ਗਨੀਵ ਕੋਰ ਮਜੀਠੀਆ ਨਾਭਾ ਜੇਲ੍ਹ ਵਿੱਚ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ । ਜੇਲ ਅੰਦਰ ਇੱਕ ਘੰਟਾ 20 ਮਿੰਟ ਮੁਲਾਕਾਤ ਚੱਲੀ ਮੁਲਾਕਾਤ ਤੋਂ ਬਾਅਦ ਬਾਹਰ ਆਉਂਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਸਾਹਿਬ ਚੜ੍ਹਦੀ ਕਲਾ ਵਿੱਚ ਹਨ ਸਰਕਾਰ ਧੱਕਾ ਕਰ ਰਹੀ ਹੈ ਪਹਿਲਾਂ ਡਰੱਗ ਮਾਮਲੇ ਵਿੱਚ ਜੇਲ ਵਿੱਚ ਰੱਖਿਆ ਤੇ ਹੁਣ ਆਮਦਨ ਤੋਂ ਬਾਅਦ ਜਾਇਦਾਤ ਮਾਮਲੇ ਅਧੀਨ ਮਾਮਲਾ ਦਰਜ ਕੀਤਾ ਹੈ, ਉਹਨਾਂ ਕਿਹਾ ਕਿ ਮਜੀਠੀਆ ਸਾਹਿਬ ਨੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਮਾਤਾ ਪਿਤਾ ਦਾ ਹਾਲਚਾਲ ਵੀ ਪੁੱਛਿਆ ਮਜੀਠੀਆ ਸਾਹਿਬ ਦੀ ਸਿਹਤ ਬਿਲਕੁਲ ਠੀਕ ਹੈ।
ਮਜੀਠੀਏ ਦੇ ਵਕੀਲ ਨੇ ਗੱਲਬਾਤ ਕਰਦੇ ਹੋਏ ਕਿਹਾ ਮਜੀਠੀਆ ਜੇਲ ਅੰਦਰ ਰੱਬ ਦਾ ਨਾਮ ਲੈ ਰਹੇ ਹਨ। ਅਸੀਂ ਕੋਰਟ ਦੇ ਵਿੱਚ ਸਕਿਉਰਟੀ ਲੈ ਕੇ ਐਪਲੀਕੇਸ਼ਨ ਦਾਇਰ ਕੀਤੀ ਹੈ ਜਿਸ ਦੀ ਅਗਲੀ ਤਰੀਕ ਮਾਨਯੋਗ ਅਦਾਲਤ ਨੇ ਰੱਖੀ ਹੈ ਅਤੇ ਜਲਦੀ ਹੀ ਜਬਾਨਤ ਹੋ ਜਾਵੇਗੀ।
