ਚੰਡੀਗੜ੍ਹ 21 ਜੁਲਾਈ (ਮਨਦੀਪ ਸਿੰਘ ਬੱਲੋਪੁਰ) ਤਰਨਤਾਰਨ ਦੇ ਝਬਾਲ ਇਲਾਕੇ ‘ਚ ਇਕ ਸਮਾਗਮ ਦੌਰਾਨ ਸੁਖਬੀਰ ਬਾਦਲ ਵਲੋਂ ਦਿੱਤੇ ਗਏ ਬਿਆਨ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ “ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਮੰਨਦੇ ਹਨ ਕਿ ਗਲਤੀ ਮੇਰੇ ਕੋਲੋ ਹੋਈ ਹੈ ਅਕਾਲੀ ਦਲ ਕੋਲੋ ਨਹੀਂ ਤਾਂ ਉਹਨਾਂ ਨੂੰ ਤੁਰੰਤ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ ਕਿਉਕਿ ਉਹਨਾਂ ਦੀ ਗਲਤੀ ਦੀ ਸਜ਼ਾ ਸਮੁੱਚਾ ਅਕਾਲੀ ਦਲ ਅਤੇ ਪੰਥ ਭੁਗਤ ਰਿਹਾ ਹੈ। ਉਹਨਾਂ ਨੇ ਆਪਣੀ ਹਉਮੈ ਵਿਚ ਅਕਾਲ ਤਖ਼ਤ ਸਾਹਿਬ ਦੀ, ਪੰਥ ਦੀ ਕਿਸੇ ਦੀ ਅਵਾਜ ਨੀ ਸੁਣੀ। ਨੀਤੀ ਮੁਤਾਬਕ “ਜਿਸ ਭਾਰ ਕਾਰਨ ਕਿਸ਼ਤੀ ਡੁੱਬਦੀ ਹੋਵੇ ਉਸ ਭਾਰ ਨੂੰ ਪਾਸੇ ਕਰਕੇ ਕਿਸ਼ਤੀ ਬਚਾਉਣ ਚ ਸਿਆਣਪ ਹੈ” ਸੁਖਬੀਰ ਸਿੰਘ ਬਾਦਲ ਨੇ ਇਕ ਨਹੀਂ ਕਈ ਗਲਤੀਆਂ ਕੀਤੀਆਂ ਹਨ ਤੇ ਹੁਣ ਵੀ ਕਰ ਰਹੇ ਹਨ ਤੇ ਅੱਗੇ ਵੀ ਕਰਨ ਦੀ ਸੰਭਾਵਨਾ ਹੈ ਇਸ ਲਈ ਪੰਥ ਤੇ ਪੰਜਾਬ ਦੀ ਸੁਖਬੀਰ ਸਿੰਘ ਬਾਦਲ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਅਸਤੀਫਾ ਦੇ ਕੇ ਅਕਾਲੀ ਦਲ ਨੂੰ ਸਾਹ ਲੈਣ ਯੋਗਾ ਕਰਨ ਤਾਂ ਜੋ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਪੰਜਾਬ ਦੀ ਖੇਤਰੀ ਪਾਰਟੀ ਬਚ ਸਕੇ।”
ਦੱਸ ਦੇਈਏ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਆਹਮੋ-ਸਾਹਮਣੇ ਰਹੇ ਹਨ
ਹੇਠਾ ਦਿੱਤੇ ਲਿੰਕ ਤੇ ਪੂਰੀ ਜਾਣਕਾਰੀ
Special Story (1) ਬਾਦਲਾਂ ਨਾਲ ਟੱਕਰ ਲੈਣ ਵਾਲਾ ਜਥੇਦਾਰ | Giani Harpreet Singh | Puadh TV Punjab