ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੀਬੀਆਈ ਉਸਨੂੰ ਮੈਡੀਕਲ ਜਾਂਚ ਦੇ ਲਈ ਲੈ ਕੇ ਆਈ ਹੈ ਉਸਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ 7 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ। ਜਿਸ ਨੂੰ ਲੈ ਕੇ ਹੁਣ ਵੱਡੀ ਹਲਚਲ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਕਿ ਹੁਣ ਰਿਸਵਤਖੋਰੀ ਦੇ ਮਾਮਲੇ ਦੇ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ। ਕਿਉਂਕਿ ਜਿਸ ਤਰ੍ਹਾਂ ਹੁਣ ਵਿਰੋਧੀ ਪਾਰਟੀਆਂ ਨੇ ਬਾਕੀ ਵਿਰੋਧੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਵੀ ਘੇਰ ਰਹੀਆਂ ਸੋ ਹੁਣ ਵੇਖਣਾ ਬੇਹੱਦ ਖਾਸ ਇਹੀ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਉਂਦਾ ਹੈ। ਤਸਵੀਰ ਤੁਸੀਂ ਵੇਖ ਰਹੇ ਹੋ ਜਿਹੜੇ ਡੀਆਈਜੀ ਭੁੱਲਰ ਨੇ ਉਹਨਾਂ ਦਾ ਚਿਹਰਾ ਰੁਮਾਲ ਦੇ ਨਾਲ ਢਕਿਆ ਹੋਇਆ ਹੈ ਇਹ ਕਾਰ ਦੀ ਪਿਛਲੀ ਸੀਟ ਦੇ ਉੱਤੇ ਬੈਠ ਕੇ ਚਲੇ ਗਏ ਨੇ ਤੇ ਮੀਡੀਆ ਦੇ ਨਾਲ ਇਹਨਾਂ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