ਘਨੌਰ (ਮਨਦੀਪ ਸਿੰਘ ਬੱਲੋਪੁਰ) 12 ਜਨਵਰੀ 2015
ਹਲਕਾ ਘਨੌਰ ਦੇ ਪੁਆਧ ਦੇ ਇਲਾਕੇ ਦੀ ਨਥਾਣੇ ਦੀ ਸਭਾ ਇੱਕ ਹਰਮਨ ਪਿਆਰਾ ਪੁਆਧੀ ਮੇਲਾ ਹੈ। ਇਹ ਮੇਲਾ ਲੋਹੜੀ ਤੋਂ ਇੱਕ ਦਿਨ ਪਹਿਲਾ ਸ਼ੁਰੂ ਹੋ ਕੇ ਮਾਘੀ ਵਾਲੇ ਦਿਨ ਸੰਪੂਰਨ ਹੁੰਦਾ ਹੈ। ਤਿੰਨੋ ਦਿਨ ਗੁਰਦੁਆਰੇ ਵਿੱਚ ਅਖੰਡ ਪਾਠ, ਕੀਰਤਨ ਅਤੇ ਲੰਗਰ ਨਿਰੰਤਰ ਜਾਰੀ ਰਹਿੰਦਾ ਹੈ। ਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਵੱਖ^ਵੱਖ ਲੰਗਰ ਲਗਾਏ ਜਾਦੇ ਹਨ। ਇਹ ਨਥਾਣੇ ਦੀ ਸਭਾ ਕਾਫੀ ਪਰਾਣੇ ਸਮੇਂ ਤੋਂ ਲੱਗਦੀ ਆ ਰਹੀ ਹੈ। ਬਜ਼ੁਰਗ ਦੱਸਦੇ ਹਨ ਕਿ ਇਸ ਸਥਾਨ ਤੇ ਨਾਥ ਰਿਹਾ ਕਰਦੇ ਸਨ ਨਾਥ ਨਸ਼ਿਆਂ ਵਿੱਚ ਗੁੱਟ ਹੋ ਕੇ ਪਿੰਡੇ ਉਪਰ ਰਾਖ ਮਲ ਕੇ ਧੂਣੀਆਂ ਰਮਾ ਕੇ ਸਾਰਾ ਦਿਨ ਖੁੱਢਾ ਦੇ ਧੁੱਖਦੇ ਧੂਣੇ ਦੇ ਦੁਆਲੇ ਆਪਣੀ ਮਸਤੀ ਵਿੱਚ ਗਲਤਾਨ ਰਹਿੰਦੇ ਸਨ। ਲੋਕਾਂ ਦੇ ਵਿੱਚ ਨਾਥਾਂ ਦੀ ਕਾਫੀ ਮਾਨਤਾ ਸੀ ਉਹ ਇੱਕ ਖਾਸ ਤਰ੍ਹਾਂ ਦਾ ਪਹਿਰਾਵਾ ਪਹਿਣ ਕੇ ਪਿੰਡਾ ਵਿੱਚ ਭਿਿਖਆਂ ਮੰਗਣ ਜਾਦੇ ਸਨ। ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰੂ ਅਮਰਦਾਸ ਜੀ ਇਸ ਇਲਾਕੇ ਵਿੱਚ ਵਿਚਰ ਰਹੇ ਸਨ ਤਾਂ ਉਨ੍ਹਾਂ ਦਾ ਮੇਲ ਨਾਥਾਂ ਨਾਲ ਹੋਇਆ। ਲੋਕਾਂ ਨੂੰ ਜਦੋਂ ਗੁਰੂ ਜੀ ਬਾਰੇ ਪਤਾ ਲੱਗਿਆ ਤਾ ਉਥੇ ਆਉਣੇ ਸ਼ੁਰੂ ਹੋ ਗਏ। ਉਸ ਸਮੇ ਉੱਥੇ ਗੁਰੂ ਜੀ ਦੀ ਨਾਥਾਂ ਨਾਲ ਗੋਸ਼ਟੀ ਹੋਈ। ਨਾਥ ਗੁਰੂ ਜੀ ਦਾ ਸੱਚ ਦਾ ਉਪਦੇਸ਼ ਸੁਣ ਕੇ ਨਿਰਉੱਤਰ ਹੋ ਗਏ। ਬਜ਼ੁਰਗ ਦੱਸਦੇ ਹਨ ਕਿ ਉਸ ਸਮੇਂ ਤੋਂ ਅੱਜ ਤੱਕ ਸਲਾਨਾ ਨਥਾਣੇ ਦੀ ਸਭਾ ਲੱਗਦੀ ਆ ਰਹੀ ਹੈ।ਹੋਲੀ^ਹੋਲੀ ਇਲਾਕੇ ਵਿੱਚ ਨਾਥਾਂ ਦਾ ਪ੍ਰਭਾਵ ਘੱਟਦਾ ਗਿਆ ਅਤੇ ਲੋਕਾਂ ਵਿੱਚ ਗੁਰਬਾਣੀ ਦਾ ਪ੍ਰਭਾਵ ਹੌਲੀ ^ਹੋਲੀ ਵੱਧਦਾ ਗਿਆ। ਨੇੜਲੇ ਪਿੰਡਾ ਇਲਾਕੇ ਦੇ ਪਿੰਡਾ ਵਿੱਚ ਵੀ ਸਿੱਖ ਧਰਮ ਦਾ ਵਿਕਾਸ ਵਧਦਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਗੁਰੂ ਤੇਗ ਬਹਾਦਰ ਜੀ ਵੀ ਇਸ ਸਥਾਨ ਤੇ ਆਏ ਸਨ।ਅਜੋਂਕੇ ਸਮੇਂ ਇਸ ਸਥਾਨ ਤੇ ਇਤਿਹਸਿਕ ਗੁਰਦੁਆਰਾ ਨਥਾਣਾ ਸਾਹਿਬ ਪਤਾਸ਼ਾਹੀ ਤੀਜੀ ਦੇ ਨਾਮ ਤੇ ਬਣਾਇਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਹੈ।
