ਕੀ ਤੁਸੀਂ ਜਾਣਦੇ ਹੋ? ‘ਆਇਆ ਰਾਮ ਗਿਆ ਰਾਮ’ ਮੁਹਾਵਰਾ ਦਾ ਸਿਆਸਤ ਨਾਲ ਕੀ ਸੰਬੰਧ ਹੈ? Puadh TV Punjab

ਸ਼ਾਈਦ ਤੁਸੀਂ ਸੁਣਿਆ ਤਾਂ ਹੋਏਗਾ ‘ਆਇਆ ਰਾਮ ਗਿਆ ਰਾਮ’ ਮੁਹਾਵਰਾ। ਹਰ ਕੋਈ ਵਰਤਦਾ ਹੈ ਪਰ ਇਸ ਮੁਹਾਵਰੇ ਬਾਰੇ ਪਤਾ ਬਹੁਤ ਘੱਟ ਲੋਕਾਂ ਨੂੰ ਹੈ ਕਿ ਇਹ ਮੁਹਾਵਰਾ ਵਰਤਿਆਂ ਕਿਉਂ ਜਾਂਦੈ।
ਦਰਅਸਲ ਇਸ ਮੁਹਾਵਰੇ ਦਾ ਸੰਬੰਧ ਭਾਰਤ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ। 1967 ਦੀਆਂ ਚੋਣਾਂ ਚ ਹਰਿਆਣਾ ਦੇ ਇਕ ਵਿਧਾਇਕ ਨੇ ਇਕ ਦਿਨ ‘ਚ 3 ਵਾਰ ਪਾਰਟੀ ਬਦਲੀ। ਜਿਸ ਦਾ ਨਾਂ ‘ਗਿਆ ਲਾਲ’ ਸੀ।

ਅੱਜ ਉਹ ਇਕ ‘ਗਿਆ ਲਾਲ’ ਪੰਜਾਬ ‘ਚ ਵੀ ਆਇਆ ਪੰਜਾਬੀ ਗਾਇਕ ਬੂਟਾ ਮੁਹੰਮਦ ਜਿਸ ਨੇ ਅੱਜ ਦੋ ਪਾਰਟੀਆਂ ਬਦਲੀਆਂ। ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਿਲ ਹੋਇਆ ਤੇ ਫਿਰ ਘੰਟਾ ਕੁ ਬਾਅਦ ਬੀਜੇਪੀ ਦੇ ਫੁੱਲ ਨੂੰ ਗਲਵੱਕੜੀ ਪਾ ਲਈ।
Navjot Sidhu ਨੇ ਪਾਈ ਧੱਕ ! ਡਰੇ ਵਿਰੋਧੀ ਕਾਂਗਰਸੀ ! ਹਾਈਕਮਾਨ ਹੋਈ ਖੁਸ਼ !
ਹੁਣ ਤੁਸੀਂ ਦੱਸੋ ਤੀਜੀ ਕਿਹੜੀ ਪਾਰਟੀ ਚ ਜਾ ਸਕਦੈ?
ਮਤਬਲ ਦਲ ਬਦਲੂਆਂ ਦੀ ਉਂਦੋ ਬੱਲੇ ਬੱਲੇ ਹੋਣ ਲੱਗੀ। ਭਾਵੇਂ ਉਸ ਤੋਂ ਪਹਿਲਾਂ ਵੀ ਦਲ ਬਦਲ ਦੀਆਂ ਉਦਾਹਰਣਾ ਮਿਲ ਜਾਂਦੀਆਂ ਹਨ। ਪਰ ਗਿਆ ਲਾਲ ਨੇ ਤਾਂ ਇਕ ਦਿਨ ਚ ਤਿੰਨ ਪਾਰਟੀਆਂ ਦੀ ਬੇੜੀ ਚ ਸਵਾਰ ਹੋ ਕੇ ‘ਆਇਆ ਰਾਮ ਗਿਆ ਰਾਮ’ ਦਾ ਮੁਹਾਵਰਾ ਦੇ ਗਏ।
ਇੱਥੇ ਹੀ ਬਸ ਨਹੀਂ ਰੁਕੋ ਹਾਲੇ ਤੁਹਾਨੂੰ ਹੋਰ ਵੀ ਦੱਸਦੇ ਹਾਂ ਕਿ ਭਾਰਤ ਚ ਜੋ 1967 ਦੀਆਂ ਚੋਣਾਂ ਹੋਈਆਂ ਸਨ ਇਕ ਇਤਿਹਾਸਕ ਘਟਨਾ ਸੀ, ਇਨ੍ਹਾਂ ਚੋਣਾਂ ਦੌਰਾਨ ਕਈ ਰਾਜਾਂ ਚ ਕਾਂਗਰਸ ਸਪੱਸ਼ਟ ਬਹੁਮਤ ਹਾਸਿਲ ਨਾ ਕਰ ਸਕੀ। ਗੈਰ ਕਾਂਗਰਸੀ ਦਲਾਂ ਨੇ ਇਨ੍ਹਾਂ ਰਾਜਾਂ ਚ ਸ਼ਾਸਨ ਦੀ ਵਾਗਡੋਰ ਆਪਣੇ ਹੱਥ ਚ ਲੈਣ ਲਈ ਆਪਣੀ ਵਿਚਾਰਧਾਰਾ ਤੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ। ਕਾਂਗਰਸ ਤੋਂ ਸੱਤਾ ਖੋਹਣ ਲਈ, ਸਾਰੇ ਦਲ ਇਕੱਠੇ ਹੋ ਗਏ। ਭਾਰਤ ਦੀ ਰਾਜਨੀਤੀ ਚ ਇੱਥੋਂ ਸ਼ੁਰੂ ਹੋਈ ‘ਆਇਆ ਰਾਮ ਗਿਆ ਰਾਮ’ ਦੀ ਰਾਜਨੀਤੀ। ਵੱਖ ਵੱਖ ਰਾਜਾਂ ਦੇ ਕੁਝ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਦਲ ਬਦਲ ਦੇ ਕਾਰਨ ਯੂ.ਪੀ. ਵਿਚ 3 ਅਪ੍ਰੈਲ 1967 ਤੋਂ  27 ਮਾਰਚ 1971 ਤੱਕ ਤਿੰਨ ਵਾਰ, ਪੰਜਾਬ ਚ 8 ਮਾਰਚ ਤੋਂ 1967 ਤੋਂ 13 ਜੂਨ 1971 ਤੱਕ ਚਾਰ ਵਾਰ, ਪੱਛਮੀ ਬੰਗਾਲ ਵਿਚ 2 ਮਾਰਚ 1967 ਤੋਂ 13 ਜੂਨ 1971 ਤੱਕ ਚਾਰ ਵਾਰ ਅਤੇ ਬਿਹਾਰ ਵਿਚ 5 ਮਾਰਚ 1967 ਤੋਂ 27 ਦਸੰਬਰ 1971 ਤੱਕ 8 ਵਾਰ ਸਰਕਾਰਾਂ ਟੁੱਟੀਆਂ ਅਤੇ ਬਣੀਆਂ। ਭਾਰਤ ਚ ਐਨੀ ਵਿਸ਼ਾਲ ਪੱਧਰ ਤੇ ਦਲ ਬਦਲ ਦਾ ਸ਼ੁਰੂ ਹੋਣਾ ਇਕ ਦੁਖਦਾਈ ਘਟਨਾ ਤੋਂ ਘੱਟ ਨਹੀਂ ਸੀ।

