ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਅਮਰਜੀਤ ਕੌਰ ਮੁੜ ਤੋਂ ਕਾਂਗਰਸ ‘ਚ ਸ਼ਾਮਲ

ਚੰਡੀਗੜ੍ਹ, 9 ਮਈ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਅਮਰਜੀਤ ਕੌਰ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਅਮਰਜੀਤ ਕੌਰ ਦੋ ਵਾਰ ਸੰਸਦ ਵੀ ਰਹਿ ਚੁੱਕੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੀ ਮੌਜੂਦਗੀ ਵਿੱਚ ਅਮਰਜੀਤ ਕੌਰ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਡੇ ਰਿਸ਼ਤੇਦਾਰ ਹਨ ਪਰ ਸਾਨੂੰ ਮੁੜ ਤੋਂ ਕਾਂਗਰਸ ਵਿੱਚ ਆ ਕੇ ਬੇਹਦ ਖੁਸ਼ੀ ਮਿਲੀ ਹੈ।

ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ

ਉਹਨਾਂ ਅੱਗੇ ਕਿਹਾ ਕਿ ਸਾਨੂੰ ਕਿਸੇ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਛੱਡਣੀ ਪਈ ਸੀ ਪਰ ਸਾਡਾ ਦਿਲ ਕਾਂਗਰਸ ਨਾਲ ਸੀ ਤੇ ਅਸੀਂ ਬਚਪਨ ਤੋਂ ਹੀ ਕਾਂਗਰਸ ਵਿੱਚ ਰਹੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਬਹੁਤ ਹੀ ਜੁਝਾਰੂ ਵਿਅਕਤੀ ਹਨ ਤੇ ਐਤਕੀ ਲੋਕ ਸਭਾ ਚੋਣਾਂ ਵਿੱਚ ਅਸੀਂ ਉਹਨਾਂ ਲਈ ਡੱਟ ਕੇ ਪ੍ਰਚਾਰ ਕਰਾਂਗੇ।

See also  Ghanaur News : ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਫਲੈਕਸਾਂ 'ਤੇ ਤਸਵੀਰ ਗਾਇਬ | ਕਾਂਗਰਸ 'ਚ ਉਭਰੀ ਅੰਦਰੂਨੀ ਧੜੇਬੰਦੀ