ਕੈਪਟਨ ਅਮਰਿੰਦਰ ਸਿੰਘ PM ਮੋਦੀ ਦੀ ਰੈਲੀ ‘ਚ ਨਹੀਂ ਹੋਣਗੇ ਸ਼ਾਮਲ

ਪਟਿਆਲਾ, 23 ਮਈ: ਪ੍ਰਧਾਨ ਮੰਤਰੀ ਅੱਜ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਟਿਆਲਾ ਪਹੁੰਚ ਰਹੇ ਹਨ। PM ਦੀ ਫੇਰੀ ਨੂੰ ਦੇਖਦੇ ਹੋਏ ਪਟਿਆਲਾ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੂਤਰਾਂ ਮੁਤਾਬਕ ਹੁਣ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਵਿਚ ਸ਼ਮੂਲੀਅਤ ਨਹੀਂ ਕਰਨਗੇ।

PM ਮੋਦੀ ਦੀ ਪਟਿਆਲਾ ‘ਚ ਵੱਡੀ ਰੈਲੀ ਅੱਜ, ਭਾਰੀ ਪੁਲਿਸ ਫੋਰਸ ਤਾਇਨਾਤ

ਉਨ੍ਹਾਂ ਆਪਣੀ ਖਰਾਬ ਸਿਹਤ ਦੇ ਚੱਲਦਿਆ ਦਿੱਲੀ ਦੇ AIIMS ‘ਚ ਆਪਣਾ ਇਲਾਜ ਕਰਵਾਇਆ ਸੀ ਹਲਾਂਕਿ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਰੈਲੀ ਵਿਚ ਸ਼ਾਮਲ ਨਹੀਂ ਹੋਣਗੇ।

See also  Patiala COngress ‘ਚ ਬਗਾਵਤ ? ਡਾ. ਗਾਂਧੀ ਨਾਲ ਫਸੀ ਕਾਂਗਰਸੀਆਂ ਦੀ ਗਰਾਰੀ!