ਗੱਡੀ ‘ਚ ਜਾਂਦਿਆਂ ਇਕ ਦੋਸਤ ਨੇ ਦੂਜੇ ਦੋਸਤ ਨੂੰ ਫੋਨ ਕੀਤਾ…“ਕੱਲ੍ਹ ਸਵੇਰੇ ਨਹਾਈਂ ਨਾ!”

“ਕਿਉਂ? ਪੰਜਾਬ ਦਾ ਪਾਣੀ ਬਚਾਉਣਾ?”

“ਨਹੀਂ ਓਏ… ਕੱਲ੍ਹ ਫੇਰ ਆਪਣਾ ਚੰਡੀਗੜ੍ਹ ’ਚ ਧਰਨਾ ਐ!ਉੱਥੇ ਪੁਲਿਸ ਵਾਲੇ ਆਪੇ ਨਹਲਾ ਦੇਣਗੇ…ਤੂੰ ਬੱਸ ਕੱਪੜੇ ਚੱਕ ਲਈਂ, ਨਾਲ ਸਾਬਣ ਵੀ!”

ਗੱਡੀ ਚਲਾ ਰਿਹਾ ਡਰਾਇਵਰ ਬੋਲਿਆ, ਜਨਾਬ ਇਹ ਧਰਨੇ ਵੀ ਕਮਾਲ ਦੀ ਚੀਜ਼ ਨੇ….ਵੋਟਾਂ ਤੋਂ ਪਹਿਲਾਂ ਹਰ ਪਾਰਟੀ ਨੂੰ ਲੋਕਾਂ ਦੀ ਯਾਦ ਆ ਜਾਂਦੀ ਐ! ਪਿਛਲੀ ਵਾਰ ਝਾੜੂ ਵਾਲੇ ਤੇ ਅਕਾਲੀ ਧਰਨਿਆਂ ’ਚ ਅੱਗੇ ਸੀ, ਐਂਤਕੀ ਜਨਾਬ ਭਾਜਪਾ, ਅਕਾਲੀ ਤੇ ਕਾਂਗਰਸ ਵੀ ਮੈਦਾਨ ’ਚ ਨੇ।”

ਇਹ ਸੁਣ ਕੇ ਜਨਾਬ ਇਕਦਮ ਚੁੱਪ ਹੋ ਗਏ…ਕਿਉਂਕਿ ਡਰਾਇਵਰ ਨੂੰ ਕੀ ਪਤਾ ਸੀ, ਕੀ ਜਨਾਬ ਪਿਛਲੀ ਵਾਰ ਝਾੜੂ ਪਾਰਟੀ ‘ਚ ਹੁੰਦਿਆਂ ਵੀ ਧਰਨਿਆਂ ‘ਚ ਨਹਾਉਂਦੇ ਰਹੇ।

ਡਰਾਇਵਰ ਆਪਣੀ ਗੱਲ ਜਾਰੀ ਰੱਖਦਾ ਹੋਇਆ ਬੋਲਿਆ,“ਪੰਜਾਬ ਦੀ ਸਿਆਸਤ ’ਚ ਵੋਟਾਂ ਨੇੜੇ ਆਉਂਦਿਆਂ ਮੁੱਦੇ ਵੀ ਨਹਾ-ਧੋ ਕੇ ਤਿਆਰ ਹੋ ਜਾਂਦੇ ਨੇ!

ਪਰ ਜਨਾਬ…ਸਾਬਣ ਨਵਾਂ ਹੋ ਸਕਦਾ, ਧਰਨਾ ਨਵਾਂ ਹੋ ਸਕਦਾ, ਪਰ ਨਹਾਉਣ ਵਾਲੇ ਕਈ ਚਿਹਰੇ… ਪੁਰਾਣੇ ਹੀ ਨੇ!

ਮਿੰਨੀ ਕਹਾਣੀ : ਸਿਆਸੀ ਧਰਨੇ

ਲੇਖਕ : ਮਨਦੀਪ ਸਿੰਘ ਬੱਲੋਪੁਰ

******

 

error: Content is protected !!