ਜਥੇਦਾਰ ਰਘਬੀਰ ਸਿੰਘ ਅੱਜ ਇੰਗਲੈਡ ਦੇ ਦੌਰੇ ਤੋਂ ਵਾਪਸ ਆ ਰਹੇ ਹਨ। ਉਹ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਬੜੇ ਚਿੰਨਤ ਹਨ ਕਿਉਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਫੇਸਬੁੱਕ ਪੋਸਟ ਰਾਹੀ ਆਪਣਾ ਗੁੱਸਾ ਜਾਹਿਰ ਕੀਤਾ ਸੀ। ਹੁਣ ਵੇਖਣਾ ਬੇਹੱਦ ਖਾਸ ਰਹੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਤੋਂ ਆਕੇ ਕੀ ਕੋਈ ਵੱਡਾ ਫੈਸਲਾ ਲੈ ਸਕਦਾ ਹਾਂ? ਕਿਉਂਕਿ ਉਨ੍ਹਾਂ ਲਈ ਕਰੋ ਜਾ ਮਰੋ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ‘ਤੇ ਸਭ ਦੀਆਂ ਨਜ਼ਰ ਹੁਣ ਟਿਕੀਆ ਹਨ ਕਿ ਜਥੇਦਾਰ ਰਘਬੀਰ ਸਿੰਘ ਆਉਣ ਵਾਲੇ ਦਿਨਾਂ ‘ਚ ਕੀ ਫੈਸਲਾ ਲੈਂਦੇ ਹਨ, ਕਿਉਂਕਿ ਪੰਥਕ ਸੰਕਟ ਨੂੰ ਅਧੂਰਾ ਛੱਡਕੇ ਪਹਿਲਾਂ ਹੀ ਜਥੇਦਾਰ ਜਨਵਰੀ ਦੇ ਅਖੀਰ ‘ਚ ਵਿਦੇਸ਼ ਚਲੇ ਗਏ ਸਨ ਜਿਸ ਤੋਂ ਬਾਅਦ ਅਨੇਕਾਂ ਸਵਾਲ ਖੜੇ ਹੋਏ ਸੀ, ਕਿ ਕੋਈ ਸਿਆਸੀ ਜਾ ਧਾਰਮਿਕ ਦਬਾਅ ਜਥੇਦਾਰ ਰਘਬੀਰ ਸਿੰਘ ਤੇ ਪਾਇਆ ਜਾ ਰਿਹਾ ਹੈ?