‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਗੁਰਚਰਨ ਸਿੰਘ ਸੋਢੀ ਦੀ ਘਰ ਵਾਪਸੀ

ਨਵੀਂ ਦਿੱਲੀ, 18 ਮਈ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਗੁਰਚਰਨ ਸਿੰਘ ਸੋਢੀ ਪਿਛਲੇ ਤਿੰਨ ਹਫਤਿਆਂ ਤੋਂ ਲਾਪਤਾ ਸਨ। ਪਰ ਬੀਤੇ ਸ਼ੁੱਕਰਵਾਰ ਉਹ ਘਰ ਵਾਪਸ ਪਰਤ ਆਏ ਹਨ। ਦੱਸ ਦਈਏ ਕਿ ਗੁਰਚਰਨ ਸਿੰਘ ਸੋਢੀ ਪਿਛਲੇ ਮਹੀਨੇ ਦੀ 22 ਅਪ੍ਰੈਲ ਨੂੰ ਲਾਪਤਾ ਹੋ ਗਏ ਸਨ। ਉਹਨਾਂ ਦੇ ਪਿਤਾ ਨੇ ਦਿੱਲੀ ਪੁਲਿਸ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਐਫਆਈਆਰ ਦਰਜ ਕਰਵਾਈ ਸੀ। ਪੁਲਿਸ ਦਾ ਕਹਿਣਾ ਸੀ ਕਿ ਗੁਰਚਰਨ ਸਿੰਘ ਨੇ ਆਖਰੀ ਬਾਰ ਏਟੀਐਮ ਤੋਂ 7 ਹਜਾਰ ਰੁਪਏ ਕਢਵਾਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ਸੀ ਤੇ ਉਹਨਾਂ ਦਾ ਆਖਰੀ ਲੋਕੇਸ਼ਨ ਦਿੱਲੀ ਦੇ ਪਾਲਮ ਵਿੱਚ ਉਸਦੇ ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਮਿਲੀ ਸੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਵਿਗੜੀ ਤਬੀਅਤ

ਪਰ ਹੁਣ ਗੁਰਚਰਨ ਸਿੰਘ ਸੋਢੀ ਤਿੰਨ ਹਫਤਿਆਂ ਬਾਅਦ ਵਾਪਸ ਘਰ ਪਰਤ ਆਏ ਹਨ। ਉਹਨਾਂ ਨੇ ਪੁਲਿਸ ਨੂੰ ਦੱਸਿਆ ਕੀ ਉਹ ਇਹਨਾਂ ਤਿੰਨ ਹਫਤਿਆਂ ਵਿੱਚ ਅੰਮ੍ਰਿਤਸਰ , ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਰਹੇ ਤੇ ਦਰਸ਼ਨ ਕੀਤੇ। ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਘਰ ਪਰਤਣਾ ਚਾਹੀਦਾ ਹੈ, ਇਸ ਲਈ ਉਹ ਵਾਪਸ ਆ ਗਏ। ਦੱਸ ਦਈਏ ਕਿ ਗੁਰਚਰਨ ਸਿੰਘ ਦਾ ਇਸ ਸਾਲ ਵਿਆਹ ਹੋਣਾ ਸੀ ਤੇ ਉਹ ਆਰਥਿਕ ਸੰਕਟ ਨਾਲ ਵੀ ਜੂਝ ਰਹੇ ਸਨ।

See also  ਕੌਮੀ ਇਨਸਾਫ਼ ਮੋਰਚੇ ਦੀ ਹਾਈ ਕੋਰਟ ਚ ਤਰੀਕ, ਪਰ ਬੰਦੀ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ - ਭਾਈ ਪਾਲ ਸਿੰਘ