ਘਨੌਰ 29 ਜਨਵਰੀ (ਮਨਦੀਪ ਸਿੰਘ ਬੱਲੋਪੁਰ)
ਘਨੌਰ ਹਲਕੇ ਵਿੱਚ ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਘਨੌਰ ਦੀ 5 ਮੈਂਬਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਪਾਰਟੀ ਨੂੰ ਘਨੌਰ ਹਲਕੇ ‘ਚ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। 2027 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਮੀਟਿੰਗ ਬੜੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ ‘ਚ ਘਨੌਰ ਦੀ ਸਿਆਸੀ ਰਣਨੀਤੀ ਤਿਆਰ ਕੀਤੀ ਗਈ ਤਾਂ ਕੀ ਅਗਲੀ ਰਣਨੀਤੀ ਤਹਿ ਕਰਕੇ ਘਨੌਰ ਦੇ ਲੋਕ-ਪੱਖੀ ਮੁੱਦਿਆਂ ‘ਤੇ 2027 ਦੀਆਂ ਚੋਣਾਂ ਲੜੀਆਂ ਜਾਣ। ਗੁਰਦੀਪ ਸਿੰਘ ਮਰਦਾਂਪੁਰ ਨੇ ਕਿਹਾ ਕਿ ਬਾਪੂ ਤਰਸੇਮ ਸਿੰਘ ਨੇ ਭਰੋਸਾ ਦਿਵਾਇਆ ਕਿ ਘਨੌਰ ਹਲਕੇ ਦੀ ਅਗਲੀ ਰਣਨੀਤੀ 5 ਮੈਂਬਰੀ ਕਮੇਟੀ ਦੀ ਅਗਵਾਈ ‘ਚ ਹੀ ਤਿਆਰ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਰੱਖ ਕੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਲੋਕ ਪ੍ਰਤੀਨਿਧੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਿਆ ਜਾਂਦਾ ਹੈ, ਤਾਂ ਇਹ ਸਿੱਧਾ ਲੋਕਾਂ ਦੇ ਅਧਿਕਾਰਾਂ ’ਤੇ ਹਮਲਾ ਹੈ।


ਦੱਸ ਦੇਈਏ ਕਿ ਇਹ ਮੀਟਿੰਗ ਗੁਰਦੀਪ ਸਿੰਘ ਮਰਦਾਂਪੁਰ ਦੀ ਅਗਵਾਈ ਹੇਠ ਪਿੰਡ ਥੂਹਾ ‘ਚ ਅਵਤਾਰ ਸਿੰਘ ਥੂਹਾ ਦੇ ਗ੍ਰਹਿ ਵਿਖੇ ਕੀਤੀ ਗਈ। ਜਿਸ ‘ਚ ਅਵਤਾਰ ਸਿੰਘ ਥੂਹਾ, ਇੰਦਰਜੀਤ ਸਿੰਘ ਭੱਟਮਾਜਰਾ, ਮੁਖਤਿਆਰ ਸਿੰਘ ਸਲੇਪੁਰ ਸੇਖਾਂ, ਮਨਜੀਤ ਸਿੰਘ ਖਲਾਸਪੁਰ,ਰੂਪ ਸਿੰਘ ਖਾਲਸਾ,ਪਰਮਜੀਤ ਸਿੰਘ ਟਿਵਾਣਾ, ਹਰਬੰਸ ਸਿੰਘ ਖਾਲਸਾ ਘਨੌਰ, ਦਿਲਬਾਗ ਸਿੰਘ ਮਰਦਾਂਪੁਰ, ਜਗਤਾਰ ਸਿੰਘ ਸਲੇਮਪੁਰ, ਡਾਕਟਰ ਸਿਮਰਜੀਤ ਸਿੰਘ ਥੂਹਾ, ਬਲਦੇਵ ਸਿੰਘ ਸੰਧਾਰਸੀ, ਪਰਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਖਾਲਸਾ ਆਦਿ ਸ਼ਾਮਲ ਸਨ।

error: Content is protected !!