ਅਮਰੀਕਾ ਨੇ ਡਿਪੋਰਟ ਕੀਤੇ ਪੰਜਾਬੀਆਂ ਦਾ ਅੱਜ ਤੀਜਾ ਜਹਾਜ਼ ਪੰਜਾਬ ਦੀ ਧਰਤੀ ਅੰਮ੍ਰਿਤਸਰ ਵਿਖੇ ਉਤਰੇਗਾ ਦੱਸ ਦੇਈਏ ਕਿ ਬੀਤੀ ਰਾਤ 11.35 ਵਜੇ ਭਾਰਤ ਦੇ 119 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ ਸੀ, ਜਿਨ੍ਹਾਂ  ਵਿਚੋਂ 67 ਨੌਜਵਾਨ ਪੰਜਾਬ ਦੇ ਸਨ। ਹੁਣ ਸੂਤਰਾਂ ਦੇ ਹਵਾਲੇ ਤੋਂ ਆਈ ਖ਼ਬਰ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ’ਚੋਂ ਕੱਢੇ 157 ਭਾਰਤੀਆਂ ਨੂੰ ਲੈ ਕੇ ਅੱਜ ਤੀਜਾ ਜਹਾਜ਼ ਅੰਮ੍ਰਿਤਸਰ ਹਾਵਾਈ ਅੱਡੇ ’ਤੇ ਪਹੁੰਚੇਗਾ। ਕਿਹਾ ਜਾ ਰਿਹਾ ਹੈ ਕਿ ਤੀਜਾ ਜਹਾਜ਼ ਅਮਰੀਕਾ ਤੋਂ ਉਡਾਣ ਭਰ ਚੁੱਕਾ ਹੈ ਤੇ ਉਹ ਰਾਤ ਕਰੀਬ 10:30 ਵਜੇ ਅੰਮ੍ਰਿਤਸਰ ਉਤਰ ਜਾਵੇਗਾ। ਇਹ ਵੀ ਖ਼ਬਰਾਂ ਹਨ ਕਿ ਇਸ ਜਹਾਜ਼ ’ਚ ਅਮਰੀਕਾ ’ਚੋਂ ਕੱਢੇ 53 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਦੱਸ ਦਈਏ ਕਿ ਅਮਰੀਕਾ ’ਚ ਡੰਕੀ ਲਗਾ ਕੇ ਗਏ ਭਾਰਤ ਦੇ ਨੌਜਵਾਨਾਂ ਨੂੰ ਕੱਢਿਆ ਜਾ ਰਿਹਾ ਹੈ।