ ਬਦਲ ਦਾ ਸ਼ੁਰੂ ਹੋਣਾ ਇਕ ਦੁਖਦਾਈ ਘਟਨਾ ਤੋਂ ਘੱਟ ਨਹੀਂ ਸੀ।
ਪੰਜਾਬ ਦੀ ਰਾਜਨੀਤੀ ‘ਚ ਜਿਥੇ ਇਸ ਸਮੇਂ ਯਾਨੀਕਿ 2024 ਦੀਆਂ ਲੋਕ ਸਭਾ ਦੌਰਾਨ ਹੁਣ ਤੱਕ ਕਈ ‘ਆਇਆ ਰਾਮ ਗਿਆ ਰਾਮ’ ਦਿਖਾਈ ਦਿੱਤੇ ਹਨ ਤਾਂ ਆਉਣ ਵਾਲੇ ਦਿਨਾਂ ‘ਚ ਵੀ ਹਾਲੇ ਹੋਰ ਕਈ ਉਭਰ ਕੇ ਸਾਹਮਣੇ ਆਉਣਗੇ। ਜ਼ਰਾ ਧਿਆਨ ਸੋਚੋ ਕੌਣ ਨੇ ਪਿਛਲੇ ਸਾਲਾਂ ਚ ਪੰਜਾਬ ਦੇ ਆਇਆ ਰਾਮ ਗਿਆ ਰਾਮ? ਸੋ ਸਾਡਾ ਕਹਿਣ ਦਾ ਮਕਸਦ ਹੈ ਲੀਡਰਾਂ ਪਿਛੇ ਲੱਗਕੇ ਆਪਣੇ ਪਿੰਡ ਦੀ, ਆਪਣੇ ਆਲੇ ਦੁਆਲੇ ਦੀ ਭਾਈਚਾਰਕ ਸਾਂਝ ਕਾਇਮ ਰੱਖਿਆ ਕਰੋ। ਐਂਵੇ ਨਾ ਲੀਡਰਾਂ ਪਿੱਛੇ ਲੱਗ ਕੇ ਇਕ ਦੂਜੇ ਦੇ ਸਿਰ ਪਾੜ ਦਿਆਂ ਕਰੋ।

See also  ਪਟਿਆਲਾ ਲੋਕ ਸਭਾ ਹਲਕੇ ਨਾਲ ਜੁੜੀ ਅਹਿਮ ਸਿਆਸੀ ਜਾਣਕਾਰੀ