ਚੰਡੀਗੜ੍ਹ : 26 ਜੁਲਾਈ ਭਾਰਤ ਨੇ ਐਤਵਾਰ ਨੂੰ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਲੜੀ ਦੇ ਤੀਜੇ ਮੈਚ ਵਿੱਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾ ਕੇ ICC ਪੁਰਸ਼ ਟੀ-20 ਆਈ ਟੀਮ ਰੈਂਕਿੰਗ ਵਿੱਚ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ ਹੈ। 2026 ਟੀ-20 ਵਿਸ਼ਵ ਕੱਪ ਜੇਤੂ ਟੀਮ, ਇਸ ਮਹੀਨੇ ਦੇ ਸ਼ੁਰੂ ਵਿੱਚ ਇੰਗਲੈਂਡ ਤੋਂ 0-4 ਨਾਲ ਟੀ-20 ਲੜੀ ਹਾਰਨ ਤੋਂ ਬਾਅਦ ਥੋੜ੍ਹੇ ਸਮੇਂ ਲਈ ਦੂਜੇ ਨੰਬਰ ‘ਤੇ ਖਿਸਕਣ ਤੋਂ ਬਾਅਦ ਵਾਪਸ ਸਿਖਰ ‘ਤੇ ਪਹੁੰਚ ਗਈ ਹੈ। ਆਇਰਲੈਂਡ ਅਤੇ ਇੰਗਲੈਂਡ ਖ਼ਿਲਾਫ਼ ਲਗਾਤਾਰ 6 ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਨੂੰ ਆਪਣੀ ਪੁਜ਼ੀਸ਼ਨ ਗੁਆਉਣੀ ਪਈ ਸੀ।
