ਹਰਦੀਪ ਸਿੰਘ ਬੁਟਰੇਲਾ ‘ਆਪ’ ਪਾਰਟੀ ‘ਚ ਸ਼ਾਮਲ, ਦੋ ਦਿਨ ਪਹਿਲਾ ਛੱਡੀ ਸੀ ਅਕਾਲੀ ਦਲ

ਚੰਡੀਗੜ੍ਹ, 9 ਮਈ: ਅਕਾਲੀ ਦਲ ਨੂੰ ਲੋਕ ਸਭਾ ਚੋਣਾ ਵਿਚਾਲੇ ਵੱਡਾ ਝਟਕਾ ਲੱਗਿਆ ਹੈ। ਕੁਝ ਦਿਨ ਪਹਿਲਾ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਵਾਪਸ ਕਰ ਅਕਾਲੀ ਦਲ ਨੂੰ ਛੱਡਣ ਵਾਲੇ ਹਰਦੀਪ ਸਿੰਘ ਬੁਟਰੇਲਾ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਹਲਾਂਕਿ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਫਿਲਹਾਲ ਕਿਸੇ ਪਾਰਟੀ ਵਿਚ ਨਹੀਂ ਜਾ ਰਹੇ ਪਰ ਪਾਰਟੀ ਛੱਡਣ ਦੇ ਦੋ ਦਿਨਾਂ ਬਾਅਦ ਹੀ ਉਹ ‘ਆਪ’ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਅਮਰਜੀਤ ਕੌਰ ਮੁੜ ਤੋਂ ਕਾਂਗਰਸ ‘ਚ ਸ਼ਾਮਲ

ਉਨ੍ਹਾਂ ਨੇ ਪਾਰਟੀ ਛੱਡਣ ਸਮੇਂ ਅਕਾਲੀ ਦਲ ‘ਤੇ ਦੋਸ਼ ਲਾਇਆ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਤਾਂ ਦੇ ਦਿੱਤੀ ਸੀ ਪਰ ਉਹ ਇਕਲੇ ਆਥਕ ਇਨ੍ਹੇ ਸਮਰਥ ਨਹੀਂ ਸੀ ਕਿ ਉਹ ਲੋਕ ਸਭਾ ਚੋਣਾ ਦਾ ਪ੍ਰਚਾਰ ਕਰ ਸਕਣ। ਫਿਲਹਾਲ ਹੁਣ ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ ਲਿਆ ਹੈ।

See also  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਵਿਗੜੀ ਤਬੀਅਤ