ਸਿੱਖ ਸਿਆਸਤ ‘ਚ 2 ਦਸੰਬਰ ਤੋਂ ਬਾਅਦ ਜੋ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ ਜਿਥੇ ਉਸ ਤੇ ਸਾਰਿਆਂ ਦੀਆਂ ਨਜ਼ਰ ਨੇ ਉਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਹਟਾਏ ਗਏ ਜਥੇਦਾਰਾਂ ਨੂੰ ਲੈ ਕੇ ਬਾਦਲ ਪਰਿਵਾਰ ਤੇ ਕਮੇਟੀ ਅੰਦਰ ਦਖਲਅੰਦਾਜ਼ੀ ਦੇ ਇਲਜ਼ਾਮ ਲੱਗ ਰਹੇ ਹਨ ਉਨ੍ਹਾਂ ਤੇ ਬੋਲਦਿਆਂ ਅੰਤ੍ਰਿਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਦੇਖੋ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਕੋਈ ਗੱਲ ਕਿਸੇ ਨੂੰ ਸੂਤ ਬੈਠਦੀ ਹੋਵੇ ਤਾਂ ਉਹ ਉਦੋਂ ਕਹਿੰਦਾ ਕਿ ਸਾਰਾ ਕੁਝ ਬਹੁਤ ਵਧੀਆ ਔਰ ਜਦੋਂ ਕਿਸੇ ਦੇ ਵਿਰੋਧ ਦੇ ਵਿੱਚ ਹੋਵੇ ਤਾਂ ਫਿਰ ਜਬਰਦਸਤੀ ਧੱਕੇ ਦੇ ਨਾਲ ਬਾਦਲ ਪਰਿਵਾਰ ਨੂੰ ਧੂ ਕੇ ਵਿੱਚ ਲੈ ਆਉਂਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਪੁਆਧ ਟੀਵੀ ਪੰਜਾਬ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਮੈਨੂੰ 2004 ਤੋਂ ਲਗਾਤਾਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਔਰ ਬਹੁਤ ਲੰਮਾ ਸਮਾਂ ਮੈਂ ਅੰਤਰਿਮ ਕਮੇਟੀ ਦੇ ਵਿੱਚ 13, 14 ਸਾਲ ਤੋਂ ਲਗਾਤਾਰ ਵਿੱਚੋਂ 11 ਸਾਲ ਮੈਂ ਲਗਾਤਾਰ ਰਿਹਾ ਉਸ ਤੋਂ ਬਾਅਦ ਦੋ ਵਾਰੀ ਮੈਂ ਬਾਅਦ ਦੇ ਵਿੱਚ ਰਿਹਾ। ਔਰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਰਫ ਇਨੀ ਕ ਦਖਲ ਅੰਦਾਜੀ ਹੁੰਦੀ ਹੈ ਕਿ ਉਹਨਾਂ ਨੇ ਸਾਨੂੰ ਟਿਕਟਾਂ ਦੇ ਕੇ ਪਾਰਟੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਇਆ ਸੀ ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੈ ਉਸ ਤੋਂ ਅੱਗੇ ਉਹ ਬਿਲਕੁਲ ਆਜ਼ਾਦ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੂੰ ਜੋ ਠੀਕ ਲੱਗਦਾ ਸਿੱਖਾਂ ਦੇ ਹਿਤਾਂ ਲਈ ਸਾਡੇ ਧਰਮ ਨੂੰ ਵਧਾਉਣ ਫੈਲਾਉਣ ਦੇ ਲਈ ਜੋ ਵੀ ਜਿੰਮੇਵਾਰੀ ਬਣਦੀ ਹੈ ਉਹ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਆਪਣੇ ਪੱਧਰ ਤੇ ਕਰਦੀ ਹੈ ਇਹ ਬਿਲਕੁਲ ਗਲਤ ਹੈ ਕਿ ਬਾਦਲ ਪਰਿਵਾਰ ਦੀ ਦਖਲ ਅੰਦਾਜੀ ਹੈ ਕਦੇ ਵੀ ਬਾਦਲ ਪਰਿਵਾਰ ਨੇ ਇਸ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹੁਤ ਵਾਰੀ ਕਈ ਲੋਕ ਛੋਟੀਆਂ ਮੋਟੀਆਂ ਗੱਲਾਂ ਲੈੈ ਕੇ ਪ੍ਰਧਾਨ ਹੁੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਆਉਂਦੇ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਮੇਰਾ ਕੋਈ ਮੁਲਾਜ਼ਮ ਹੈ ਉਹ ਸਸਪੈਂਡ ਹੋ ਗਿਆ ਉਸਨੂੰ ਬਹਾਲ ਕਰਾਉਣ ਦੀ ਗੱਲ ਹੈ, ਕਿਸੇ ਨੂੰ ਮੈਂ ਆਪਣੇ ਮੈਨੇਜਰ ਲਵਾਉਣ ਦੀ ਗੱਲ ਹੈ ਤਾਂ ਹਮੇਸ਼ਾ ਉਹ ਇੱਕੋ ਗੱਲ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਕੰਮ ਕਾਜ ਦੇ ਵਿੱਚ ਮੈਂ ਦਖਲ ਅੰਦਾਜ਼ੀ ਨਹੀਂ ਕਰਨੀ ਮੈਨੂੰ ਗੁਰੂ ਦੇ ਭੈ ਵਿੱਚ ਰਹਿ ਕੇ ਉਹਨਾਂ ਨੇ ਕਦੇ ਵੀ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ , ਪਰ ਅਫਸੋਸ ਇਸ ਗੱਲ ਦਾ ਅੱਜ ਲੋਕ ਬਹੁਤ ਅੰਤਰਿੰਗ ਕਮੇਟੀ ਦੇ ਵੱਡੇ ਸਵਾਲ ਖੜੇ ਕਰ ਰਹੇ ਨੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹੀ ਸਿਸਟਮ ਨਾਲ ਪਹਿਲਾਂ ਜਿੰਨੇ ਵੀ ਜਥੇਦਾਰ ਰਹੇ ਨੇ ਚਾਹੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਰਹੇ ਨੇ ਔਰ ਉਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਜੀ ਰਹੇ ਨੇ ਜਥੇਦਾਰ ਵੇਦਾਂਤੀ ਸਾਬ੍ਹ ਰਹੇ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਬ੍ਹ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਰਹੇ ਨੇ ਗਿਆਨੀ ਗੁਰਬਚਨ ਸਿੰਘ ਰਹੇ ਨੇ ਸਾਰਿਆਂ ਨੂੰ ਜਦੋਂ ਜਦੋਂ ਸਮੇਂ ਸਮੇਂ ਦਾ ਹਟਾਉਂਦੇ ਰਹੇ ਹਾਂ ਔਰ ਜੋ ਲੱਗਦਾ ਰਿਹਾ ਉਸ ਨੂੰ ਇਹ ਸਿਸਟਮ ਹਮੇਸ਼ਾ ਪਸੰਦ ਰਿਹਾ ਔਰ ਜਿਸ ਨੂੰ ਬਹੁਤੇ ਲੋਕਾਂ ਨੂੰ ਜਦੋਂ ਕਿਸੇ ਨੂੰ ਹਟਾਇਆ ਬਹੁਤ ਸਾਰੇ ਲੋਕ ਉਹ ਸਿਸਟਮ ਤੇ ਫਿਰ ਸਵਾਲ ਖੜੇ ਕਰਦੇ ਨੇ ਇਹੀ ਕੁਝ ਹੁਣ ਵਾਪਰ ਰਿਹਾ ਵੇਖੋ ਜਦੋਂ ਆਪਣੇ ਜਥੇਦਾਰ ਗੁਰਬਚਨ ਸਿੰਘ ਹੋਣਾਂ ਨੂੰ ਹਟਾ ਕੇ ਤੇ ਆਪਣੇ ਇਹਨਾਂ ਨੂੰ ਲਾਇਆ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਨੇ ਬਹੁਤ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਲੀ ਸੇਵਾ ਲਈ ਧੰਨਵਾਦ ਕੀਤਾ ਔਰ ਜਦੋਂ ਕਿਸੇ ਨੂੰ ਹਟਾਉਣ ਦੀ ਗੱਲ ਕਰਦੇ ਆਂ ਤਾਂ ਫਿਰ ਉਹ ਸਵਾਲ ਖੜੇ ਕਰਦਾ ਜਦੋਂ ਤੁਹਾਨੂੰ ਲਾਇਆ ਚੰਗਾ ਹੁੰਦਾ ਜੇ ਕੋਈ ਪਹਿਲਾਂ ਹੀ ਸਵਾਲ ਖੜਾ ਕਰੇ ਇਹ ਮੈਨੂੰ ਤੁਸੀਂ ਜੀ ਜਥੇਦਾਰ ਉਸ ਨੂੰ ਹਟਾ ਕੇ ਲਾ ਰਹੇ ਹੋ ਇਹ ਸਿਸਟਮ ਠੀਕ ਨਹੀਂ ਮੈਂ ਸੇਵਾ ਨੂੰ ਪ੍ਰਵਾਨ ਨਹੀਂ ਕਰਨਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੂੰ ਹਟਾ ਕੇ ਅਕਾਲ ਤਖਤ ਸਾਹਿਬ ਤੇ ਗਿਆਨੀ ਰਘਬੀਰ ਸਿੰਘ ਜੀ ਉਹਨਾਂ ਨੂੰ ਲਾਇਆ ਉਹਨਾਂ ਨੇ ਕੋਈ ਸਵਾਲ ਖੜਾ ਨਹੀਂ ਕੀਤਾ ਫਿਰ ਉਹ ਤਾਂ ਅੱਜ ਵੀ ਨਹੀਂ ਕਰ ਰਹੇ ਉਹ ਕਹਿ ਰਹੇ ਨੇ ਕਿ ਠੀਕ ਹੈ ਗੁਰੂ ਦੇ ਭਾਣੇ ਦੇ ਵਿੱਚ ਸਭ ਠੀਕ ਹੈ
