ਜਹਾਜ ਦੀ ਐਮਰਜੈਂਸੀ ਲੈਂਡਿੰਗ ਸਮੇਂ ਅੱਗਲੇ ਹਿੱਸੇ ਨੂੰ ਲੱਗੀ ਅੱਗ

ਇਸਤਾਂਬੁਲ, 9 ਮਈ: ਤੁਰਕੀ ਦੇ ਇਸਤਾਂਬੁਲ ਹਵਾਈ ਅੱਡੇ ‘ਤੇ ਬੋਇੰਗ 767 ਕਾਰਗੋ ਜਹਾਜ਼ ਨਾ ਖ਼ਤਰਨਾਕ ਘੱਟਨਾਂ ਵਾਪਰੀ ਹੈ। ਦਰਅਸਲ ਫੇਡਏਕਸ ਏਅਰਲਾਈਨਜ਼ ਦੇ ਬੋਇੰਗ 767 ਕਾਰਗੋ ਜਹਾਜ਼ ਦੇ ਲੈਂਡਿੰਗ ਗੇਅਰ ਖਰਾਬ ਹੋਣ ਕਰਕੇ ਇਸਤਾਂਬੁਲ ਹਵਾਈ ਅੱਡੇ ‘ਤੇ ਖਤਰਨਾਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਖ਼ਬਰਾਂ ਮੁਤਾਬਕ ਜਹਾਜ ਦੀ ਜਦੋਂ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਤਾਂ ਜਹਾਜ਼ ਦੇ ਅਗਲਾ ਪਹੀਆ ਖੋਲ੍ਹੇ ਬਿਨਾਂ ਹੀ ਜ਼ਮੀਨ ‘ਤੇ ਉਤਾਰ ਦਿੱਤਾ ਗਿਆ ਸੀ।

ਜਿਸ ਕਰਕੇ ਸੜਕ ਦੇ ਨਾਲ ਰਗੜ ਕਾਰਨ ਜਹਾਜ਼ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ। ਹਾਲਾਂਕਿ, ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਤੁਰਕੀ ਦੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਹਾਜ਼ ਦੇ ਫਰੰਟ ਲੈਂਡਿੰਗ ਗੀਅਰ ਦੇ ਖਰਾਬ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

See also  ਜਦੋਂ ਦੇਸ਼ 'ਚ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾਵਾਂ ਦੀ ਇਕੱਠੀਆਂ ਚੋਣਾਂ ਹੋਈਆਂ ਸੀ? ਵਿਰੋਧੀ ਧਿਰ ਹੋਗੀ ਸੀ ਠੁੱਸ