PM ਮੋਦੀ ਦੀ ਪਟਿਆਲਾ ‘ਚ ਵੱਡੀ ਰੈਲੀ ਅੱਜ, ਭਾਰੀ ਪੁਲਿਸ ਫੋਰਸ ਤਾਇਨਾਤ

ਪਟਿਆਲਾ, 23 ਮਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੋਂ ਦੋ ਦਿਨਾਂ ਪੰਜਾਬ ਦੌਰੇ ਤੇ ਹਨ। ਅੱਜ PM ਮੋਦੀ ਪਟਿਆਲਾ ਤੋਂ ਭਾਜਪਾ ਤੋਂ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਦੁਪਹਿਰ 3 ਵਜੇ ਪਟਿਆਲਾ ਆ ਰਹੇ ਹਨ। PM ਮੋਦੀ ਦੀ ਪਟਿਆਲਾ ਫੇਰੀ ਤੋਂ ਪਹਿਲਾ ਸੁਰੱਖਿਆ ਨੂੰ ਲੈਕੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਦੀਆਂ ਫੋਰਸਾਂ ਨੇ ਵੀ ਇਥੇ ਮੋਰਚਾ ਸੰਭਾਲਿਆ ਹੋਇਆ ਹੈ। ਦੱਸ ਦਈਏ ਕਿ ਕਿਸਾਨ ਜੱਥੇਬੰਦਿਆਂ ਨੇ ਕਿਹਾ ਸੀ ਕਿ ਉਹ PM ਮੋਦੀ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ। ਪਟਿਆਲਾ ਵਿਚ PM ਮੋਦੀ ਦੀ ਰੈਲੀ ਨੂੰ ਦੇਖਦੇ ਹੋਏ ਕਈ ਥਾਂਵਾਂ ਦੇ ਰੁੱਟਾਂ ਵਿਚ ਬਦਲਾਅ ਕੀਤਾ ਗਿਆ ਹੈ।

ਜਾਣੋ! ਪਟਿਆਲਾ ਸੀਟ ‘ਤੇ ਕਿੰਨੇ ਉਮੀਦਵਾਰ ਲੜ ਰਹੇ ਨੇ ਚੋਣ? ਕਿਹੜੇ ਉਮੀਦਵਾਰ ਦਾ ਕਿਹੜਾ ਚੋਣ ਨਿਸ਼ਾਨ ਕਿੰਨੇ ਨੰਬਰ ‘ਤੇ

PM ਮੋਦੀ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਲੋਕਾਂ ਨੂੰ ਸੰਬੋਧਨ ਕਰਨਗੇ। ਇਥੇ ਧਾਨ ਮੰਤਰੀ ਲਈ 7 ਫੁੱਟ ਉੱਚਾ ਅਤੇ 60×28 ਫੁੱਟ ਚੌੜਾ ਅਤੇ ਲੰਬਾਈ ਵਾਲਾ ਸਟੇਜ ਤਿਆਰ ਕੀਤਾ ਗਿਆ ਹੈ। ਰੈਲੀ ਦੀ ਤਿਆਰੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਮੰਗਲਵਾਰ ਨੂੰ ਪੁੱਜੇ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਰੈਲੀ ਵਾਲੀ ਥਾਂ ‘ਤੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ‘ਚ 40 ਤੋਂ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

See also  16 ਮਾਰਚ ਤੋਂ ਹਰਿਆਣਾ ਦੇ ਪਿੰਡਾਂ 'ਚੋਂ ‘ਕੱਲਛ ਯਾਤਰਾ’ ਹੋਕੇ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਮੋਹੜਾ ਮੰਡੀ ਅੰਬਾਲਾ ਵਿੱਚ ਹੋਵੇਗਾ ਵਿਸ਼ਾਲ ਸ਼ਹੀਦੀ ਸਮਾਗਮ।