ਘਨੌਰ 9 ਸਤੰਬਰ (ਮਨਦੀਪ ਸਿੰਘ ਬੱਲੋਪੁਰ) ਘਨੌਰ ਹਲਕੇ ਦੀ ਸਿਆਸਤ ਵਿਚ ਕਾਂਗਰਸ ਵੱਲੋਂ ਆਪਣੀ ਜਥੇਬੰਦਕ ਪਕੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਇਸੇ ਦਰਮਿਆਨ ਘਨੌਰ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਹਰਦੀਪ ਸਿੰਘ ਲਾਡਾ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਘਨੌਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਲੈ ਕੇ ਕਾਂਗਰਸ ਦੀ ਜਥੇਬੰਦਕ ਸਥਿਤੀ ਤੱਕ ਵੱਖ-ਵੱਖ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਹਰਦੀਪ ਸਿੰਘ ਲਾਡਾ ਨੇ ਪੁਆਧ ਟੀਵੀ ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਲੀਡਰ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਉਨ੍ਹਾਂ ਦਾ ਤਜਰਬਾ ਅਤੇ ਸਿਆਸੀ ਸੂਝ ਪੰਜਾਬ ਕਾਂਗਰਸ ਨੂੰ 2027 ਦੀਆਂ ਚੋਣਾਂ ‘ਚ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਹਰਦੀਪ ਲਾਡੇ ਨੇ ਕਿਹਾ ਕਿ ਪਾਰਟੀ ਲਈ ਇਸ ਵੇਲੇ ਸਭ ਤੋਂ ਵੱਡੀ ਲੋੜ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਸਰਗਰਮ ਕਰਨ ਦੀ ਹੈ, ਤਾਂ ਜੋ ਕਾਂਗਰਸ ਦਾ ਵਰਕਰ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜ ਕੇ ਲੋਕ ਮਸਲਿਆਂ ਦੀ ਆਵਾਜ਼ ਬਣ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਕਰਕੇ ਲੋਕਾਂ ਵਿਚਕਾਰ ਪਾਰਟੀ ਦੀ ਮੌਜੂਦਗੀ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਦੱਸ ਦੇਈਏ ਕਿ ਮੁਲਾਕਾਤ ਦੌਰਾਨ ਆਉਣ ਵਾਲੇ ਸਮੇਂ ਵਿੱਚ ਘਨੌਰ ਹਲਕੇ ਦੀ ਸਿਆਸੀ ਜ਼ਮੀਨੀ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਵਧਾਉਣ, ਵਰਕਰਾਂ ਨਾਲ ਨਿਰੰਤਰ ਸੰਪਰਕ ਕਾਇਮ ਕਰਨ ਅਤੇ ਸੰਗਠਨ ਨੂੰ ਹੋਰ ਸੁਚੱਜੇ ਢੰਗ ਨਾਲ ਸਰਗਰਮ ਕਰਨ ਸਬੰਧੀ ਵੀ ਵਿਚਾਰ ਹੋਇਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਉਸ ਦਾ ਵਰਕਰ ਹੈ ਅਤੇ ਜੇਕਰ ਵਰਕਰ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਸੰਗਠਨ ਆਪਣੇ ਆਪ ਮਜ਼ਬੂਤ ਹੁੰਦਾ ਹੈ।

error: Content is protected !!