ਚੰਡੀਗੜ੍ਹ 12 ਨਵੰਬਰ (ਮਨਦੀਪ ਸਿੰਘ ਬੱਲੋਪੁਰ) ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ 27 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਹ ਸੂਚੀ ਆਲ ਇੰਡੀਆ ਕਾਂਗਰਸ ਕਮੇਟੀ (AICC) ਦੁਆਰਾ ਜਾਰੀ ਕੀਤੀ ਗਈ ਹੈ। ਕਈ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਪ੍ਰਕਿਰਿਆ ਲਗਭਗ ਤਿੰਨ ਮਹੀਨਿਆਂ ਤੋਂ ਜਾਰੀ ਹੈ, ਕਿਉਂਕਿ ਪ੍ਰਧਾਨਾਂ ਦੇ ਤਿੰਨ ਸਾਲਾਂ ਦੇ ਕਾਰਜਕਾਲ ਨਵੰਬਰ ਵਿੱਚ ਖਤਮ ਹੁੰਦੇ ਹਨ।
1. ਅੰਮ੍ਰਿਤਸਰ ਦਿਹਾਤੀ – ਸੁਖਵਿੰਦਰ ਸਿੰਘ ਡੈਨੀ 2. ਅੰਮ੍ਰਿਤਸਰ ਸ਼ਹਿਰੀ – ਸੌਰਭ ਮਦਾਨ 3. ਬਰਨਾਲਾ – ਕੁਲਦੀਪ ਸਿੰਘ ਕਾਲਾ 4. ਬਠਿੰਡਾ ਦਿਹਾਤੀ – ਪ੍ਰੀਤਮ ਸਿੰਘ 5. ਬਠਿੰਡਾ ਅਰਬਨ – ਰਾਜਨ ਗਰਗ 6. ਫਰੀਦਕੋਟ – ਨਵਦੀਪ ਸਿੰਘ ਬਰਾੜ 7. ਫਤਿਹਗੜ੍ਹ ਸਾਹਿਬ – ਸੁਰਿੰਦਰ ਸਿੰਘ 8. ਫਾਜ਼ਿਲਕਾ- ਹਰਪ੍ਰੀਤ ਸਿੰਘ ਸਿੱਧੂ 9. ਫ਼ਿਰੋਜ਼ਪੁਰ- ਕੁਲਬੀਰ ਸਿੰਘ ਜੀਰਾ 10. ਗੁਰਦਾਸਪੁਰ- ਬਰਿੰਦਰਮੀਤ ਸਿੰਘ ਪਾਹੜਾ 11. ਹੁਸ਼ਿਆਰਪੁਰ – ਦਲਜੀਤ ਸਿੰਘ 12. ਜਲੰਧਰ ਸ਼ਹਿਰੀ – ਰਜਿੰਦਰ ਬੇਰੀ 13. ਜਲੰਧਰ ਦਿਹਾਤੀ – ਹਰਦੇਵ ਸਿੰਘ 14. ਕਪੂਰਥਲਾ- ਬਲਵਿੰਦਰ ਸਿੰਘ ਧਾਲੀਵਾਲ 15. ਖੰਨਾ – ਲਖਬੀਰ ਸਿੰਘ ਲੱਖਾ 16. ਲੁਧਿਆਣਾ ਦਿਹਾਤੀ – ਮੇਜਰ ਸਿੰਘ ਮੁੱਲਾਂਪੁਰ 17. ਲੁਧਿਆਣਾ ਸ਼ਹਿਰੀ – ਸੰਜੀਵ ਤਲਵਾੜ 18. ਮੋਗਾ – ਹਰੀ ਸਿੰਘ 19. ਮੋਹਾਲੀ – ਕਮਲ ਕਿਸ਼ੋਰ ਸ਼ਰਮਾ 20. ਮੁਕਤਸਰ – ਸ਼ੁਭਦੀਪ ਸਿੰਘ ਬਿੱਟੂ 21. ਪਠਾਨਕੋਟ ਦਿਹਾਤੀ – ਪੰਨਾ ਲਾਲ ਭਾਟੀਆ 22. ਪਟਿਆਲਾ ਦਿਹਾਤੀ – ਗੁਰਸ਼ਰਨ ਕੌਰ ਰੰਧਾਵਾ 23. ਪਟਿਆਲਾ ਸ਼ਹਿਰੀ – ਨਰੇਸ਼ ਕੁਮਾਰ ਦੁੱਗਲ 24. ਰੋਪੜ – ਅਸ਼ਵਨੀ ਸ਼ਰਮਾ 25. ਸੰਗਰੂਰ – ਜਗਦੇਵ ਸਿੰਘ 26. ਨਵਾਂਸ਼ਹਿਰ – ਅਜੈ ਕੁਮਾਰ 27. ਤਰਨਤਾਰਨ – ਰਾਜਬੀਰ ਸਿੰਘ ਭੁੱਲਰ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੈਨੂੰ ਪੂਰਨ ਉਮੀਦ ਹੈ ਤੁਸੀਂ ਪਾਰਟੀ ਦੀ ਬਿਹਤਰੀ ਲਈ ਅਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਪੂਰਨ ਤਰੀਕੇ ਡਟ ਕੇ ਮਿਹਨਤ ਨਾਲ ਪਾਰਟੀ ਦਾ ਝੰਡਾ ਜ਼ਰੂਰ ਬੁਲੰਦ ਕਰੋਂਗੇ। ਮੈਂ ਪੂਰਨ ਯਕੀਨ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਤੁਹਾਡੀ ਅਗਵਾਈ ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਜ਼ਮੀਨੀ ਪੱਧਰ ਉੱਤੇ ਪੰਜਾਬ ਅਤੇ ਪੰਜਾਬੀਅਤ ਲਈ ਪੂਰਨ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਜਿੱਤ ਯਕੀਨੀ ਜ਼ਰੂਰ ਬਣਾਵੇਗੀ।
ਦੱਸ ਦੇਈਏ ਕਿ ਇਸ ਤੋਂ ਇਲਾਵਾ, ਸੂਰਜ ਠਾਕੁਰ ਅਤੇ ਹਿਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ।
