ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਲੀਡਰ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਇਕ ਚੈਨਲ ਦੀ ਇੰਟਰਵਿਊ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਬਿਨਾਂ ਨਾਮ ਲਏ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਤ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਹੀ ਸਮੇਂ ਸਿਰ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਹੀ ਕਿਸੇ ਆਮ ਵਿਅਕਤੀ ਨੂੰ ਲੀਡਰ ਬਣਾਉਦੀ ਹੈ ਪਰ ਕੁਝ ਲੀਡਰ ਭਰਮ ਪਾਲ ਰਹੇ ਹਨ ਜੋ ਖੁਦ ਨੂੰ ਲੀਡਰ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝ ਰਹੇ ਹਨ।
Khabaran Te Jhat (90) Punjab Congress ਕਲੇਸ਼ ‘ਚ ਨਵਾਂ ਮੋੜ! ਡਾਵਾਂਡੋਲ ਵੜਿੰਗ ਦੀ ਪ੍ਰਧਾਨਗੀ ! Puadh TV Punjab
ਦੱਸ ਦੇਈਏ ਕਿ ਮੌਜੂਦਾ ਸਮੇਂ ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣ ਮਗਰੋਂ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨੂੰ ਬਦਲਣ ਦੀਆਂ ਚਰਚਾਵਾਂ ਵੀ ਤੇਜ਼ ਹਨ। 2027 ਲਈ ਕਾਂਗਰਸ ਪਾਰਟੀ ਪੰਜਾਬ ਤੇ ਨਜ਼ਰ ਟਿਕਾਈ ਬੈਠੀ ਹੈ ਕਿਉਂਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਚੋਣਾਂ ਹਾਰਨ ਮਗਰੋਂ ਕਾਂਗਰਸ ਦੇ ਹੌਂਸਲੇ ਬੁਲੰਦ ਹਨ ਕਿ ਹੁਣ ਪੰਜਾਬ ‘ਚ ਮੁੜ ਸੱਤਾ ਦੀ ਵਾਪਸੀ ਕਰ ਸਕਦੇ ਹਾਂ। ਪਰ ਪੰਜਾਬ ਦਾ ਅੰਦਰੂਨੀ ਕਲੇਸ਼ ਪੰਜਾਬ ‘ਚ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾਉਦਾ ਹੈ ਜਿਸ ਦੇ ਕਰਕੇ ਹਾਈਕਮਾਨ ਨੂੰ ਚੋਣਾਂ ਤੋਂ ਪਹਿਲਾਂ ਹੀ ਇਸ ਕਲੇਸ਼ ਨੂੰ ਖਤਮ ਕਰਨਾ ਹੋਵੇਗਾ, ਨਹੀਂ ਤਾਂ ਕਾਂਗਰਸ ਜਿੱਤਦੀ ਜਿੱਤਦੀ ਹਰਿਆਣਾ ਕਾਂਗਰਸ ਵਾਂਗ ਢੇਹ – ਢੇਰੀ ਹੋ ਜਾਵੇਗੀ।
Punjab Congress ‘ਚ ਵੱਡਾ ਫੇਰਬਦਲ, ਹੋਵੇਗੀ ਧੜ੍ਹੇਬੰਦੀ ਖ਼ਤਮ! Sidhu ਦੀ ਐਂਟਰੀ! Puadh TV Punjab
ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਨੇ ਜਿਵੇਂ ਪੰਜਾਬ ‘ਚ ਮਿਹਨਤ ਕੀਤੀ ਤਾਂ ਹੀ 2024 ਦੀਆਂ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕੀਤਾ। ਕਿਉਂਕਿ ਇਕ ਵਾਰ ਵੋਟਰ ‘ਚ ਨਿਰਾਸ਼ਤਾ ਆ ਚੁੱਕੀ ਸੀ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਵਰਕਰਾਂ ਨੂੰ ਹੌਂਸਲਾ ਦਿੱਤਾ ਤੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਨ ਦਾ ਸੁਨੇਹਾ ਦਿੰਦੇ ਰਹੇ। ਹੁਣ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਕਾਂਗਰਸ ‘ਚ ਕੀ ਕੁਝ ਫੇਰਬਦਲ ਵੇਖਣ ਨੂੰ ਮਿਲੇਗਾ