ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਨਾਲ ਜੁੜੀ ਵੱਡੀ ਖ਼ਬਰ

ਦਿੱਲੀ 10 ਮਈ (ਪੁਆਧ ਟੀਵੀ ਪੰਜਾਬ) ਆਮ ਆਦਮੀ ਪਾਰਟੀ ਨਾਲ ਜੁੜੀ ਵੱਡੀ ਖਬਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਮਿਲੇਗੀ ਜਾਂ ਨਹੀਂ, ਇਸ ‘ਤੇ ਸੁਪਰੀਮ ਕੋਰਟ ਦਾ ਇਕ ਅਹਿਮ ਫੈਸਲਾ ਅੱਜ ਆਵੇਗਾ ਪਰ ਇਸ ਤੋਂ ਪਹਿਲਾਂ ਹੀ ਈ. ਡੀ. ਨੇ ਅੰਤਰਿਮ ਜ਼ਮਾਨਤ ‘ਤੇ ਰੋਕ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸੁਪਰੀਮ ਕੋਰਟ ‘ਚ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਈਡੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਵੀਰਵਾਰ ਨੂੰ ਈਡੀ ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰਕੇ ਅੰਤਰਿਮ ਜ਼ਮਾਨਤ ਦੇਣ ਦਾ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ ਸੀ। ਬੀਤੇ ਦਿਨੀ ਜਲੰਧਰ ਰੋਡ ਸੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਸਾਡਾ ਬੱਬਰ ਸ਼ੇਰ ਬਾਹਰ ਆ ਰਿਹਾ ਹੈ ਜਦੋਂ ਉਹ ਬਾਹਰ ਆਵੇਗਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਪੰਜਾਬ ਲੈ ਕੇ ਆਵਾਂਗਾ

ਇਹ ਵੀਡੀਓ ਵੀ ਸੁਣੋ : ਕੇਜਰੀਵਾਲ ਅੱਜ ਆਵੇਗਾ ਬਾਹਰ?

ਇਸ ਦੇ ਨਾਲ ਹੀ ਈਡੀ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਵੀ ਆਈ ਹੈ ਕਿ ਜਾਂਚ ਏਜੰਸੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਜ਼ਾਹਿਰ ਹੈ ਕਿ ਈਡੀ ਨੇ ਅੰਤਰਿਮ ਜ਼ਮਾਨਤ ਮਿਲਣ ਦੀ ਸੰਭਾਵਨਾ ਨੂੰ ਰੱਦ ਕਰਨ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ।

See also  Ghanur News : ਸੂਬੇ ਦਾ ਪਹਿਲਾ ਕਬੱਡੀ ਤੇ ਖੋ ਖੋ ਦਾ ਇਨਡੋਰ ਗਰਾਊਂਡ ਘਨੌਰ 'ਚ ਬਣੇਗਾ