ਚੰਡੀਗੜ੍ਹ 6 ਮਾਰਚ (ਮਨਦੀਪ ਸਿੰਘ ਬੱਲੋਪੁਰ) ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੁੱਟਬਾਜ਼ੀ ਨੇ ਪਾਰਟੀ ਨੂੰ ਪਿਛਲੇ ਸਮੇਂ ਜਿਤਨਾ ਕਮਜ਼ੋਰ ਕੀਤਾ ਸ਼ਾਇਦ 100 ਇਤਿਹਾਸ ‘ਚ ਕਦੇ ਨਾ ਹੋਈ ਹੋਵੇ। ਉਸ ਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋ ਰਿਹਾ ਹੈ। ਉਸੇ ਤਰ੍ਹਾਂ 2022 ਦੀਆਂ ਚੋਣਾਂ ‘ਚ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਦਾ ਫਾਇਦਾ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਚੁੱਕਿਆ ਤੇ ਸਰਕਾਰ ਬਣਾ ਲਈ। ਉਸੇ ਤਰ੍ਹਾਂ ਹੁਣ ਦਿੱਲੀ ਅੰਦੋਲਨ ਤੋਂ ਬਾਅਦ ਕਿਸਾਨ ਜਥੇਬੰਦੀਆਂ ‘ਚ ਬਣੀ ਗੁੱਟਬਾਜ਼ੀ ਦਾ ਫਾਇਦਾ ਕੇਂਦਰ ਤੇ ਸੂਬਾ ਸਰਕਾਰ ਖੂਬ ਚੁੱਕ ਰਹੀਆਂ ਹਨ। ਜਿਵੇਂ ਕੁਝ ਕਿਸਾਨ ਜਥੇਬੰਦੀਆਂ ਟਰਕੈਟਰ ਟਰਾਲੀਆਂ ਲੈ ਕੇ ਫਿਰ ਦਿੱਲੀ ਵੱਲ ਤੁਰੀਆਂ ਤੇ ਕੇਂਦਰ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਰਡਰ ਨਹੀਂ ਟੱਪਣ ਦਿੱਤਾ। ਉਸੇ ਤਰ੍ਹਾਂ ਬਾਕੀ ਕਿਸਾਨ ਜਥੇਬੰਦੀਆਂ ਜਦ ਚੰਡੀਗੜ੍ਹ ਵੱਲ ਤੁਰੀਆਂ ਤਾਂ ਸੂਬਾ ਸਰਕਾਰ ਨੇ ਘਰਾਂ ਤੋਂ ਹੀ ਅੱਧੀ ਰਾਤ ਨੂੰ ਘਰਾੜੇ ਮਾਰਦੇ ਚੁੱਕ ਲੈ ਗਈ। ਪਰ ਇੱਥੇ ਸਵਾਲ ਏਹੀ ਪੈਦਾ ਹੁੰਦਾ ਕਿ ਆਖਰਕਾਰ ਕਿਉਂ ਹੋਇਆ ਇਹ ਦੋਵੇ ਗਰੁੱਪ ਦੀਆਂ ਜਥੇਬੰਦੀਆਂ ਨਾਲ? ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਦੋਵੇ ਗਰੁੱਪਾਂ ਦੀ ਗੁੱਟਬਾਜ਼ੀ ਦਾ ਫਾਇਦਾ ਲੈ ਲਿਆ ਜਾਵੇ। ਕਿਉਂ ਨਹੀਂ ਕਿਸਾਨ ਆਪਣੀ ਜਿੱਦ ਛੱਡਕੇ ਇਕ ਮੰਚ ‘ਤੇ ਕਿਸਾਨੀ ਮੰਗਾਂ ਦੀ ਖਾਤਰ ਇਕੱਠੇ ਹੋ ਜਾਣ? ਕਿਸਾਨ ਆਗੂ ਤੇ ਕਿਸਾਨਾਂ ਨੂੰ ਸਪੋਰਟ ਕਰਨ ਵਾਲੇ ਇਹੀ ਗੱਲ ਕਹਿੰਦੇ ਨੇ ਕਿ ਮੋਦੀ ਸਰਕਾਰ ਨੂੰ ਝੁਕਾਉਣਾ ਹੈ। ਓਹਦੇ ਧੋਣ ਚੋਂ ਕਿੱਲਾ ਕੱਢਣਾ ਹੈ। ਪਰ ਨਹੀਂ ਜਦੋਂ ਤੱਕ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਪਾਲੇ ‘ਚ ਇਕੱਠੇ ਨਹੀਂ ਹੋਣਗੇ ਓਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੁੱਧ ਚੋਂ ਮੱਖੀ ਵਾਂਗ ਕੱਢਕੇ ਆਪਣੇ ਪਾਲੇ ‘ਚ ਨਹੀਂ ਆਉਣ ਦੇਵੇਗੀ। ਸਰਕਾਰਾਂ ਦੇ ਹਮਾਇਤੀ ਇਹੀ ਗੱਲ ਕਹਿੰਦੇ ਨੇ ਕਿ ਜੇਕਰ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਧੋਣ ਚੋਂ ਚੌਂਧਰ ਵਾਲਾ ਕਿੱਲਾ ਕੱਢਕੇ ਇਕੱਠੇ ਨਹੀਂ ਹੁੰਦੇ ਓਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਸਰਕਾਰ ਕਿਉਂ ਮੰਨੇ? ਕਿਉਂਕਿ ਅੱਜ ਕੁਝ ਜਥੇਬੰਦੀਆਂ ਧਰਨਾ ਦੇ ਦਿੰਦੀਆਂ ਨੇ ਕੱਲ੍ਹ ਨੂੰ ਦੂਜੀਆਂ ਆ ਜਾਂਦੀਆਂ ਹਨ। ਕੇਂਦਰ ਸਰਕਾਰ ਕੋਲ ਕੀ ਇਹੀ ਕੰਮ ਰਹਿ ਗਿਆ? ਹੁਣ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੇ ਵੀ ਇਹੀ ਗੱਲ ਦੀ ਚਿੰਨਤਾ ਕਰਦਿਆ ਚੰਡੀਗੜ੍ਹ ਜਾਣ ਤੋਂ ਰੋਕੇ ਗਏ ਕਿਸਾਨਾਂ ਬਾਰੇ ਕਿਹਾ “ਕਿ ਮੈਂ ਇਹੀ ਗੱਲ ਕਹਿੰਦਾ ਕਿ ਜਦੋਂ ਕੱਲੇ-ਕੱਲੇ ਰਹਾਂਗੇ, ਹੰਕਾਰ ‘ਚ ਰਹਾਂਗਾ ਤਾਂ ਸਰਕਾਰ ਨੇ ਤੁਹਾਨੂੰ ਦੱਬ ਲੈਣਾ“, ਨਾਲ ਹੀ ਨਵਦੀਪ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ “ਕਿ ਹੰਕਾਰ ਛੱਡੋ, ਇਕੱਠੇ ਹੋਜੋ, ਨੁਕਸਾਨ ਕਿਸੇ ਲੀਡਰ ਦਾ ਨਹੀਂ ਹੋਣਾ, ਪਰ ਨੁਕਸਾਨ ਹੋਣਾ ਕੀਰਤੀ ਕੌਮ ਦਾ ਬਾਬੇ ਨਾਨਕ ਦੀ ਖੇਤੀ ਦਾ”, ਇਸ ਤੋਂ ਇਲਾਵਾ ਨਵਦੀਪ ਨੇ ਕਿਹਾ “ਕਿ ਲੜਨਾ ਪੈਣਾ ਪਰ ਲੜਨਾ ਇਕੱਠੇ ਹੋਕੇ ਪੈਣਾ”
ਅਸੀਂ ਸਾਰਿਆਂ ਨੇ “ਏਕਤਾ ਵਿੱਚ ਬੱਲ ਹੈ” ਜਾਂ “ਏਕੇ ਵਿਚ ਬਰਕਤ ਹੈ” ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ। ਇਹ ਗੱਲ ਬਿਲਕੁੱਲ ਸੱਚ ਹੈ ਕਿ ਜਿਥੇ ਏਕਾ ਹੋਵੇ ਓਥੇ ਬਰਕਤ ਜ਼ਰੂਰ ਹੁੰਦੀ ਹੈ। ਜੋ ਕੰਮ ਇਕ ਬੰਦਾ ਨਹੀਂ ਕਰ ਸਕਦਾ ਉਸਨੂੰ ਕਈ ਜਾਣੇ ਮਿਲ ਕੇ ਕਰ ਦਿੰਦੇ ਹਨ।ਇਸ ਨਾਲ ਸੰਬੰਧ ਰੱਖਦੀ ਹੋਈ ਅੱਜ ਦੀ ਕਿਸਾਨਾਂ ਦੀ ਸਥਿਤੀ ਨਜ਼ਰ ਆ ਰਹੀ ਹੈ। ਆਖੀਰ ‘ਚ ਜੇ ਕਿਸੇ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਦੋਵੇ ਹੱਥ ਜੋੜ ਕੇ ਮੁਆਫੀ
ਧੰਨਵਾਦ