ਸੂਬਾ ਸਰਕਾਰ ਨੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੇ ਮੰਤਵ ਨਾਲ ਖੇਡਾਂ ਸਟੇਡੀਅਮ ਨੂੰ ਦਿੱਤੀ ਤਰਜੀਹ: ਗੁਰਲਾਲ ਘਨੌਰ

ਘਨੌਰ 10 ਮਾਰਚ (ਰਸ਼ਪਾਲ ਬੱਲੋਪੁਰ) ਨੇੜਲੇ ਪਿੰਡ ਘੜਾਮਾ ਖੁਰਦ ਵਿਖ਼ੇ 28 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਐਨ ਆਰ ਆਈ ਪ੍ਰਭਜੋਤ ਸਿੰਘ ਘੜਾਮਾ ਦੇ ਸਪੁੱਤਰ ਕਾਕਾ ਵੰਸ਼ ਪ੍ਰਤਾਪ ਸਿੰਘ ਸੰਧੂ ਦੇ ਹੱਥੋਂ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਜਿਥੇ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਸਰਬਪੱਖੀ ਵਿਕਾਸ ਕਾਰਜਾਂ ਲਈ ਯਤਨਸ਼ੀਲ ਹੈ,ਉਥੇ ਨੌਜਵਾਨਾਂ ਦੀ ਚੰਗੀ ਸਹਿਤ ਅਤੇ ਸੁਨਹਿਰੀ ਭਵਿੱਖ ਦੇ ਮੰਤਵ ਨੂੰ ਲੈ ਕੇ ਪੰਜਾਬ ਸਰਕਾਰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।

Puadh Aale (1) ਸਰਹੱਦ ‘ਤੇ ਵਸੇ ਆਖਰੀ ਪਿੰਡ ‘ਚ ਲੱਭਿਆ ਇਸ ਬਾਪੂ ਕੋਲ ਪੰਜਾਬ ਦਾ ਕੀਮਤੀ ਖ਼ਜ਼ਾਨਾ | Puadh TV Punjab

ਇਸ ਦੇ ਚੱਲਦਿਆਂ ਹਲਕਾ ਘਨੌਰ ਦੇ ਕਈ ਪਿੰਡਾਂ ਵਿਚ ਸਟੇਡੀਅਮ ਬਣਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ।ਇਸ ਮੌਕੇ ਉਨ੍ਹਾਂ ਨਾਲ ਪੰਚਾਇਤੀ ਰਾਜ ਐਕਸੀਅਨ ਗੁਰਮੀਤ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਐਸ ਡੀ ਓ ਰਾਜਪੁਰਾ ਪੰਚਾਇਤੀ ਰਾਜ ਸਮੇਤ ਸਬੰਧਤ ਅਧਿਕਾਰੀ ਮੌਜੂਦ ਸਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕੀ ਪਿੰਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਅਤੇ ਸੂਬੇ ਵਿੱਚ ਖੇਡਾਂ ਦਾ ਮਿਆਰ ਉਪਰ ਚੁੱਕਣ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਸਾਡਾ ਗੌਰਵ ਮਈ ਵਿਰਸਾ ਹਨ ਜਿਨ੍ਹਾਂ ਦੀ ਸੰਭਾਲ ਤੇ ਸੁਰਜੀਤੀ ਬਹੁਤ ਜ਼ਰੂਰੀ ਹੈ।ਮਾਨ ਸਰਕਾਰ ਦੀ ਰਹਿਨੁਮਾਈ ਹੇਠ ਰਾਜ ਵਿੱਚ ਬਣ ਰਹੇ ਖੇਡ ਸਟੇਡੀਅਮ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।ਇਸ ਮੌਕੇ ਨਿਸ਼ਾਨ ਸਿੰਘ,ਜੋਧਵੀਰ ਘੜਾਮਾ,

Khabran Di Nok (1) ਲਓ! Election Commissioner ਦੇ ਅਸਤੀਫ਼ਾ ਦਾ ਸੱਚ! Arun Goyal | Puadh TV Punjab
ਗੁਰਮੇਜਰ ਸਿੰਘ, ਜੋਗਿੰਦਰ ਸਿੰਘ ਸੰਧੂ, ਵਰਿਆਮ ਸਿੰਘ ਸੰਧੂ,ਹਰਮੀਤ ਸਿੰਘ, ਬਲਕਾਰ ਸਿੰਘ, ਇੰਦਰਜੀਤ ਸਿੰਘ,ਦਵਿੰਦਰ ਸਿੰਘ ਭੰਗੂ, ਗੁਰਤਾਜ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮੰਨਣ, ਕੁਲਵੰਤ ਸਿੰਘ, ਅਮਰਜੀਤ ਸਿੰਘ, ਗਾਂਧੀ ਬੀਪੁਰ,ਸਤਿੰਦਰ ਸਿੰਘ ਅਲੰਦੀਪੁਰਜੱਗਾ ਨਨਹੇੜਾ, ਗੁਰਜੀਤ ਸਿੰਘ ਗੁਰਜੀਤ ਸਿੰਘ ਰਾਜਗੜ, ਦਰਸ਼ਨ ਮੰਜੋਲੀ, ਸਮੇਤ ਪਿੰਡ ਘੜਾਮਾ ਨਿਵਾਸੀ ਅਤੇ ਪਾਰਟੀ ਅਹੁਦੇਦਾਰ ਮੌਜੂਦ ਸਨ।

See also  ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਰਾਜਾ ਵੜਿੰਗ ਨੇ ਬਜਰ ਗੁਨਾਹ ਕੀਤਾ:-ਸੁਖਦੇਵ ਸਿੰਘ ਢੀਂਡਸਾ