See also  ਜਲਦ ਖੁੱਲ੍ਹੇਗਾ ਮੁੜ ਸ਼ੰਭੂ ਰੇਲਵੇ ਸਟੇਸ਼ਨ ਦਾ ਰਾਹ! ਡੀਸੀ ਪਟਿਆਲਾ ਨੂੰ ਲਿਖਿਆ ਮੰਗ ਪੱਤਰ

Akali Dal ਦੀ ਸਟੇਜ ਤੇ ਗਰਜਿਆ ਪੈਰੋਲ ‘ਤੇ ਆਇਆ ਬੰਦੀ ਸਿੰਘ ! Sukhbir ਸਣੇ ਅਕਾਲੀ ਤੱਕਦੇ ਹੀ ਰਹਿਗੇ | HM TV PUNJAB

ਪੰਜਾਬ ਦੀ ਰਾਜਨੀਤੀ ਚ 2017 ਤੋਂ ਲੈਕੇ ਹੁਣ ਤੱਕ ਕਈ ‘ਆਇਆ ਰਾਮ ਗਿਆ ਰਾਮ’ ਦਿਖਾਈ ਦੇਣਗੇ। ਜ਼ਰਾ ਧਿਆਨ ਸੋਚੋ ਕੌਣ ਨੇ ਪਿਛਲੇ ਪੰਜਾਬ ਸਾਲਾਂ ਚ ਪੰਜਾਬ ਦੇ ਆਇਆ ਰਾਮ ਗਿਆ ਰਾਮ? ਹੁਣ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੌਣ ਦਲ ਬਦਲੀ ਕਰਕੇ ‘ਆਇਆ ਰਾਮ ਗਿਆ ਰਾਮ‘ ਦੇ ਮੁਹਾਵਰੇ ਦੀ ਯਾਦ ਤਾਜ਼ਾ ਕਰੇਗਾ।
ਮਨਦੀਪ ਸਿੰਘ ਬੱਲੋਪੁਰ
98722-24128