ਚੰਡੀਗੜ੍ਹ 11 ਸਤੰਬਰ (ਮਨਦੀਪ ਸਿੰਘ ਬੱਲੋਪੁਰ) ਪੰਜਾਬ ਦੀਆਂ 20227 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਪਾਰਟੀ ਦੀ ਰਣਨੀਤੀ ਕਾਫ਼ੀ ਹੱਦ ਤੱਕ ਸਪਸ਼ਟ ਕਰ ਦਿੱਤੀ ਹੈ। ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਪੰਜਾਬ ‘ਚ ਚੋਣਾਂ ਤੋਂ ਪਹਿਲਾ ਕਿਸੇ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਨਹੀਂ ਕਰੇਗੀ। ਪਾਇਲਟ ਮੁਤਾਬਕ ਪਾਰਟੀ ਸਮੂਹਿਕ ਲੀਡਰਸ਼ਿਪ ‘ਚ ਚੋਣ ਲੜੇਗੀ ਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਚੋਣਾਂ ‘ਚ ਬਹੁਮਤ ਮਿਲਣ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾ ‘ਤੇ ਫ਼ੈਸਲਾ। ਪਾਇਲਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਚੰਨੀ ਧੜੇ ਵੱਲੋਂ ਚੰਨੀ ਨੂੰ ਸੀਐਮ ਦੇ ਅਹੁਦੇ ਦਾ ਚਿਹਰਾ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਪਾਇਲਟ ਨੇ ਸੰਕੇਤ ਦਿੱਤਾ ਕਿ ਕਾਰਰਸ ਲਈ ਕਿਸੇ ਇਕ ਵਿਅਕਤੀ ਦਾ ਚਿਹਰਾ ਮਹੱਤਵਪੂਰਨ ਨਹੀਂ, ਸਗੋਂ ਪੂਰੀ ਪਾਰਟੀ ਦਾ ਇਕਜੁੱਟ ਹੋ ਕੇ ਚੋਣ ਲੜਨਾ ਅਹਿਮ ਹੈ। ਉਨ੍ਹਾ ਕਿਹਾ ਕਿ ਪੰਜਾਬ ਕਾਂਗਰਸ ਇਕ ਟੀਮ ਵਜੋਂ ਚੋਣ ਮੈਦਾਨ ‘ਚ ਉਤਰੇਗੀ ਤੇ ਰਾਹੁਲ ਗਾਂਧੀ ਮੁਹਿੰਮ ਦਾ ਪ੍ਰਮੁੱਖ ਚਿਹਰਾ ਹੋਣਗੇ।
