ਜਾਣੋ! ਪਟਿਆਲਾ ਸੀਟ ‘ਤੇ ਕਿੰਨੇ ਉਮੀਦਵਾਰ ਲੜ ਰਹੇ ਨੇ ਚੋਣ? ਕਿਹੜੇ ਉਮੀਦਵਾਰ ਦਾ ਕਿਹੜਾ ਚੋਣ ਨਿਸ਼ਾਨ ਕਿੰਨੇ ਨੰਬਰ ‘ਤੇ

ਪਟਿਆਲਾ 20 ਮਈ (ਮਨਦੀਪ ਸਿੰਘ ਬੱਲੋਪੁਰ)
ਪਟਿਆਲਾ ਲੋਕ ਸਭਾ ਹਲਕੇ ਤੋਂ 26 ਉਮੀਦਵਾਰਾਂ ਲਈ 1 ਜੂਨ ਨੂੰ ਵੋਟਿੰਗ ਹੋਵੇਗੀ। ਜਿਸ ‘ਚ 11 ਉਮੀਦਵਾਰ ਵੱਖੋ-ਵੱਖ ਪਾਰਟੀਆਂ ਦੇ ਸ਼ਾਮਲ ਹਨ ਤੇ 15 ਉਮੀਦਵਾਰ ਆਜ਼ਾਦ ਤੌਰ ‘ਤੇ ਚੋਣ ਮੈਦਾਨ ‘ਚ ਉਤਰੇ ਹਨ। ਜਿਨ੍ਹਾਂ ‘ਚ ਸਭ ਤੋਂ ਪਹਿਲੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਐਨ.ਕੇ. ਸ਼ਰਮਾ ਦਾ ਚੋਣ ਨਿਸ਼ਾਨ ‘ਤੱਕੜੀ’ ਹੈ। ਦੂਜੇ ਨੰਬਰ ‘ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਛੜਬੜ ਦਾ ਚੋਣ ਨਿਸ਼ਾਨ ‘ਹਾਥੀ’ ਹੈ। ਤੀਜੇ ਨੰਬਰ ‘ਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਚੋਣ ਨਿਸ਼ਾਨ ‘ਹੱਥ’ ਹੈ। ਚੌਥੇ ਨੰਬਰ ‘ਤੇ ਬੀਜੇਪੀ ਦੀ ਉਮੀਦਵਾਰ ਪ੍ਰਨੀਤ ਕੌਰ ਦਾ ਚੋਣ ਨਿਸ਼ਾਨ ‘ਕਮਲ’ ਹੈ। ਪੰਜਵੇਂ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦਾ ਚੋਣ ਨਿਸ਼ਾਨ ‘ਝਾੜੂ’ ਹੈ। ਛੇਵੇਂ ਨੰਬਰ ਤੇ ਜਨ ਜਨਵਾਦੀ ਪਾਰਟੀ ਤੋਂ ਉਮੀਦਵਾਰ ਅਮਰਜੀਤ ਸਿੰਘ ਜਾਗਦੇ ਰਹੋ ਦਾ ਚੋਣ ਨਿਸ਼ਾਨ ‘ਆਰੀ’ ਹੈ। ਸੱਤਵੇਂ ਨੰਬਰ ‘ਤੇ ਹਿੰਦੁਸਤਾਨ ਸ਼ਕਤੀ ਸੈਨਾ ਤੋਂ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਦਾ ਚੋਣ ਨਿਸ਼ਾਨ ‘ਬੰਸਰੀ’ ਹੈ। ਅੱਠਵੇਂ ਨੰਬਰ ‘ਤੇ ਭਾਰਤੀਯ ਜਵਾਨ ਕਿਸਾਨ ਪਾਰਟੀ ਤੋਂ ਉਮੀਦਵਾਰ ਦਵਿੰਦਰ ਰਾਜਪੂਤ ਦਾ ਚੋਣ ਨਿਸ਼ਾਨ ‘ਹੀਰਾ’ ਹੈ। ਨੌਵੇਂ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਉਮੀਦਵਾਰ ਪ੍ਰੋ. ਮਹਿੰਦਰ ਪਾਲ ਸਿੰਘ ਦਾ ਚੋਣ ਨਿਸ਼ਾਨ ‘ਬਾਲਟੀ’ ਹੈ। ਦੱਸਵੇਂ ਨੰਬਰ ‘ਤੇ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦਾ ਚੋਣ ਨਿਸ਼ਾਨ ‘ਕਹੀ ਅਤੇ ਬੇਲਚਾ’ ਹੈ। ਗਿਆਰਵੇਂ ਨੰਬਰ ‘ਤੇ ਅਖਿਲ ਭਾਰਤੀਯ ਪਰਿਵਾਰ ਪਾਰਟੀ ਤੋਂ ਉਮੀਦਵਾਰ ਰਣਜੀਤ ਸਿੰਘ ਦਾ ਚੋਣ ਨਿਸ਼ਾਨ ‘ਕੇਤਲੀ’ ਹੈ। ਬਾਰਵੇਂ ਨੰਬਰ ‘ਤੇ ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਦਾ ਚੋਣ ਨਿਸ਼ਾਨ ‘ਮਾਈਕ’ ਹੈ। ਤੇਰਵੇਂ ਨੰਬਰ ‘ਤੇ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਦਾ ਚੋਣ ਨਿਸ਼ਾਨ ‘ਟਾਈਰ’ ਹੈ। 14ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਗੁਰਚਬਨ ਸਿੰਘ ਦਾ ਚੋਣ ਨਿਸ਼ਾਨ ‘ਫੁੱਟਬਾਲ ਖਿਡਾਰੀ’ ਹੈ। 15ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਚਮਕੀਲਾ ਸਿੰਘ ਦਾ ਚੋਣ ਨਿਸ਼ਾਨ ‘ਟਰੱਕ’ ਹੈ। 16ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਜਗਦੀਸ਼ ਕੁਮਾਰ ਦਾ ਚੋਣ ਨਿਸ਼ਾਨ ‘ਬੱਲਾ’ ਹੈ। 17ਵੇਂ ਨਿਸ਼ਾਨ ‘ਤੇ ਅਜ਼ਾਦ ਉਮੀਦਵਾਰ ਜੋਧ ਸਿੰਘ ਪਰਮਾਰ ਕੌਲੀ ਦਾ ਚੋਣ ਨਿਸ਼ਾਨ ‘ਸਿਲਾਈ ਮਸ਼ੀਨ’ ਹੈ। 18ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਡਿੰਪਲ ਦਾ ਚੋਣ ਨਿਸ਼ਾਨ ‘ਸਟੰਪਸ’ ਹੈ। 19ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨਾ ਦਾ ਚੋਣ ਨਿਸ਼ਾਨ ‘ਗੈਸ ਸਿਲੰਡਰ’ ਹੈ। 20ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਦਾ ਚੋਣ ਨਿਸ਼ਾਨ ‘ਭੋਜਨ ਨਾਲ ਭਰੀ ਥਾਲੀ’ ਹੈ। 21ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਦਾ ਚੋਣ ਨਿਸ਼ਾਨ ‘ਰੋਡ ਰੋਲਰ’ ਹੈ। 22ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਬਿੰਦਰ ਕੌਰ ਦਾ ਚੋਣ ਨਿਸ਼ਾਨ ‘ਕੈਂਚੀ’ ਹੈ। 23ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਮੱਖਣ ਸਿੰਘ ਦਾ ਚੋਣ ਨਿਸ਼ਾਨ ‘ਮੰਜੀ’ ਹੈ। 24ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਮਨੋਜ ਕੁਮਾਰ ਦਾ ਚੋਣ ਨਿਸ਼ਾਨ ‘ਸੇਬ’ ਹੈ। 25ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਲਾਭ ਸਿੰਘ ਦਾ ਚੋਣ ਨਿਸ਼ਾਨ ‘ਆਟੋ-ਰਿਕਸ਼ਾ’ ਹੈ। 26ਵੇਂ ਨੰਬਰ ‘ਤੇ ਅਜ਼ਾਦ ਉਮੀਦਵਾਰ ਵਿਸ਼ਾਲ ਸ਼ਰਮਾ ਦਾ ਚੋਣ ਨਿਸ਼ਾਨ ‘ਬੈਟਰੀ ਟਾਰਚ’ ਹੈ।

See also  ਹਾਈਕੋਰਟ ਨੇ ਸੁਖਪਾਲ ਖਹਿਰਾ ਦੀ ਸੁਣਵਾਈ ਟਾਲੀ, ਪੰਜਾਬ ਸਰਕਾਰ ਤੋਂ ਮੰਗਿਆ ਵੇਰਵਾ